04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਕਾਰ ਚਾਲਕ ਰਾਜਸਥਾਨ ਤੋਂ ਗ੍ਰਿਫ਼ਤਾਰ

ਗੁਰੂਗ੍ਰਾਮ, 15 ਸਤੰਬਰ (ਏਜੰਸੀ)-ਔਰਤ ਬਾਈਕਰ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਕਾਰ ਚਾਲਕ ਕਲਿਆਣ ਬੈਂਸਲਾ ਨੂੰ ਪੁਲਿਸ ਨੇ ਮੰਗਲਵਾਰ ਨੂੰ ਰਾਜਸਥਾਨ ਦੇ ਰਾਜਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਉਸ ਦੀ ਤੇਜ਼ ਰਫ਼ਤਾਰ ਕਾਰ ਨਾਲ ਔਰਤ ਦੀ ...

Ad Position 21
No active advertisement
ਅਜੀਤ ਡੈਸਕ 16-09-2026

ਗੁਰੂਗ੍ਰਾਮ, 15 ਸਤੰਬਰ (ਏਜੰਸੀ)-ਔਰਤ ਬਾਈਕਰ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਕਾਰ ਚਾਲਕ ਕਲਿਆਣ ਬੈਂਸਲਾ ਨੂੰ ਪੁਲਿਸ ਨੇ ਮੰਗਲਵਾਰ ਨੂੰ ਰਾਜਸਥਾਨ ਦੇ ਰਾਜਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਉਸ ਦੀ ਤੇਜ਼ ਰਫ਼ਤਾਰ ਕਾਰ ਨਾਲ ਔਰਤ ਦੀ ਬਾਈਕ ਨੂੰ ਟੱਕਰ ਮਾਰਨ ਤੋਂ ਦੋ ਦਿਨ ਬਾਅਦ ਹੋਈ ਹੈ, ਜਿਸ ਕਾਰਨ ਔਰਤ ਸੜਕ ’ਤੇ ਜਾ ਡਿੱਗੀ ਸੀ। ਬਾਈਕਰ ਸ਼ਿਵਾਨੀ ਚੌਹਾਨ, ਜੋ ਆਪਣੀ ਪਛਾਣ ‘ਸੀਆ’ ਵਜੋਂ ਦੱਸਦੀ ਹੈ, ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਨਵੀਂ ਵੀਡੀਓ ਜਾਰੀ ਕਰਕੇ ਬੈਂਸਲਾ ’ਤੇ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਮਾਮਲੇ ’ਚ ਇਰਾਦਾ-ਏ-ਕਤਲ ਦੀ ਧਾਰਾ (ਭਾਰਤੀ ਨਿਆਂ ਸੰਹਿਤਾ ਦੀ ਧਾਰਾ 109) ਜੋੜ ਦਿੱਤੀ ਹੈ, ਜਿਸ ’ਚ 10 ਸਾਲ ਤੱਕ ਦੀ ਕੈਦ ਦੀ ਸਜ਼ਾ ਦੀ ਵਿਵਸਥਾ ਹੈ। ਮਾਮਲੇ ’ਤੇ ਸਵੈ-ਨੋਟਿਸ ਲੈਂਦਿਆਂ ਗੁਰੂਗ੍ਰਾਮ ਪੁਲਿਸ ਨੇ ਪਹਿਲਾਂ ਸੈਕਟਰ-56 ਥਾਣੇ ’ਚ ਮਾਮਲਾ ਦਰਜ ਕੀਤਾ ਸੀ। ਏ.ਸੀ.ਪੀ. (ਹੈੱਡਕੁਆਰਟਰ) ਅਭਿਲਾਖ ਜੋਸ਼ੀ ਅਨੁਸਾਰ ਮੁਲਜ਼ਮ ਚਾਲਕ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 281 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਤੇ ਧਾਰਾ 125 (ਸੱਟ ਪਹੁੰਚਾਉਣਾ) ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

Ad Position 22
No active advertisement
ਪਿਛਲੀ ਖ਼ਬਰ ਮਨੁੱਖਤਾ ਲਈ ਸ਼ਾਂਤੀ ਕਿਸੇ ਇਕ ਦੇਸ਼ ਦੇ ਲਾਭ ਨਾਲੋਂ ਵੱਧ ਮਹੱਤਵਪੂਰਨ-ਉਪ ਰਾਸ਼ਟਰਪਤੀ ਅਗਲੀ ਖ਼ਬਰ ਸਾਊਦੀ ਅਰਬ ’ਚ ਪੰਜਾਬੀ ਟਰੱਕ ਡਰਾਈਵਰ ਨੂੰ ਸੁਣਾਈ ਮੌਤ ਦੀ ਸਜ਼ਾ
Ad Position 24