15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗਲਾਸਗੋ ਵਿਚ ਹੋਰ ਸ਼ਰਨ ਮੰਗਣ ਵਾਲਿਆਂ ਨੂੰ ਰਿਹਾਇਸ਼ ਦੇਣ ’ ਤੇ ਆਰਜ਼ੀ ਰੋਕ ਦੀ ਮੰਗ

ਗਲਾਸਗੋ, 15 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਦੱਖਣ ਪੱਛਮ ਤੋਂ ਸੰਸਦ ਮੈਂਬਰ ਜ਼ੁਬੈਰ ਅਹਿਮਦ ਨੇ ਯੂ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਗਲਾਸਗੋ, 15 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਦੱਖਣ ਪੱਛਮ ਤੋਂ ਸੰਸਦ ਮੈਂਬਰ ਜ਼ੁਬੈਰ ਅਹਿਮਦ ਨੇ ਯੂ.ਕੇ. ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਪੱਤਰ ਲਿਖ ਕੇ ਗਲਾਸਗੋ ਵਿਚ ਹੋਰ ਸ਼ਰਨ ਮੰਗਣ ਵਾਲੇ ਲੋਕਾਂ ਨੂੰ ਰਿਹਾਇਸ਼ ਦੇਣ ’ਤੇ ਕੁਝ ਸਮੇਂ ਲਈ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਪਹਿਲਾਂ ਹੀ ਰਿਹਾਇਸ਼ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਥਾਨਕ ਸੇਵਾਵਾਂ ਉਤੇ ਵੀ ਭਾਰੀ ਦਬਾਅ ਪੈ ਰਿਹਾ ਹੈ।ਸਰਕਾਰੀ ਅੰਕੜਿਆਂ ਅਨੁਸਾਰ ਗਲਾਸਗੋ ਵਿਚ ਇਸ ਵੇਲੇ 3,938 ਸ਼ਰਨ ਮੰਗਣ ਵਾਲੇ ਲੋਕ ਗ੍ਰਹਿ ਵਿਭਾਗ ਦੀ ਸਹਾਇਤਾ ਹੇਠ ਰਹਿ ਰਹੇ ਹਨ, ਜੋ ਬਰਤਾਨੀਆ ਦੇ ਕਿਸੇ ਵੀ ਹੋਰ ਸਥਾਨਕ ਕੌਂਸਲ ਖੇਤਰ ਨਾਲੋਂ ਵੱਧ ਗਿਣਤੀ ਦੱਸੀ ਗਈ ਹੈ। ਸੰਸਦ ਮੈਂਬਰ ਨੇ ਕਿਹਾ ਕਿ ਗਲਾਸਗੋ ਲੰਮੇ ਸਮੇਂ ਤੋਂ ਸ਼ਰਨ ਮੰਗਣ ਵਾਲੇ ਲੋਕਾਂ ਨੂੰ ਟਿਕਾਣਾ ਦੇਣ ਵਿਚ ਵੱਡੀ ਜ਼ਿੰਮੇਵਾਰੀ ਨਿਭਾਉਂਦਾ ਆ ਰਿਹਾ ਹੈ ਪਰ ਹੁਣ ਸ਼ਹਿਰ ਨੂੰ ਕੁਝ ਸਮੇਂ ਲਈ ਰਾਹਤ ਦੇਣ ਦੀ ਲੋੜ ਹੈ।ਜ਼ੁਬੈਰ ਅਹਿਮਦ ਨੇ ਮੰਗ ਕੀਤੀ ਕਿ ਸ਼ਰਨ ਮੰਗਣ ਵਾਲੇ ਲੋਕਾਂ ਦੀ ਰਿਹਾਇਸ਼ ਦੀ ਜ਼ਿੰਮੇਵਾਰੀ ਗਲਾਸਗੋ ਉਤੇ ਵਧੇਰੇ ਪਾਉਣ ਦੀ ਬਜਾਏ ਦੇਸ਼ ਦੇ ਹੋਰ ਕੌਂਸਲ ਖੇਤਰਾਂ ਵਿਚ ਵੀ ਬਰਾਬਰ ਵੰਡੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤ ਵਿਚ ਹੋਰ ਲੋਕਾਂ ਨੂੰ ਗਲਾਸਗੋ ਵਿਚ ਰੱਖਣ ਨਾਲ ਪਹਿਲਾਂ ਹੀ ਦਬਾਅ ਹੇਠ ਚੱਲ ਰਹੀ ਰਿਹਾਇਸ਼ ਪ੍ਰਣਾਲੀ ਅਤੇ ਹੋਰ ਜਨਤਕ ਸੇਵਾਵਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਮੰਚ ਸਰੀ ਵਲੋਂ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ ਅਗਲੀ ਖ਼ਬਰ ਅਮਰੀਕੀ ’ ਚ ਵਿਦੇਸ਼ੀ ਵਿਦਿਆਰਥੀਆਂ ਤੇ ਪੱਤਰਕਾਰਾਂ ਨੂੰ ਵੱਡੀ ਰਾਹਤ
Ad Position 24