ਰਾਮਪੁਰਾ ਫੂਲ, 15 ਅਕਤੂਬਰ ( ਹੇਮੰਤ ਕੁਮਾਰ ਸ਼ਰਮਾ )- ਮਾਨਸਾ ਸ਼ਹਿਰ ਵਿਖੇ ਨਸ਼ਿਆਂ ਦੀ ਵਿਕਰੀ ਦਾ ਵਿਰੋਧ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦਾ ਕਤਲ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੌਰਾਨ ਸਥਾਨਕ ਸ਼ਹਿਰ ਦੇ ਸਾਰੇ ਬਜ਼ਾਰ ਬੰਦ ਰਹੇ । ਸਥਾਨਕ ਮੌੜ ਚੌਂਕ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਵਿਖੇ ਕੁਝ ਨੌਜਵਾਨਾਂ ਵਲੋਂ ਧਰਨਾ ਵੀ ਲਗਾਇਆ ਗਿਆ।
ਇਸ ਧਰਨੇ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਧਰਨਾ ਸਥਾਨ ਉਪਰ ਵੱਡੀ ਪੱਧਰ ਤੇ ਇਸ ਮੌਕੇ ਮੌੜ ਚੌਂਕ ਵਿੱਚ ਡੀ ਐਸ ਪੀ ਫੂਲ ਮਨੋਜ ਸ਼ਰਮਾ ਦੀ ਅਗਵਾਈ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ।