15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਖ਼ੁਦ ਨੂੰ 'ਡਰਾਮਾ ਕੁਈਨ' ਦੱਸਦੀ ਹੈ ਸਦਫ਼ ਸ਼ੰਕਰ

Ad Position 21
No active advertisement
ਅਜੀਤ ਡੈਸਕ 24-06-2026

ਅਫ਼ਗਾਨਿਸਤਾਨ ਤੋਂ ਭਾਰਤ ਆ ਕੇ ਮਨੋਰੰਜਨ ਸਨਅਤ ਵਿਚ ਸਰਗਰਮ ਹੋਈ ਪਰਸ਼ੀਅਨ ਮੂਲ ਦੀ ਮਾਡਲ ਸਦਫ਼ ਸ਼ੰਕਰ ਆਪਣੀ ਆਕਰਸ਼ਕ ਦਿੱਖ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੀ ਆਕਰਸ਼ਕ ਅਤੇ ਭਰੋਸੇਯੋਗ ਦਿੱਖ ਲਈ ਜਾਣੀ ਜਾਂਦੀ ਹੈ। ਖ਼ਾਸ ਕਰਕੇ ਉਸ ਦੀਆਂ ਬਿਕਨੀ ਵਾਲੀਆਂ ਤਸਵੀਰਾਂ ਦਰਸ਼ਕਾਂ ਨੂੰ ਦੀਵਾਨਾ ਕਰ ਦਿੰਦੀਆਂ ਹਨ। ਪਿਛਲੇ 10 ਸਾਲਾਂ ਤੋਂ ਮੁੰਬਈ ਵਿਚ ਰਹਿ ਰਹੀ ਸਦਫ਼ ਸ਼ੰਕਰ ਨੇ ਭਾਰਤੀ ਅਤੇ ਮਰਾਠੀ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਉਹ ਖ਼ੁਦ ਨੂੰ 'ਦਿਲ ਸੇ ਦੇਸੀ' ਅਤੇ ਸੁਭਾਅ ਤੋਂ 'ਡਰਾਮਾ ਕੁਈਨ' ਦੱਸਦੀ ਹੈ। ਜਨਵਰੀ 2026 ਤੋਂ ਐਮ.ਟੀ.ਵੀ. ਇੰਡੀਆ 'ਤੇ ਪ੍ਰਸਾਰਿਤ ਮਸ਼ਹੂਰ ਡੇਟਿੰਗ ਰਿਆਲਿਟੀ ਸ਼ੋਅ 'ਐਮ. ਟੀ.ਵੀ. ਸਪਲਿਟਸਟਿਲਾ-16' ਤੋਂ ਸਦਫ਼ ਸ਼ੰਕਰ ਇਕ ਪ੍ਰਤੀਯੋਗੀ ਦੇ ਰੂਪ ਵਿਚ ਹਿੱਸਾ ਲਿਆ। ਸ਼ੋਅ ਵਿਚ ਉਸ ਨੂੰ ਇਕ ਸਾਹਸੀ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਇਸ ਸ਼ੋਅ ਵਿਚ ਸਦਫ਼ ਸ਼ੰਕਰ ਦੀ ਇਮਾਨਦਾਰੀ ਅਤੇ ਸਮਝਦਾਰੀ ਤੋਂ ਪ੍ਰਸੰਸਕ ਕਾਫ਼ੀ ਪ੍ਰਭਾਵਿਤ ਹੋਏ ਨਜ਼ਰ ਆਏ। ਇਕ ਮੁਸਲਿਮ ਪਰਿਵਾਰ ਵਿਚ ਜਨਮ ਲੈਣ ਦੇ ਬਾਵਜੂਦ ਸਦਫ਼ ਸ਼ੰਕਰ ਨੇ ਆਪਣੇ ਨਾਂਅ ਨਾਲ ਜਦੋਂ 'ਸ਼ੰਕਰ' ਜੋੜਿਆ ਉਦੋਂ ਕਾਫ਼ੀ ਵਿਵਾਦ ਹੋਇਆ ਪਰ ਸਦਫ਼ ਦਾ ਕਹਿਣਾ ਹੈ ਕਿ ਉਹ ਭਗਵਾਨ ਸ਼ਿਵ ਦੀ ਭਗਤ ਹੈ ਅਤੇ ਆਪਣੀ ਇਸੇ ਸ਼ਖ਼ਸੀਅਤ, ਆਸਥਾ ਅਤੇ ਸ਼ਰਧਾ ਕਾਰਨ ਉਸ ਨੇ ਆਪਣੇ ਨਾਂਅ ਨਾਲ 'ਸ਼ੰਕਰ' ਸ਼ਬਦ ਨੂੰ ਜੋੜਿਆ ਹੈ।

-੦-

Ad Position 22
No active advertisement
ਪਿਛਲੀ ਖ਼ਬਰ ਵਿਨੋਦ ਖੰਨਾ ਦਾ ਪਸੰਦੀਦਾ ਹੀਰੋ ਰਾਜੇਸ਼ ਖੰਨਾ ਸੀ... ਅਗਲੀ ਖ਼ਬਰ ਰਕੁਲਪ੍ਰੀਤ ਸਿੰਘ ਕੰਮ 'ਚ ਵਿਸ਼ਵਾਸ ਹੈ
Ad Position 24