15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ਼ਿਕਾਗੋ ਵਿਖੇ ਹੰਸ ਰਾਜ ਹੰਸ ਵਲੋਂ ਸੂਫ਼ੀ ਸ਼ਾਮ

ਸ਼ਿਕਾਗੋ, 15 ਸਤੰਬਰ (ਕੇਵਲ ਗੁਰਾਇਆ)-ਸ਼ਿਕਾਗੋ ਦੇ ਆਸ਼ਿਆਨਾ ਹਾਲ ਵਿਚ ਹੈਪੀ ਹੀਰ ਅਤੇ ਡਾ. ਹਰਜਿੰਦਰ ਸਿੰਘ ਖਹਿਰਾ ਦੇ ਸਹਿਯੋਗ ਨਾਲ ਹੰਸ ਰਾਜ ਹੰਸ ਦੀ ਸੂਫ਼ੀ ਸ਼ਾਮ ਕਰਵਾਈ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਸ਼ਿਕਾਗੋ, 15 ਸਤੰਬਰ (ਕੇਵਲ ਗੁਰਾਇਆ)-ਸ਼ਿਕਾਗੋ ਦੇ ਆਸ਼ਿਆਨਾ ਹਾਲ ਵਿਚ ਹੈਪੀ ਹੀਰ ਅਤੇ ਡਾ. ਹਰਜਿੰਦਰ ਸਿੰਘ ਖਹਿਰਾ ਦੇ ਸਹਿਯੋਗ ਨਾਲ ਹੰਸ ਰਾਜ ਹੰਸ ਦੀ ਸੂਫ਼ੀ ਸ਼ਾਮ ਕਰਵਾਈ ਗਈ। ਇਸ ਮੌਕੇ ਹੰਸ ਰਾਜ ਹੰਸ ਨੇ ਆਪਣੇ ਸੂਫੀਆਨਾ ਅੰਦਾਜ਼ ਵਿਚ ਗੀਤ, ਗ਼ਜ਼ਲਾਂ ਗਾ ਕੇ ਇਸ ਸ਼ਾਮ ਨੂੰ ਮਹਿਕਾ ਦਿੱਤਾ। ਇਸ ਮੌਕੇ ਸ਼ਹਿਰ ਦੀਆਂ ਕਈ ਮੁੱਖ ਸ਼ਖ਼ਸੀਅਤਾਂ ਪੁੱਜੀਆਂ ਹੋਈਆ ਸਨ, ਜਦੋਂਕਿ ਦਰਸ਼ਨ ਸਿੰਘ ਧਾਲੀਵਾਲ, ਜੇ. ਪੀ. ਖਹਿਰਾ, ਅਮਰਜੀਤ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਜ਼ਿਕਰਯੋਗ ਹੈ ਕਿ ਬਹੁਤ ਹੀ ਘੱਟ ਸਮੇਂ ਵਿਚ ਕਰਵਾਈ ਸੂਫੀ ਸ਼ਾਮ ਦੇ ਬਾਵਜੂਦ ਹੰਸ ਦੇ ਚਹੇਤਿਆਂ ਦੀ ਵੱਡੀ ਹਾਜ਼ਰੀ ਦੇਖਣ ਨੂੰ ਮਿਲੀ। ਹੰਸ ਰਾਜ ਹੰਸ ਨੇ ਸ਼ਾਮ ਦੇ ਅਖੀਰ ਵਿਚ ਆਪਣੇ ਕੁਝ ਚੋਣਵੇਂ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਜੈਦੇਵ ਸਿੰਘ ਭੱਠਲ, ਪਰਮਿੰਦਰ ਸਿੰਘ ਵਾਲੀਆ, ਅਮਰ ਦੇਵ ਸਿੰਘ ਵਿਦੇਸ਼ਾ, ਨਿੱਕ ਵਰਮਾ, ਹਰਦੀਪ ਸਿੰਘ ਗਿੱਲ, ਸੋਨੂੰ ਖਹਿਰਾ, ਬੱਬੂ ਖੱਟੜਾ ਜੱਸੀ ਧਾਲੀਵਾਲ ਅਤੇ ਹੋਰ ਵੀ ਪੁੱਜੇ ਹੋਏ ਸਨ।

Ad Position 22
No active advertisement
ਪਿਛਲੀ ਖ਼ਬਰ ਸਿਆਟਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਰਾਜਾ ਰਣਧੀਰ ਸਿੰਘ ਤੇ ਜਸਪਾਲ ਰਾਣਾ ਯਾਦਗਾਰੀ ਪੁਰਸਕਾਰਾਂ ਦਾ ਐਲਾਨ
Ad Position 24