ਟੋਹਾਣਾ ’ਚ ਮੁਫ਼ਤ ਮੈਡੀਕਲ ਕੈਂਪ ਕੱਲ੍ਹ
ਟੋਹਾਣਾ, 7 ਅਕਤੂਬਰ (ਮਨਜੀਤ ਸਿੰਘ)- ਸੇਵਾ ਭਾਰਤੀ ਸ਼ਾਖਾ ਟੋਹਾਣਾ ਦੀ ਦੇਖ-ਰੇਖ ਹੇਠ 9 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਆਰਿਆ ਸਮਾਜ ਮੰਦਿਰ ਵਿਖੇ ਸਥਿਤ ਸਵਾਮੀ ਦਯਾਨੰਦ ਸਿਹਤ ਕੇਂਦਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ ।
ਟੋਹਾਣਾ, 7 ਅਕਤੂਬਰ (ਮਨਜੀਤ ਸਿੰਘ)- ਸੇਵਾ ਭਾਰਤੀ ਸ਼ਾਖਾ ਟੋਹਾਣਾ ਦੀ ਦੇਖ-ਰੇਖ ਹੇਠ 9 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਆਰਿਆ ਸਮਾਜ ਮੰਦਿਰ ਵਿਖੇ ਸਥਿਤ ਸਵਾਮੀ ਦਯਾਨੰਦ ਸਿਹਤ ਕੇਂਦਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ । ਕੈਂਪ ਦੌਰਾਨ ਮਰੀਜ਼ਾਂ ਦੀ ਮੁਫ਼ਤ ਓ. ਪੀ. ਡੀ. ਜਾਂਚ, ਸ਼ੂਗਰ ਦਾ ਮੁਫ਼ਤ ਟੈਸਟ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਟੋਹਾਣਾ ਦੇ ਪ੍ਰਸਿੱਧ ਡਾਕਟਰ ਸ਼ਿਵਦੇਵ ਸਚਦੇਵਾ ਨਿਸ਼ਕਾਮ ਭਾਵਨਾ ਨਾਲ ਮਰੀਜ਼ਾਂ ਦੀ ਜਾਂਚ ਕਰਕੇ ਆਪਣੀਆਂ ਸੇਵਾਵਾਂ ਦੇਣਗੇ। ਜਾਣਕਾਰੀ ਅਨੁਸਾਰ ਇਹ ਮੈਡੀਕਲ ਕੈਂਪ ਸੇਵਾ ਭਾਰਤੀ ਦੇ ਜ਼ਿਲ੍ਹਾ ਪ੍ਰਚਾਰ ਮੁਖੀ ਸੁਭਾਸ਼ ਜੈਨ ਦੇ ਵਿੱਤੀ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਿੱਤਰ ਪੱਖ ਦੇ ਮੌਕੇ ’ਤੇ ਆਪਣੇ ਮਾਤਾ-ਪਿਤਾ ਸ੍ਰੀਮਤੀ ਮੁਨੀ ਦੇਵੀ ਜੈਨ ਤੇ ਸ੍ਰੀ ਪਾਲੀ ਰਾਮ ਜੈਨ ਦੀ ਨਿੱਘੀ ਯਾਦ ਵਿੱਚ ਸ਼ਰਧਾਂਜਲੀ ਵਜੋਂ ਇਹ ਸੇਵਾ ਕਾਰਜ ਕਰਵਾਇਆ ਜਾ ਰਿਹਾ ਹੈ।