15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਸੂਦ ਅਜ਼ਹਰ ’ਤੇ 70 ਲੱਖ ਦੇ ਇਨਾਮ ਬਾਰੇ ਪਾਕਿ ਦਾ ਨਵਾਂ ਐਲਾਨ ਭਾਰਤ ਵਲੋਂ ਡਰਾਮੇਬਾਜ਼ੀ ਕਰਾਰ

ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ 70 ਲੱਖ ਰੁਪਏ ਦੇ ਇਨਾਮ ਬਾਰੇ ਪਾਕਿਸਤਾਨ ਦੇ ਨਵੇਂ ਐਲਾਨ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਤੇ ਇਸਲਾਮਾਬਾਦ ਤੋਂ ਅੱਤਵਾਦ ਵਿਰੁੱਧ ਲੜਨ ਲਈ ਠੋਸ ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ 70 ਲੱਖ ਰੁਪਏ ਦੇ ਇਨਾਮ ਬਾਰੇ ਪਾਕਿਸਤਾਨ ਦੇ ਨਵੇਂ ਐਲਾਨ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਤੇ ਇਸਲਾਮਾਬਾਦ ਤੋਂ ਅੱਤਵਾਦ ਵਿਰੁੱਧ ਲੜਨ ਲਈ ਠੋਸ ਕਾਰਵਾਈ ਦੀ ਮੰਗ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਵਲੋਂ ਅਜਿਹੀ ਡਰਾਮੇਬਾਜ਼ੀ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਅਤੀਤ ’ਚ ਵੀ ਅਜਿਹੀਆਂ ਚਾਲਾਂ ਦੇਖੀਆਂ ਹਨ। ਜੈਸਵਾਲ ਨੇ ਅੱਗੇ ਕਿਹਾ ਕਿ ਅੱਤਵਾਦ ਨੂੰ ਰਾਜ ਪੱਧਰ ’ਤੇ ਸਮਰਥਨ ਦੇਣ ਵਾਲੇ ਦੇਸ਼ ਵਲੋਂ ਅਜਿਹੇ ਝੂਠੇ ਐਲਾਨ ਕਰਨ ਦਾ ਮਤਲਬ ਕੀ ਹੈ। ਸਭ ਜਾਣਦੇ ਹਨ ਕਿ ਇਹ ਕਿੰਨੇ ਖੋਖਲੇ ਹਨ। ਪਾਕਿਸਤਾਨ ਨੂੰ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਝੂਠੇ ਐਲਾਨ। ਇਸ ਦਾ ਕੋਈ ਅਸਰ ਨਹੀਂ ਹੋਣ ਵਾਲਾ।

Ad Position 22
No active advertisement
ਪਿਛਲੀ ਖ਼ਬਰ ਅਲ ਨੀਨੋ ਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਪ੍ਰਚੂਨ ਮਹਿੰਗਾਈ ਵਧ ਕੇ 4.8 ਫ਼ੀਸਦੀ ਹੋਈ-ਪ੍ਰਹਿਲਾਦ ਜੋਸ਼ੀ ਅਗਲੀ ਖ਼ਬਰ ਅਮਰੀਕਾ ਨੇ ਪਹਿਲੀ ਵਾਰ ਮੰਨਿਆ ਕਿ ਉਸ ਨੇ ਪੁਲਾੜ ’ਚ ਹਥਿਆਰ ਤਾਇਨਾਤ ਕੀਤੇ
Ad Position 24