15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵਿਨੋਦ ਖੰਨਾ ਦਾ ਪਸੰਦੀਦਾ ਹੀਰੋ ਰਾਜੇਸ਼ ਖੰਨਾ ਸੀ...

Ad Position 21
No active advertisement
ਅਜੀਤ ਡੈਸਕ 24-06-2026

ਵਿਨੋਦ ਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ (ਪਾਕਿਸਤਾਨ) ਵਿਚ ਹੋਇਆ ਸੀ। ਉਸਦੇ ਪਿਤਾ ਦਾ ਟੈਕਸਟਾਈਲ, ਡਾਈ ਅਤੇ ਕੈਮੀਕਲ ਦਾ ਕਾਰੋਬਾਰ ਸੀ।
ਵਿਨੋਦ ਖੰਨਾ ਪੰਜ ਭੈਣ-ਭਰਾਵਾਂ ਵਿਚੋਂ ਇਕ ਸੀ। ਉਸ ਦਾ ਇਕ ਭਰਾ ਅਤੇ ਤਿੰਨ ਭੈਣਾਂ ਹਨ। ਆਜ਼ਾਦੀ ਦੇ ਸਮੇਂ ਵੰਡ ਤੋਂ ਬਾਅਦ, ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਮੁੰਬਈ ਆ ਕੇ ਵਸ ਗਿਆ।
ਵਿਨੋਦ ਬਚਪਨ ਵਿਚ ਬਹੁਤ ਸ਼ਰਮੀਲੇ ਸਨ, ਸਕੂਲ ਦੌਰਾਨ ਇਕ ਅਧਿਆਪਕ ਨੇ ਉਸਨੂੰ ਡਰਾਮਾ ਕਰਨ ਲਈ ਮਜਬੂਰ ਕੀਤਾ ਅਤੇ ਉਸ ਨੂੰ ਅਦਾਕਾਰੀ ਦੀ ਕਲਾ ਬਹੁਤ ਪਸੰਦ ਆਈ।
ਬੋਰਡਿੰਗ ਸਕੂਲ ਵਿਚ ਪੜ੍ਹਦਿਆਂ ਵਿਨੋਦ ਖੰਨਾ ਨੇ 'ਸੋਲਵਾਂ ਸਾਲ' ਅਤੇ 'ਮੁਗਲ-ਏ-ਆਜ਼ਮ' ਵਰਗੀਆਂ ਫ਼ਿਲਮਾਂ ਦੇਖੀਆਂ ਅਤੇ ਇਨ੍ਹਾਂ ਫ਼ਿਲਮਾਂ ਨੇ ਉਸ 'ਤੇ ਡੂੰਘਾ ਪ੍ਰਭਾਵ ਛੱਡਿਆ।
ਵਿਨੋਦ ਖੰਨਾ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਫ਼ਿਲਮਾਂ 'ਚ ਜਾਵੇ। ਉਸ ਨੇ ਵਿਨੋਦ ਦੀ ਜ਼ਿੱਦ ਅੱਗੇ ਝੁਕਦਿਆਂ ਉਸ ਨੂੰ ਦੋ ਸਾਲ ਦਾ ਸਮਾਂ ਦਿੱਤਾ। ਵਿਨੋਦ ਨੇ ਇਨ੍ਹਾਂ ਦੋ ਸਾਲਾਂ 'ਚ ਸਖਤ ਮਿਹਨਤ ਕੀਤੀ ਅਤੇ ਫ਼ਿਲਮ ਇੰਡਸਟਰੀ 'ਚ ਜਗ੍ਹਾ ਬਣਾਈ।
ਵਿਨੋਦ ਰਾਜੇਸ਼ ਖੰਨਾ ਨੂੰ ਬਹੁਤ ਪਸੰਦ ਕਰਦੇ ਸਨ।
ਸੁਨੀਲ ਦੱਤ ਨੇ 'ਮਨ ਕਾ ਮੀਤ' (1968) ਵਿਚ ਸੁੰਦਰ ਵਿਨੋਦ ਨੂੰ ਇਕ ਖਲਨਾਇਕ ਵਜੋਂ ਪੇਸ਼ ਕੀਤਾ। ਦੱਤ ਨੇ ਇਹ ਫ਼ਿਲਮ ਆਪਣੇ ਭਰਾ ਨੂੰ ਹੀਰੋ ਵਜੋਂ ਲਾਂਚ ਕਰਨ ਲਈ ਬਣਾਈ ਸੀ। ਉਹ ਪਿੱਛੇ ਰਹਿ ਗਿਆ, ਪਰ ਵਿਨੋਦ ਅੱਗੇ ਨਿਕਲ ਗਿਆ।
