08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੀ.ਆਈ.ਏ. ਦੇ ਸਾਬਕਾ ਉੱਚ ਅਧਿਕਾਰੀ ਨੇ ਕਬੂਲਿਆ ਇਕ ਦੋਸ਼

19.4 ਕਰੋੜ ਡਾਲਰ ਧੋਖਾਧੜੀ ਮਾਮਲਾ ਨਿਊਯਾਰਕ, 7 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਦੇ ਸਾਬਕਾ ਉੱਚ ਅਧਿਕਾਰੀ ਡੇਵਿਡ ਰਸ਼ ਨੇ ਸਰਕਾਰੀ ਪੈਸੇ ਨਾਲ ਵੱਡੀ ਧੋਖਾਧੜੀ ਕਰਨ ਦਾ ਦੋਸ਼ ਮੰਨ ਲਿਆ ਹੈ। ਸਰਕਾਰੀ ਵਕੀਲਾਂ ਮੁਤਾਬਕ ...

Ad Position 21
No active advertisement
ਅਜੀਤ ਡੈਸਕ 08-10-2026

ਨਿਊਯਾਰਕ, 7 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਦੇ ਸਾਬਕਾ ਉੱਚ ਅਧਿਕਾਰੀ ਡੇਵਿਡ ਰਸ਼ ਨੇ ਸਰਕਾਰੀ ਪੈਸੇ ਨਾਲ ਵੱਡੀ ਧੋਖਾਧੜੀ ਕਰਨ ਦਾ ਦੋਸ਼ ਮੰਨ ਲਿਆ ਹੈ। ਸਰਕਾਰੀ ਵਕੀਲਾਂ ਮੁਤਾਬਕ ਉਸ ਨੇ ਆਪਣੇ ਅਹੁਦੇ ਅਤੇ ਗੁਪਤ ਸਰਕਾਰੀ ਪ੍ਰੋਗਰਾਮਾਂ ਤੱਕ ਪਹੁੰਚ ਦਾ ਗਲਤ ਫਾਇਦਾ ਚੁੱਕ ਕੇ ਕਰੀਬ 19.4 ਕਰੋੜ  ਡਾਲਰ ਸਰਕਾਰੀ ਪੈਸਾ ਆਪਣੇ ਫਾਇਦੇ ਲਈ ਵਰਤਿਆ। 49 ਸਾਲਾ ਰਸ਼ ਨੇ ਵਰਜੀਨੀਆ ਦੀ ਸੰਘੀ ਅਦਾਲਤ ਵਿਚ ਵਾਇਰ ਫਰਾਡ ਦਾ ਇਕ ਦੋਸ਼ ਕਬੂਲ ਕੀਤਾ ਹੈ।

ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ ਅਤੇ ਸਜ਼ਾ 28 ਜਨਵਰੀ ਨੂੰ ਸੁਣਾਈ ਜਾਣੀ ਹੈ।ਜਾਂਚ ਦੌਰਾਨ ਉਸ ਦੇ ਘਰੋਂ 298 ਸੋਨੇ ਦੇ ਬਿਸਕੁਟ, ਕਰੀਬ 20 ਲੱਖ ਡਾਲਰ ਨਕਦ ਅਤੇ 35 ਮਹਿੰਗੀਆਂ ਘੜੀਆਂ ਮਿਲੀਆਂ। ਵਕੀਲਾਂ ਮੁਤਾਬਕ ਰਸ਼ ਨੇ ਇਕ ਫਰਜ਼ੀ ਗੁਪਤ ਸਰਕਾਰੀ ਪ੍ਰੋਗਰਾਮ ਬਣਾਇਆ ਅਤੇ ਉਸ ਦੇ ਨਾਂਅ ’ਤੇ ਕਰੋੜਾਂ ਡਾਲਰ ਖਰਚ ਕਰਵਾਏ। ਉਸ ਨੇ ਦੱਖਣੀ ਫਲੋਰੀਡਾ ਵਿਚ ਚਾਰ ਮਹਿੰਗੀਆਂ ਜਾਇਦਾਦਾਂ ਅਤੇ ਵਾਹਨਾਂ ਲਈ 14.5 ਕਰੋੜ ਡਾਲਰ ਟਰਾਂਸਫਰ ਕਰਵਾਏ। ਇਸ ਤੋਂ ਇਲਾਵਾ ਕਰੀਬ 18 ਲੱਖ ਡਾਲਰ ਨਿੱਜੀ ਚਾਰਟਰ ਉਡਾਣਾਂ ’ਤੇ ਖਰਚੇ ਗਏ, ਜਿਨ੍ਹਾਂ ਦਾ ਸਰਕਾਰੀ ਕੰਮ ਨਾਲ ਕੋਈ ਸੰਬੰਧ ਨਹੀਂ ਸੀ

।ਮਾਮਲਾ ਹੋਰ ਗੰਭੀਰ ਉਸ ਵੇਲੇ ਬਣਿਆ ਜਦੋਂ ਇਹ ਸਾਹਮਣੇ ਆਇਆ ਕਿ ਰਸ਼ ਨੇ ਇਕ ਵਿਦੇਸ਼ੀ ਅਧਿਕਾਰੀ ਨੂੰ ਅਮਰੀਕਾ ਲਈ ਗੁਪਤ ਤੌਰ ’ਤੇ ਜਾਣਕਾਰੀ ਦੇਣ ਵਾਲੇ ਵਿਅਕਤੀ ਬਾਰੇ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਸੀ। ਸਰਕਾਰੀ ਵਕੀਲਾਂ ਮੁਤਾਬਕ ਇਸ ਨਾਲ ਉਸ ਵਿਅਕਤੀ ਅਤੇ ਉਸ ਨਾਲ ਕੰਮ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਦੀ ਜਾਨ ਖਤਰੇ ਵਿਚ ਪੈ ਸਕਦੀ ਸੀ। ਰਸ਼ ਨੂੰ ਮਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਉਸ ਨੇ ਆਪਣੀ ਪੜ੍ਹਾਈ ਅਤੇ ਫ਼ੌਜੀ ਸੇਵਾ ਬਾਰੇ ਝੂਠੀ ਜਾਣਕਾਰੀ ਦਿੱਤੀ ਸੀ। ਇਸ ਦੇ ਬਾਵਜੂਦ ਉਹ ਸੀ.ਆਈ.ਏ. ਵਿਚ ਉੱਚ ਅਹੁਦੇ ਤੱਕ ਪਹੁੰਚ ਗਿਆ ਅਤੇ ਉਸ ਕੋਲ ਬਹੁਤ ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਤੱਕ ਪਹੁੰਚ ਸੀ।

 

Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਦੱਖਣੀ ਆਸਟ੍ਰੇਲੀਆ ਦੇ 37ਵੇਂ ਗਵਰਨਰ ਨਿਯੁਕਤ ਅਗਲੀ ਖ਼ਬਰ ਚੋਰੀ ਦਾ ਸਾਮਾਨ ਖਰੀਦ ਕੇ ਵੇਚਣ ਦੇ ਮਾਮਲੇ ਵਿਚ ਗ੍ਰੋਸਰੀ ਸਟੋਰ ਮਾਲਕ ਗ੍ਰਿਫ਼ਤਾਰ
Ad Position 24