07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਅੰਮ੍ਰਿਤਸਰ ਤੋਂ 814 ਕਿਲੋਮੀਟਰ ਪੈਦਲ ਚੱਲ ਕੇ ਗਵਾਲੀਅਰ ਪੁੱਜੀ ਸ਼ਬਦ ਚੌਕੀ ਯਾਤਰਾ ਦਾ ਸ਼ਾਨਦਾਰ ਸਵਾਗਤ

ਇੰਦੌਰ, 7 ਅਕਤੂਬਰ (ਰਤਨਜੀਤ ਸਿੰਘ ਸ਼ੈਰੀ) - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਸਥਿਤ ਦਾਤਾ ਬੰਦੀ ਛੋੜ ਗੁਰਦੁਆਰੇ ਵਿੱਚ 8 ਤੋਂ 10 ਅਕਤੂਬਰ ਤੱਕ ਤਿੰਨ ਦਿਨਾਂ ਦਾ ਬੰਦੀ ਛੋੜ ਸਮਾਗਮ ਆਰੰਭ ਹੋਣਗੇ। ਸਮਾਗਮਾਂ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਸਿੱਖ ਸਮਾਜ ਨੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

Ad Position 21
No active advertisement
ਅਜੀਤ ਡੈਸਕ 08-10-2026
ਇੰਦੌਰ, 7 ਅਕਤੂਬਰ (ਰਤਨਜੀਤ ਸਿੰਘ ਸ਼ੈਰੀ) - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਸਥਿਤ ਦਾਤਾ ਬੰਦੀ ਛੋੜ ਗੁਰਦੁਆਰੇ ਵਿੱਚ 8 ਤੋਂ 10 ਅਕਤੂਬਰ ਤੱਕ ਤਿੰਨ ਦਿਨਾਂ ਦਾ ਬੰਦੀ ਛੋੜ ਸਮਾਗਮ ਆਰੰਭ ਹੋਣਗੇ। ਸਮਾਗਮਾਂ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਸਿੱਖ ਸਮਾਜ ਨੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੈਂਕੜੇ ਸੇਵਾਦਾਰ ਵੱਖ-ਵੱਖ ਪ੍ਰਬੰਧਾਂ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਇਸੇ ਦੌਰਾਨ ਸ੍ਰੀ ਅੰਮ੍ਰਿਤਸਰ ਤੋਂ ਅੱਜ ਸ਼ਬਦ ਚੌਕੀ ਯਾਤਰਾ ਲਗਭਗ 814 ਦਾ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗਵਾਲੀਅਰ ਪੁੱਜੀ, ਗੁਰਦੁਆਰਾ ਫੁੱਲ ਬਾਗ ਤੋਂ ਸ਼ਬਦ ਚੌਂਕੀ ਯਾਤਰਾ ਜਿਸ ਵੇਲੇ ਕਿਲੇ ਵਿੱਚ ਪੁੱਜੀ ਬੋਲੇ ਸੋ ਨਿਹਾਲ ...ਦੇ ਜੈਕਾਰਿਆਂ ਨਾਲ ਕਿਲਾ ਗੂੰਜ ਉੱਠਿਆ। ਕਿਲੇ ਵਿਖੇ ਸਥਿਤ ਗੁਰਦੁਆਰਾ ਦਾਤਾ ਬੰਦੀ ਛੋੜ ਪੁੱਜਣ ’ਤੇ ਫੁੱਲਾਂ ਦੀ ਵਰਖਾ ਨਾਲ ਪਦਮ ਸ੍ਰੀ ਬਾਬਾ ਸੇਵਾ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਚੰਨ ,ਭਾਈ ਸੁਖਬੀਰ ਸਿੰਘ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਬਦ ਚੌਂਕੀ ਯਾਤਰਾ ਨੂੰ ਜੀ ਆਇਆਂ ਕਿਹਾ। ਪੁਰਾਣੀ ਛਾਉਣ ਸਥਿਤ ਦਾਤਾ ਬੰਦੀ ਛੋੜ ਦਰਬਾਰ ’ਤੇ ਸੱਤ ਦਿਨਾਂ ਦਾ ਵਿਸ਼ਾਲ ਲੰਗਰ ਵੀ ਜਾਰੀ ਹੈ। 8 ਅਕਤੂਬਰ ਤੋਂ ਅਖੰਡ ਪਾਠ ਆਰੰਭ ਹੋਣਗੇ, 9 ਨੂੰ ਰਾਤ ਭਰ ਕੀਰਤਨ ਦੇ ਵਿਸ਼ੇਸ਼ ਦੀਵਾਨ ਸਜਣਗੇ। 10 ਅਕਤੂਬਰ ਨੂੰ ਸਵੇਰੇ 8:30 ਵਜੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ । ਇਸੇ ਦਿਨ ਸੇਵਾਦਾਰਾਂ ਤੇ ਸ਼ਰਧਾਲੂਆਂ ਨੂੰ ਲੈ ਕੇ ਸ਼ਬਦ ਚੌਂਕੀ ਯਾਤਰਾ ਮੁੜ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਐਕਸਟੈਨਸ਼ਨ ਲੈਕਚਰ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਜੇਲ੍ਹ ਵਿਖੇ ਲੋਕ ਅਦਾਲਤ ਲਗਾਈ
Ad Position 24