15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

‘ ਆਈਸ’ ਵਲੋਂ ਦੋ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ, 15 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (‘ਆਈਸ’) ਵਲੋਂ ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੀ ਕਾਰਵਾਈ ਦੌਰਾਨ ‘ਆਈਸ’ ਵਲੋਂ ਸਿੱਖ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ 11 ਸਤੰਬਰ ਨੂੰ ਨਿਊ ਹੈਂਪਸ਼ਾਇਰ ਦੇ ਹਿਲਸਬੋਰੋ ਸਥਿਤ ਕਮਰਸ਼ੀਅਲ ਵਾਹਨ ਜਾਂਚ ਕੇਂਦਰ ’ਤੇ ਨਿਸ਼ਾਨਾਬੱਧ ਕਾਰਵਾਈ ਦੌਰਾਨ ਹਿਰਾਸਤ ਵਿਚ ਲਿਆ ਗਿਆ।

Ad Position 21
repet_subhas-goyals [Copy P29]
ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਦਾ ਹੋਇਆ ‘ਆਈਸ’ ਦਾ ਜਵਾਨ। ਸਿਮਰਨਪਾਲ ਸਿੰਘ 16-09-2026


ਨਿਊਯਾਰਕ, 15 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (‘ਆਈਸ’) ਵਲੋਂ ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੀ ਕਾਰਵਾਈ ਦੌਰਾਨ ‘ਆਈਸ’ ਵਲੋਂ ਸਿੱਖ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ 11 ਸਤੰਬਰ ਨੂੰ ਨਿਊ ਹੈਂਪਸ਼ਾਇਰ ਦੇ ਹਿਲਸਬੋਰੋ ਸਥਿਤ ਕਮਰਸ਼ੀਅਲ ਵਾਹਨ ਜਾਂਚ ਕੇਂਦਰ ’ਤੇ ਨਿਸ਼ਾਨਾਬੱਧ ਕਾਰਵਾਈ ਦੌਰਾਨ ਹਿਰਾਸਤ ਵਿਚ ਲਿਆ ਗਿਆ।ਸਤਵੀਰ ਸਿੰਘ ਨਿਊ ਜਰਸੀ ਵਿਚ ਰਹਿੰਦਾ ਸੀ ਅਤੇ ਵੱਖ-ਵੱਖ ਰਾਜਾਂ ਵਿਚਕਾਰ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ‘ਆਈਸ’ ਦਾ ਦਾਅਵਾ ਹੈ ਕਿ ਉਹ 2017 ਵਿਚ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ ਪਰ ਮਨਜ਼ੂਰਸ਼ੁਦਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ਵਿਚ ਰਿਹਾ ਅਤੇ ਅੱਠ ਸਾਲ ਤੋਂ ਵੱਧ ਸਮੇਂ ਤੋਂ ਉਸ ਕੋਲ ਕਾਨੂੰਨੀ ਇਮੀਗ੍ਰੇਸ਼ਨ ਦਰਜਾ ਨਹੀਂ ਸੀ। ਇਸੇ ਤਰ੍ਹਾਂ ‘ਆਈਸ’ ਵਲੋਂ ਭਾਰਤੀ ਨਾਗਰਿਕ ਸਿਮਰਨਪਾਲ ਸਿੰਘ ਨੂੰ ਪੈਨਸਿਲਵੇਨੀਆ ਵਿਚ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਸਿਮਰਨਪਾਲ ਸਿੰਘ ਕੋਲ ਨਿਊਯਾਰਕ ਰਾਜ ਵਲੋਂ ਜਾਰੀ ਕੀਤਾ ਗਿਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸੀ ਅਤੇ ਉਸ ਖ਼ਿਲਾਫ਼ ‘ਵਾਇਰ ਫਰਾਡ’ ਅਤੇ ‘ਵਾਇਰ ਫਰਾਡ’ ਦੀ ਸਾਜ਼ਿਸ਼ ਨਾਲ ਸੰਬੰਧਿਤ ਗ੍ਰਿਫ਼ਤਾਰੀ ਵਾਰੰਟ ਵੀ ਬਕਾਇਆ ਸੀ। ਸਿਮਰਨਪਾਲ ਸਿੰਘ ਜੂਨ 2022 ਵਿਚ ਐਰੀਜ਼ੋਨਾ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਇਆ ਸੀ ਅਤੇ ਉਸ ਸਮੇਂ ਯੂ.ਐੱਸ. ਬਾਰਡਰ ਪੈਟਰੋਲ ਨੇ ਉਸ ਨੂੰ ਹਿਰਾਸਤ ਵਿਚ ਲਿਆ ਸੀ। ਵਿਭਾਗ ਮੁਤਾਬਕ ਬਾਅਦ ਵਿਚ ਉਸ ਨੂੰ ਅਮਰੀਕਾ ਅੰਦਰ ਰਿਹਾਅ ਕਰ ਦਿੱਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਵਲੋਂ ਸਾਲਾਨਾ ਸਾਹਿਤਕ ਸਮਾਗਮ ਅਗਲੀ ਖ਼ਬਰ ਮੁੰਬਈ ਵਿਖੇ ਆਪਣੇ ਨਿਵਾਸ (ਐਂਟੀਲੀਆ) ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਉਣ
Ad Position 24