ਆਪਣੇ ਆਪ ਨੂੰ ਇਕ ਹੀਰੋ ਵਜੋਂ ਸਥਾਪਿਤ ਕਰਨ ਤੋਂ ਪਹਿਲਾਂ, ਵਿਨੋਦ ਨੇ ਆਨ ਮਿਲੋ ਸਜਨਾ, ਪੂਰਬ ਔਰ ਪੱਛਮ, ਸੱਚਾ ਝੂਠਾ ਵਰਗੀਆਂ ਫ਼ਿਲਮਾਂ ਵਿਚ ਸਹਾਇਕ ਜਾਂ ਖਲਨਾਇਕ ਵਜੋਂ ਕੰਮ ਕੀਤਾ। ਵਿਨੋਦ ਖੰਨਾ ਨੂੰ ਗੁਲਜ਼ਾਰ ਵਲੋਂ ਨਿਰਦੇਸ਼ਿਤ 'ਮੇਰੇ ਅਪਨੇ' (1971) ਨਾਲ ਪ੍ਰਸਿੱਧੀ ਮਿਲੀ ਅਤੇ ਉਹ ਇਕ ਨਾਇਕ ਵਜੋਂ ਦਿਖਾਈ ਦੇਣ ਲੱਗੇ।
ਵਿਨੋਦ ਕਦੇ ਵੀ ਮਲਟੀ-ਸਟਾਰਰ ਫ਼ਿਲਮਾਂ ਤੋਂ ਪਿੱਛੇ ਨਹੀਂ ਹਟੇ ਅਤੇ ਉਹ ਉਸ ਦੌਰ ਦੇ ਸਿਤਾਰਿਆਂ, ਅਮਿਤਾਭ ਬੱਚਨ, ਰਾਜੇਸ਼ ਖੰਨਾ, ਸੁਨੀਲ ਦੱਤ ਆਦਿ ਨਾਲ ਫ਼ਿਲਮਾਂ ਕਰਦੇ ਰਹੇ।
ਅਮਿਤਾਭ ਬੱਚਨ ਅਤੇ ਵਿਨੋਦ ਖੰਨਾ ਦੀ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਹੇਰਾ ਫੇਰੀ, ਖੂਨ ਪਸੀਨਾ, ਅਮਰ ਅਕਬਰ ਐਂਥੋਨੀ, ਮੁਕੱਦਰ ਕਾ ਸਿਕੰਦਰ ਫ਼ਿਲਮਾਂ ਬਲਾਕਬਸਟਰ ਸਾਬਤ ਹੋਈਆਂ।
ਸਫਲਤਾ ਦੇ ਸਿਖਰ 'ਤੇ ਹੁੰਦੇ ਹੋਏ 1982 'ਚ ਵਿਨੋਦ ਖੰਨਾ ਨੇ ਅਚਾਨਕ ਅਜਿਹਾ ਫੈਸਲਾ ਲਿਆ ਕਿ ਫ਼ਿਲਮ ਇੰਡਸਟਰੀ 'ਚ ਹਲਚਲ ਮਚ ਗਈ। ਵਿਨੋਦ ਨੇ ਆਪਣੇ ਅਧਿਆਤਮਿਕ ਗੁਰੂ ਰਜਨੀਸ਼ (ਓਸ਼ੋ) ਦੀ ਸ਼ਰਨ ਲਈ ਅਤੇ ਗਲੈਮਰ ਦੀ ਦੁਨੀਆ ਨੂੰ ਅਲਵਿਦਾ ਕਿਹਾ। ਇਹ ਸੁਪਰਸਟਾਰ ਓਸ਼ੋ ਦੇ ਆਸ਼ਰਮ ਵਿਚ ਭਾਂਡੇ ਧੋਣ ਅਤੇ ਮਾਲੀ ਦਾ ਕੰਮ ਕਰਦਾ ਸੀ।
ਵਿਨੋਦ ਦੇ ਅਚਾਨਕ ਚਲੇ ਜਾਣ ਨਾਲ ਉਸ ਦੀ ਪਤਨੀ ਗੀਤਾਂਜਲੀ ਨੂੰ ਗੁੱਸਾ ਆ ਗਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ। ਵਿਨੋਦ ਅਤੇ ਗੀਤਾਂਜਲੀ ਦੇ ਦੋ ਬੇਟੇ ਹਨ, ਅਕਸ਼ੈ ਅਤੇ ਰਾਹੁਲ ਖੰਨਾ।
