ਪੀ . ਏ . ਯੂ . ਫੈਮਿਲੀ ਐਸੋਸੀਏਸ਼ਨ ਵਲੋਂ 11 ਵਾਂ ਮੇਲਾ
ਵੈਨਕੂਵਰ, 15 ਸਤੰਬਰ (ਮਲਕੀਤ ਸਿੰਘ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸੇਵਾ ਮੁਕਤ ਮੁਲਾਜ਼ਮਾ ਨਾਲ ਸੰਬੰਧਿਤ ਪੀ. ਏ.
ਵੈਨਕੂਵਰ, 15 ਸਤੰਬਰ (ਮਲਕੀਤ ਸਿੰਘ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸੇਵਾ ਮੁਕਤ ਮੁਲਾਜ਼ਮਾ ਨਾਲ ਸੰਬੰਧਿਤ ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵਲੋਂ 11ਵਾਂ ਸਲਾਨਾ ਮੇਲਾ ਸਰੀ ਦੀ 88 ਸਟਰੀਟ ਤੇ ਸਥਿਤ ਬੇਅਰ ਕਰੀਕ ਪਾਰਕ ਵਿਚ ਧੂਮ ਧੜੱਕੇ ਨਾਲ ਮਨਾਇਆ ਗਿਆ। ਗੁਲਜਾਰ ਸਿੰਘ ਬਲਿੰਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਤੇ ਇਹ ਮੇਲਾ ਪੇਰੈਂਟਸ ਅਤੇ ਗਰੈਂਡਪੇਰੈਂਟਸ ਦੀ ਯਾਦ ਨੂੰ ਸਮਰਪਿਤ ਸੀ ਇਸ ਮੇਲੇ ਵਿਚ ਪੰਜਾਬੀ ਭਾਈਚਾਰੇ ਦੀਆਂ ਹੋਰ ਸ਼ਖਸੀਅਤਾਂ ਨੂੰ ਇਲਾਵਾ ਫੈਡਰਲ ਮੰਤਰੀ ਰਣਦੀਪ ਸਰਾਏ, ਡਾ. ਐਮਕੇ ਤਿਵਾੜੀ, ਡਾ. ਅੰਮ੍ਰਿਤਪਾਲ ਸਿੰਘ ਰੰਧਾਵਾ, ਡਾ. ਜਸਬੀਰ ਸਿੰਘ ਰੋਮਾਣਾ, ਕੈਪਟਨ ਰਣਜੀਤ ਸਿੰਘ ਵਲਿੰਗ,ਡਾ. ਗੁਰਪ੍ਰੀਤ ਸਿੰਘ ਸੰਧੂ, ਡਾ. ਹਰਪ੍ਰੀਤ ਸਿੰਘ ਚਾਹਲ, ਪਰਮਿੰਦਰ ਸਿੰਘ ਚਾਹਲ, ਡਾ. ਨਿਰਮਲ ਕੌਰ ਡਾ. ਸਰਬਜੀਤ ਕੌਰ ਰੰਧਾਵਾ, ਡਾ. ਰਮਿੰਦਰ ਸਿੰਘ ਕੰਗ, ਡਾ. ਰਵਿੰਦਰ ਗਰੇਵਾਲ, ਡਾ. ਅਮਰਜੀਤ ਸਿੰਘ ਸਰਾਂ, ਡਾ. ਕੁਲਵੰਤ ਸਿੰਘ, ਹਰਸੋਨੀਆ ਵਲਿੰਗ ਅਤੇ ਗੁਰਚਰਨ ਸਿੰਘ ਦਿਓਲ ਵੀ ਹਾਜ਼ਰ ਸਨ। ਇਸ ਮੌਕੇ ਜਿਥੇ ਕਿ ਸਾਰਿਆਂ ਨੇ ਰਲ ਮਿਲ ਕੇ ਆਪਣੀਆਂ ਪੁਰਾਣੀਆਂ ਯਾਦਗਾਰੀ ਸਾਂਝਾ ਨੂੰ ਤਾਜ਼ਾ ਕੀਤਾ, ਉਥੇ ਤਿਆਰ ਕੀਤੇ ਸਵਾਦਲੇ ਭੋਜਨ ਦਾ ਵੀ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ।