ਸਾਨ ਫਰਾਂਸਿਸਕੋ, 15 ਸਤੰਬਰ (ਐਸ. ਅਸ਼ੋਕ ਭੌਰਾ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਵਲੋਂ 27 ਸਤੰਬਰ 2026 ਨੂੰ ਪੈਰਾਡਈਜ਼ ਬਾਲਰੂਮ, ਫਰੀਮਾਂਟ ਵਿਖੇ ਕਰਵਾਈ ਜਾ ਰਹੀ ਪੰਜਾਬੀ ਕਾਨਫ਼ਰੰਸ ਵਿਚ ਲਹਿੰਦੇ ਪੰਜਾਬ ਤੋਂ ਡਾ. ਨਬੀਲਾ ਰਹਿਮਾਨ ਮੁੱਖ ਮਹਿਮਾਨ ਅਤੇ ਡਾ. ਆਤਮ ਰੰਧਾਵਾ ਤੇ ਡਾ. ਰਾਜੇਸ਼ ਸ਼ਰਮਾ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਜੰਮੂ ਤੋਂ ਡਾ. ਮੋਨੋਜੀਤ ਸਿੰਘ, ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਸਿੰਘ ਮਾਨ, ਪਿਆਰਾ ਸਿੰਘ ਕੁੱਦੋਵਾਲ, ਆਸਟ੍ਰੇਲੀਆ ਤੋਂ ਅਵੀ ਸੰਧੂ, ਨਛੱਤਰ ਭੋਗਲ, ਕਰਨੈਲ ਸਿੰਘ ਕੈਲ, ਗੁਰਪ੍ਰੀਤ ਸੋਹਲ, ਮਾਸੂਦ ਮੱਲ੍ਹੀ, ਡਾ. ਬੀਨਾ ਗੋਂਦੀ ਅਤੇ ਡਾ. ਅਬਦੁਲ ਜ਼ਬਾਰ ਸਮੇਤ ਕਈ ਸਾਹਿਤਕਾਰ ਪੁੱਜਣਗੇ।ਪੁਸਤਕ ਪ੍ਰਦਰਸ਼ਨੀ ਹੋਵੇਗੀ ਤੇ ਨਵ ਪ੍ਰਕਾਸ਼ਿਤ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ।ਕਾਨਫ਼ਰੰਸ ਵਿਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦੇ ਸਨਮਾਨ ਤੋਂ ਸਿਵਾ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਕੁਲਵਿੰਦਰ ਅਨੁਸਾਰ ਵਿਪਸਾ ਵਲੋਂ ਕਰਵਾਈ ਜਾ ਰਹੀ ਇਹ ਕਾਨਫ਼ਰੰਸ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਪ੍ਰਫੁੱਲਤ ਕਰਨ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੋਵੇਗੀ।ਇਸ ਮੌਕੇ ਅਮਰਜੀਤ ਕੌਰ ਪੰਨੂੰ, ਸੁਰਜੀਤ ਸਖੀ, ਗੁਲਸ਼ਨ ਦਿਆਲ, ਡਾ. ਪ੍ਰਿਥੀਪਾਲ ਸਿੰਘ ਸੋਹੀ, ਹਰਿੰਦਰ ਕੌਰ ਸੋਹੀ, ਅਮਰਜੀਤ ਸਿੰਘ ਜੌਹਲ, ਪ੍ਰੋ. ਸੁਰਿੰਦਰ ਸੀਰਤ, ਪ੍ਰੋ. ਸੁਖਦੇਵ ਸਿੰਘ, ਕੰਵਲਦੀਪ ਕੌਰ, ਬਰਜਿੰਦਰ ਸਿੰਘ, ਮੁਕੇਸ਼ ਸ਼ਰਮਾ ਅਤੇ ਲਾਜ ਨੀਲਮ ਸੈਣੀ ਆਦਿ ਹਾਜ਼ਰ ਸਨ।
ਕੈਲੀਫੋਰਨੀਆਂ ‘ ਚ ਅੰਤਰ - ਰਾਸ਼ਟਰੀ ਪੰਜਾਬੀ ਕਾਨਫਰੰਸ 27 ਨੂੰ - ਡਾਓ ਨਬੀਲਾ ਰਹਿਮਾਨ ਤੇ ਡਾਓ ਆਤਮ ਰੰਧਾਵਾ ਪੁੱਜਣਗੇ
ਸਾਨ ਫਰਾਂਸਿਸਕੋ, 15 ਸਤੰਬਰ (ਐਸ. ਅਸ਼ੋਕ ਭੌਰਾ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਵਲੋਂ 27 ਸਤੰਬਰ 2026 ਨੂੰ ਪੈਰਾਡਈਜ਼ ਬਾਲਰੂਮ, ਫਰੀਮਾਂਟ ਵਿਖੇ ਕਰਵਾਈ ਜਾ ਰਹੀ ਪੰਜਾਬੀ ਕਾਨਫ਼ਰੰਸ ਵਿਚ ਲਹਿੰਦੇ ਪੰਜਾਬ ਤੋਂ ਡਾ.
ਅਜੀਤ ਡੈਸਕ
16-09-2026