07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸ੍ਰੀ ਗੁਰੂ ਸਿੰਘ ਸਭਾ ਖਰਗੋਨ ਨੇ ਉਦਘਾਟਨ ਸਮਾਰੋਹ ਕਰਵਾਇਆ

ਇੰਦੌਰ, 7 ਅਕਤੂਬਰ (ਰਤਨਜੀਤ ਸਿੰਘ ਸ਼ੈਰੀ) ਇਥੋਂ 126 ਕਿਲੋਮੀਟਰ ਦੂਰ ਸ਼ਹਿਰ ਦੇ ਦਿਲ ਵਜੋਂ ਜਾਣਿਆ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਪਿਛਲੇ ਦਿਨੀਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਮੌਕਾ ਸੀ ਸ੍ਰੀ ਗੁਰੂ ਸਿੰਘ ਸਭਾ ਖਰਗੋਨ ਵੱਲੋਂ ਚੌਕ ’ਤੇ ਨਾਮਕਰਨ ਬੋਰਡ ਦੀ ਸਥਾਪਨਾ ਤੇ ਉਦਘਾਟਨ ਸਮਾਰੋਹ ਦਾ।

Ad Position 21
No active advertisement
ਅਜੀਤ ਡੈਸਕ 08-10-2026
ਇੰਦੌਰ, 7 ਅਕਤੂਬਰ (ਰਤਨਜੀਤ ਸਿੰਘ ਸ਼ੈਰੀ) ਇਥੋਂ 126 ਕਿਲੋਮੀਟਰ ਦੂਰ ਸ਼ਹਿਰ ਦੇ ਦਿਲ ਵਜੋਂ ਜਾਣਿਆ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਪਿਛਲੇ ਦਿਨੀਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਮੌਕਾ ਸੀ ਸ੍ਰੀ ਗੁਰੂ ਸਿੰਘ ਸਭਾ ਖਰਗੋਨ ਵੱਲੋਂ ਚੌਕ ’ਤੇ ਨਾਮਕਰਨ ਬੋਰਡ ਦੀ ਸਥਾਪਨਾ ਤੇ ਉਦਘਾਟਨ ਸਮਾਰੋਹ ਦਾ। ਸਭਾ ਦੇ ਪ੍ਰਧਾਨ ਸ. ਹਰਚਰਨ ਸਿੰਘ ਭਾਟੀਆ ਅਤੇ ਲੰਗਰ ਸੇਵਾ ਪ੍ਰਮੁੱਖ ਸ. ਜਸਬੀਰ ਸਿੰਘ ਭਾਟੀਆ ਨੇ ਦੱਸਿਆ ਕਿ ਨਾਮਕਰਨ ਬੋਰਡ ਦਾ ਉਦਘਾਟਨ ਸ਼ਹਿਰ ਦੇ ਵਿਧਾਇਕ ਸ੍ਰੀ ਬਾਲਕ੍ਰਿਸ਼ਨ ਪਾਟੀਦਾਰ, ਨਗਰ ਪਾਲਿਕਾ ਪ੍ਰਧਾਨ ਸ੍ਰੀਮਤੀ ਛਾਇਆ ਜੋਸ਼ੀ, ਸਕਲ ਹਿੰਦੂ ਸਮਾਜ ਦੇ ਪ੍ਰਧਾਨ ਬਬਲੂ ਪਾਲ ਤੇ ਕੌਂਸਲਰ ਕਿਸ਼ੋਰ ਪੁਜਾਰੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਜਿਵੇਂ ਹੀ ਨਾਮਕਰਨ ਬੋਰਡ ਦਾ ਉਦਘਾਟਨ ਹੋਇਆ, ਚੌਕ ’ਤੇ ਸ਼ਾਨਦਾਰ ਆਕਾਸ਼ੀ ਆਤਿਸ਼ਬਾਜ਼ੀ ਕੀਤੀ ਗਈ ਜਿਸ ਨੇ ਮੌਕੇ ’ਤੇ ਮੌਜੂਦ ਸੰਗਤ ਦਾ ਮਨ ਮੋਹ ਲਿਆ। ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਸਕੱਤਰ ਕਮਲਜੀਤ ਸਿੰਘ ਗਾਂਧੀ ਨੇ ਕੀਤਾ। ਇਸ ਮੌਕੇ ਇਸਤਰੀ ਸਤਿਸੰਗ ਜਥੇ ਦੀ ਪ੍ਰਮੁੱਖ ਬੀਬੀ ਰਾਨੂ ਸੈਣੀ ਦੀ ਅਗਵਾਈ ਹੇਠ ਸਮੂਹ ਸੰਗਤ ਕੀਰਤਨ ਕਰਦੀ ਹੋਈ ਗੁਰਦੁਆਰਾ ਸਾਹਿਬ ਤੋਂ ਚੌਕ ਵਿਖੇ ਪਹੁੰਚੀ। ਸਭਾ ਨੂੰ ਨਾਮਕਰਨ ਬੋਰਡ ਬਣਵਾ ਕੇ ਦੇਣ ਦੀ ਸੇਵਾ ਸ. ਰਮਣਦੀਪ ਸਿੰਘ ਭਾਟੀਆ ਪਰਿਵਾਰ ਵੱਲੋਂ ਕੀਤੀ ਗਈ। ਸਭਾ ਦੇ ਮੀਤ ਪ੍ਰਧਾਨ ਸ. ਅਮਰਜੀਤ ਸਿੰਘ ਛਾਬੜਾ, ਸ. ਮਨਵੀਰ ਸਿੰਘ ਭਾਟੀਆ, ਸ. ਪਰਵਿੰਦਰ ਸਿੰਘ ਛਾਬੜਾ, ਖ਼ਜ਼ਾਨਚੀ ਸ. ਗੁਰਭਜਨ ਸਿੰਘ ਭਾਟੀਆ ਸਮੇਤ ਤ੍ਰਿਲੋਚਨ ਸਿੰਘ ਭਾਟੀਆ, ਰਾਜਾ ਭਾਟੀਆ, ਸੋਨੂ ਭਾਟੀਆ ਅਤੇ ਸਨੀ ਭਾਟੀਆ ਨੇ ਸਮੂਹ ਸੰਗਤ ਅਤੇ ਧਰਮ-ਪ੍ਰੇਮੀ ਜਨਤਾ ਵੱਲੋਂ ਪ੍ਰਤੱਖ ਤੇ ਅਪ੍ਰਤੱਖ ਰੂਪ ਵਿੱਚ ਮਿਲੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਸਭਾ ਦੇ ਮੀਤ ਪ੍ਰਧਾਨ ਸ. ਅਮਰਜੀਤ ਸਿੰਘ ਛਾਬੜਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਕੀਰਤਨ ਦੀਵਾਨ ਸਜਾਇਆ ਗਿਆ। ਇਸ ਮੌਕੇ ਗਿਆਨੀ ਪਵਨ ਸਿੰਘ ਤੇ ਇਸਤਰੀ ਸਤਿਸੰਗ ਜਥੇ ਵੱਲੋਂ ਗੁਰਬਾਣੀ ਦਾ ਗਾਇਨ ਕੀਤਾ ਗਿਆ। ਲੰਗਰ ਸੇਵਾ ਵਿੱਚ ਬਲਬੀਰ ਸਿੰਘ, ਮੰਟੂ ਭਾਟੀਆ, ਜਸਬੀਰ ਸਿੰਘ, ਰਾਜਵੀਰ ਸਿੰਘ ਸਮੇਤ ਬੀਬੀ ਅਵਿਨਾਸ਼ ਕੌਰ ਛਾਬੜਾ, ਕਮਲਜੀਤ ਕੌਰ ਭਾਟੀਆ, ਹਰਜੀਤ ਕੌਰ ਚਾਵਲਾ, ਗੁਰਮੀਤ ਕੌਰ ਭਾਟੀਆ ਤੇ ਮਿੰਨੀ ਭਾਟੀਆ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਵਿਕਸਿਤ ਭਾਰਤ ਲਈ ਹਰ ਨਾਗਰਿਕ ਆਪਣੀ ਭੂਮਿਕਾ ਨਿਭਾਏ - ਕਲਿਆਣ ਅਗਲੀ ਖ਼ਬਰ ਖੇਡਾਂ ਖੇਡ ਦੀ ਭਾਵਨਾ ਨਾਲ ਖੇਡੀਆਂ ਜਾਣੀਆਂ ਚਾਹੀਦੀਆਂ ਹਨ - ਕੇਹਰਵਾਲਾ
Ad Position 24