ਵਿਨੋਦ ਨੇ 1990 ਵਿਚ ਕਵਿਤਾ ਨਾਲ ਵਿਆਹ ਕੀਤਾ। ਕਵਿਤਾ ਅਤੇ ਵਿਨੋਦ ਦਾ ਇਕ ਪੁੱਤਰ ਸਾਕਸ਼ੀ ਅਤੇ ਧੀ ਸ਼ਰਧਾ ਹੈ।
ਵਿਨੋਦ ਦੇ ਫ਼ਿਲਮਾਂ ਪ੍ਰਤੀ ਪਿਆਰ ਨੇ ਉਨ੍ਹਾਂ ਨੂੰ ਫਿਰ ਫ਼ਿਲਮਾਂ ਵੱਲ ਆਕਰਸ਼ਿਤ ਕੀਤਾ ਅਤੇ 1987 ਵਿਚ ਉਨ੍ਹਾਂ ਨੇ ਫ਼ਿਲਮ 'ਇਨਸਾਫ' ਨਾਲ ਵਾਪਸੀ ਕੀਤੀ। ਚਾਰ-ਪੰਜ ਸਾਲ ਤੱਕ ਹੀਰੋ ਰਹਿਣ ਤੋਂ ਬਾਅਦ, ਵਿਨੋਦ ਹੌਲੀ-ਹੌਲੀ ਕਿਰਦਾਰਾਂ ਵੱਲ ਮੁੜਿਆ।
ਵਿਨੋਦ ਖੰਨਾ ਸਲਮਾਨ ਖਾਨ ਨਾਲ ਕਈ ਫ਼ਿਲਮਾਂ ਵਿਚ ਨਜ਼ਰ ਆਏ ਸਨ। ਸਲਮਾਨ ਉਸ ਨੂੰ ਆਪਣੇ ਲਈ ਲੱਕੀ ਮੰਨਦੇ ਹਨ।
ਵਿਨੋਦ ਖੰਨਾ ਮੁੱਖ ਭੂਮਿਕਾ ਦੌਰਾਨ ਬਹੁਤ ਫਿੱਟ ਸਨ।
ਇਕ ਇੰਟਰਵਿਊ ਦੌਰਾਨ ਵਿਨੋਦ ਖੰਨਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਮੇਂ ਵਿਚ ਵੀ ਹੀਰੋ ਫਿੱਟ ਸਨ ਪਰ ਉਦੋਂ ਬਾਡੀ ਦਿਖਾਉਣ ਦਾ ਕੋਈ ਰੁਝਾਨ ਨਹੀਂ ਸੀ।
ਵਿਨੋਦ ਖੰਨਾ ਫ਼ਿਲਮਾਂ ਵਿਚ ਇਕ ਸਟਾਈਲਿਸ਼ ਅਦਾਕਾਰ ਵਜੋਂ ਦਿਖਾਈ ਦਿੰਦੇ ਸਨ।
ਵਿਨੋਦ ਖੰਨਾ, ਇਕ ਅਭਿਨੇਤਾ ਹੋਣ ਤੋਂ ਇਲਾਵਾ, ਇਕ ਨਿਰਮਾਤਾ ਅਤੇ ਸਰਗਰਮ ਸਿਆਸਤਦਾਨ ਵੀ ਸਨ। ਉਹ ਭਾਜਪਾ ਦੇ ਮੈਂਬਰ ਸਨ ਅਤੇ ਕਈ ਵਾਰ ਚੋਣਾਂ ਜਿੱਤ ਚੁੱਕੇ ਸਨ, ਉਹ ਮੰਤਰੀ ਵੀ ਸੀ।
1999 ਵਿਚ, ਵਿਨੋਦ ਖੰਨਾ ਨੂੰ ਉਦਯੋਗ ਵਿਚ ਉਨ੍ਹਾਂ ਦੇ ਯੋਗਦਾਨ ਲਈ ਫ਼ਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

-1764 ਗੁਰੂ ਰਾਮ ਦਾਸ ਨਗਰ ਨੇੜੈ ਨੈਸ਼ਲੇ ਮੋਗਾ-142001

Ad Position 22
No active advertisement
ਪਿਛਲੀ ਖ਼ਬਰ ਨਾਂਹਪੱਖੀ ਭੂਮਿਕਾ ਵਿਚ ਲਗਾਤਾਰ ਕਮਾਲ ਦਿਖਾ ਰਿਹੈ ਬੌਬੀ ਦਿਓਲ ਅਗਲੀ ਖ਼ਬਰ ਖ਼ੁਦ ਨੂੰ 'ਡਰਾਮਾ ਕੁਈਨ' ਦੱਸਦੀ ਹੈ ਸਦਫ਼ ਸ਼ੰਕਰ
Ad Position 24