07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਦਿੱਲੀ ਵਿਚ ਰਾਮਲੀਲ੍ਹਾ 11 ਅਕਤੂਬਰ ਤੋਂ ਹੋਵੇਗੀ ਸ਼ੁਰੂ

ਨਵੀਂ ਦਿੱਲੀ, 6 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ 11 ਤੋਂ 21 ਅਕਤੂਬਰ ਤੱਕ ਰਾਮਲੀਲ੍ਹਾ ਦਾ ਮੰਚਨ ਹੋਵੇਗਾ।

Ad Position 21
No active advertisement
ਅਜੀਤ ਡੈਸਕ 07-10-2026
ਨਵੀਂ ਦਿੱਲੀ, 6 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ 11 ਤੋਂ 21 ਅਕਤੂਬਰ ਤੱਕ ਰਾਮਲੀਲ੍ਹਾ ਦਾ ਮੰਚਨ ਹੋਵੇਗਾ। ਲਾਲ ਕਿਲ੍ਹੇ ਦੇ ਮੈਦਾਨ ਵਿਚ ਲਵਕੁਸ਼ ਰਾਮਲੀਲ੍ਹਾ ਕਮੇਟੀ ਇਸ ਵਾਰ ਨੌਜਵਾਨਾਂ ਤੇ ਹੋਰਨਾਂ ਨੂੰ ਰਾਮਲੀਲ੍ਹਾ ਦੇ ਨਾਲ ਜੋੜਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਏਗੀ। ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਅਰਜਨ ਕੁਮਾਰ ਦਾ ਕਹਿਣਾ ਹੈ ਕਿ ਵੀਡੀਓ ਅਤੇ ਰੀਲ੍ਹ ਬਣਾ ਕੇ ਸੋਸ਼ਲ ਮੀਡੀਆ ’ਤੇ ਇਸ ਨੂੰ ਸਾਂਝਾ ਕੀਤਾ ਜਾਵੇਗਾ ਅਤੇ ਰਾਮਲੀਲ੍ਹਾ ਦੌਰਾਨ ਲਾਈਵ ਪ੍ਰਸਾਰਣ ਵੀ ਕੀਤਾ ਜਾਵੇਗਾ ਤਾਂ ਕਿ ਲੋਕ ਕਿਤੇ ਵੀ ਬੈਠ ਕੇ ਰਾਮਲੀਲ੍ਹਾ ਵੇਖ ਸਕਣ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪਹਿਲ ਦੇ ਰਾਹੀਂ ਇਕ ਕਰੋੜ ਲੋਕਾਂ ਤੱਕ ਰਾਮਲੀਲ੍ਹਾ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਰਾਮਲੀਲ੍ਹਾ ਕਮੇਟੀ ਇੰਦਰਪ੍ਰਸਥ ਨੇ ਬੱਚਿਆਂ ਨੂੰ ਰਾਮਾਇਣ ਦੇ ਨਾਲ ਜੋੜਨ ਲਈ ਕੁਇਜ਼ ਮੁਕਾਬਲਾ ਕਰਵਾਇਆ ਹੈ, ਜਿਸ ਵਿਚ 677 ਬੱਚਿਆਂ ਨੇ ਹਿੱਸਾ ਲਿਆ ਜੋ ਕਿ ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ ਸਨ। ਇਸ ਤੋਂ ਇਲਾਵਾ ਜੋ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਰਾਮਲੀਲ੍ਹਾ ਹੋਣੀ ਹੈ, ਉਨ੍ਹਾਂ ਨੇ ਵੀ ਆਪਣੇ ਇਸ ਮੰਚਨ ਵਿਚ ਪਿਛਲੇ ਸਾਲਾਂ ਤੋਂ ਬਦਲਾਓ ਲਿਆਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ‘ ਸਿੱਖ ਮਿਸ਼ਨ ਦਿੱਲੀ’ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਆਰੰਭ ਅਗਲੀ ਖ਼ਬਰ 24 ਸਾਲਾ ਲੜਕੀ ’ਤੇ ਤੇਜ਼ਾਬ ਸੁੱਟ ਕੇ ਨੌਜਵਾਨ ਹੋਇਆ ਫ਼ਰਾਰ * ਲੜਕੀ ਦੇ ਡਿਊਟੀ ’ਤੇ ਜਾਣ ਸਮੇਂ ਤੇਜ਼ਾਬ ਪਾਇਆ
Ad Position 24