08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

24 ਸਾਲਾ ਲੜਕੀ ’ਤੇ ਤੇਜ਼ਾਬ ਸੁੱਟ ਕੇ ਨੌਜਵਾਨ ਹੋਇਆ ਫ਼ਰਾਰ * ਲੜਕੀ ਦੇ ਡਿਊਟੀ ’ਤੇ ਜਾਣ ਸਮੇਂ ਤੇਜ਼ਾਬ ਪਾਇਆ

ਨਵੀਂ ਦਿੱਲੀ, 6 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਭਜਨਪੁਰਾ ਇਲਾਕੇ ਵਿਚ ਇਕ 24 ਸਾਲਾਂ ਦੀ ਲੜਕੀ ’ਤੇ ਤੇਜ਼ਾਬ ਸੁੱਟਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ।

Ad Position 21
No active advertisement
ਅਜੀਤ ਡੈਸਕ 07-10-2026
ਨਵੀਂ ਦਿੱਲੀ, 6 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਭਜਨਪੁਰਾ ਇਲਾਕੇ ਵਿਚ ਇਕ 24 ਸਾਲਾਂ ਦੀ ਲੜਕੀ ’ਤੇ ਤੇਜ਼ਾਬ ਸੁੱਟਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣੇ ਘਰ ਤੋਂ ਡਿਊਟੀ ਲਈ ਜਾ ਰਹੀ ਸੀ ਤਾਂ ਅਚਾਨਕ ਹੀ ਕਿਸੇ ਨੌਜਵਾਨ ਨੇ ਤੇਜ਼ਾਬ ਉਸ ’ਤੇ ਪਾ ਦਿੱਤਾ। ਲੜਕੀ ਤੜਫਦੀ ਹੋਈ ਭੱਜੀ ਅਤੇ ਇਕ ਬਜ਼ੁਰਗ ਕੋਲ ਪੁੱਜੀ ਤਾਂ ਉਸ ਬਜ਼ੁਰਗ ਦਾ ਹੱਥ ਵੀ ਤੇਜ਼ਾਬ ਨਾਲ ਸੜ ਗਿਆ। ਲੜਕੀ ਦਾ ਚਿਹਰਾ ਤੇ ਸਰੀਰ ਦਾ ਬਾਕੀ ਹਿੱਸਾ ਵੀ ਝੁਲਸ ਗਿਆ। ਇਹ ਲੜਕੀ ਇਕ ਕਿਰਾਏ ਦੇ ਕਮਰੇ ਵਿਚ ਇਕੱਲੀ ਰਹਿੰਦੀ ਸੀ। ਮਕਾਨ ਮਾਲਕ ਇਸ ਲੜਕੀ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਜੀ.ਟੀ.ਬੀ. ਹਸਪਤਾਲ ਰੈਫਰ ਕੀਤਾ ਗਿਆ। ਪੁਲਿਸ ਨੇ ਆ ਕੇ ਕੁੜੀ ਦੇ ਬਿਆਨ ਦਰਜ ਕੀਤੇ ਹਨ। ਪੁਲਿਸ ਨੇ ਜਦੋਂ ਇਸ ਮਾਮਲੇ ਦੀ ਮੁਢਲੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਲੜਕੀ ਦੀ ਇਕ ਲੜਕੇ ਨਾਲ ਦੋਸਤੀ ਸੀ ਪਰੰਤੂ ਕੁਝ ਦਿਨਾਂ ਬਾਅਦ ਇਨ੍ਹਾਂ ਦੀ ਅਣਬਣ ਹੋ ਗਈ। ਲੜਕੇ ਨੇ ਲੜਕੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਨਾ ਮੰਨੀ। ਅਖੀਰ ਉਸ ਨੇ ਲੜਕੀ ’ਤੇ ਤੇਜ਼ਾਬ ਪਾ ਦਿੱਤਾ ਅਤੇ ਆਪ ਫ਼ਰਾਰ ਹੋ ਗਿਆ। ਪੁਲਿਸ ਉਸ ਲੜਕੇ ਦੀ ਭਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਚ ਰਾਮਲੀਲ੍ਹਾ 11 ਅਕਤੂਬਰ ਤੋਂ ਹੋਵੇਗੀ ਸ਼ੁਰੂ ਅਗਲੀ ਖ਼ਬਰ ਸੇਵਾ ਪਖਵਾੜੇ ਦੇ ਹਿੱਸੇ ਵਜੋਂ ਅਭਿਮਨਿਊਪੁਰ ਸਟੇਡੀਅਮ ਵਿਖੇ ਸਫ਼ਾਈ ਮੁਹਿੰਮ ਚਲਾਈ
Ad Position 24