13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵਾਮਿਕਾ ਗੱਬੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੀ ਨਾਇਕਾ

ਵਾਮਿਕਾ ਗੱਬੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੀ ਨਾਇਕਾ

Ad Position 21
No active advertisement
ਅਜੀਤ ਡੈਸਕ 14-10-2026

ਅਰੁਣ ਮਥੇਸ਼ਵਰਨ ਦੀ ਫ਼ਿਲਮ 'ਡੀ.ਸੀ.' ਨੇ ਸਾਰੇ ਜਾਣਦੇ ਹਨ ਕਿ 100 ਕਰੋੜ ਤੋਂ ਵੱਧ ਦਾ ਵਪਾਰ ਕੀਤਾ ਹੈ ਤੇ ਫ਼ਿਲਮ ਦੇ ਨਿਰਮਾਤਾ ਲੋਕੇਸ਼ ਕਨਗਰਾਜ ਜਿਹੜੇ ਇਸ ਦੇ ਹੀਰੋ ਵੀ ਨੇ, ਸਨ ਪਿਕਚਰਜ਼ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਤੇ ਤੋਹਫ਼ੇ 'ਚ ਬੀ.ਐਮ. ਡਬਲਿਊ ਕਾਰ ਲਈ | ਇਸ ਗੱਲ 'ਤੇ ਵਾਮਿਕਾ ਗੱਬੀ ਦੇ ਪ੍ਰਸੰਸਕ ਬਹੁਤ ਬੁਰਾ ਮਨਾ ਰਹੇ ਹਨ ਤੇ ਅਜੇ ਤੱਕ ਆਖ ਰਹੇ ਨੇ ਕਿ 'ਡੀ.ਸੀ.' ਦੇ ਸੰਗੀਤਕਾਰ ਤੱਕ ਨੂੰ  ਕਾਰ ਦਿੱਤੀ ਗਈ ਤੇ ਵਾਮਿਕਾ ਗੱਬੀ ਕਿਤੇ ਵੀ ਨਜ਼ਰ ਨਹੀਂ ਆਈ | ਟਵਿੱਟਰ ਐਕਸ 'ਤੇ ਵਾਮਿਕਾ ਦੇ ਫੈਨਜ਼ ਨੇ ਇਥੋਂ ਤੱਕ ਕਿਹਾ ਹੈ ਕਿ ਬੀ.ਐਮ.ਡਬਲਿਊ. ਦੇਣੀ ਚਾਹੀਦੀ ਸੀ | ਦੱਖਣ 'ਚ ਫ਼ਿਲਮ ਦੀ ਕਾਮਯਾਬੀ ਤੇ ਕਲਾਕਾਰਾਂ ਨੂੰ  ਕਾਰਾਂ ਦੇਣ ਦਾ ਰਿਵਾਜ ਹੈ | ਹਾਂ, ਠੀਕ ਹੈ ਪਰ ਵਾਮਿਕਾ ਤਾਂ ਫ਼ਿਲਮ ਦੀ ਜਾਨ ਸੀ, ਉਸ ਦੀ ਅਣਦੇਖੀ ਕਿਉਂ ਕੀਤੀ ਗਈ | ਐਕਸ ਤੇ ਟਵੀਟਾਂ ਦਾ ਹੜ੍ਹ ਵਾਮਿਕਾ ਦੇ ਹੱਕ 'ਚ ਆ ਗਿਆ | ਕਹਿੰਦੇ ਨੇ ਕਾਲੀਵੁੱਡ ਔਰਤਾਂ ਦਾ ਸਨਮਾਨ ਘੱਟ ਕਰਦੀ ਹੈ, ਇਸ ਲਈ ਵਾਮਿਕਾ ਨੂੰ  ਕਾਰ ਨਹੀਂ ਮਿਲੀ | ਵਾਮਿਕਾ ਅੱਜਕਲ੍ਹ 'ਬਿੱਗ ਬੌਸ' ਰੇਡੀਓ ਐਫ.ਐਮ. ਤੇ ਹੋਰ ਥਾਵਾਂ 'ਤੇ 'ਪ੍ਰਹਾਰ ਦਾ ਉਜਵਲ ਨਿਕਮ ਸਟੋਰੀ' ਫ਼ਿਲਮ ਬਾਬਤ ਗੱਲਾਂ ਕਰ ਰਹੀ ਹੈ | ਇਸ ਵਾਰ ਵਾਮਿਕਾ ਨੇ ਆਪਣੇ ਪਰਿਵਾਰ ਪਿਤਾ ਗੋਵਰਧਨ ਗੱਬੀ, ਮਾਂ ਰਾਜ ਕੌਸ਼ਲ ਤੇ ਭਰਾ ਹਾਰਦਿਕ ਨਾਲ ਆਪਣਾ ਜਨਮ ਦਿਨ ਮਨਾਇਆ | 'ਨਿੱਕਾ ਜ਼ੈਲਦਾਰ-2' ਵਾਲੀ ਵਾਮਿਕਾ ਦਾ ਉਹ ਬਿਆਨ ਕਾਫ਼ੀ ਟਰੋਲ ਹੋਇਆ ਸੀ ਕਿ ਉਸ ਨੇ ਪੰਜਾਬੀ ਫ਼ਿਲਮਾਂ ਮਜਬੂਰੀ 'ਚ ਕੀਤੀਆਂ ਤੇ ਇਨ੍ਹਾਂ ਦਾ ਪੱਧਰ ਨੀਵਾਂ ਹੁੰਦਾ ਹੈ | ਜਦਕਿ ਅਕਸ਼ੈ ਕੁਮਾਰ ਨੇ ਵਾਮਿਕਾ ਦੀਆਂ ਸੁੰਦਰ ਅੱਖਾਂ ਦੀ ਤਾਰੀਫ਼ ਕੀਤੀ ਹੈ ਉਦੋਂ ਦੀ ਵਾਮਿਕਾ ਗਲੈਮਰ ਅੰਦਾਜ਼ 'ਚ ਅਕਸਰ ਦਿਖਾਈ ਦੇ ਰਹੀ ਹੈ | ਵਾਮਿਕਾ ਨੇ 'ਪ੍ਰਹਾਰ ਦਾ ਉਜਵਲ ਨਿਕਮ' ਫ਼ਿਲਮ ਦੇ ਸੰਬੰਧ 'ਚ ਕਿਹਾ ਕਿ ਉਸ ਨੇ ਪਹਿਲਾਂ ਇਸ ਫ਼ਿਲਮ ਨੂੰ  ਨਾਂਹ ਕੀਤੀ ਸੀ ਕਿਉਂਕਿ ਉਸ ਦਾ ਅਜੇ ਵਿਆਹ ਨਹੀਂ ਹੋਇਆ ਤੇ ਫ਼ਿਲਮ 'ਚ ਪੰਜਾਹ ਸਾਲ ਦੀ ਜਯੋਤੀ ਨਿਕਮ ਉਹ ਬਣੇਗੀ | ਫਿਰ ਉਸ ਸੋਚਿਆ ਕਿ 'ਚੈਲਿੰਜ ਕਬੂਲ' ਹੀ ਅਭਿਨੇਤਰੀ ਦੀ ਅਸਲੀ ਪਛਾਣ ਹੈ ਤੇ ਉਸ ਨੇ ਜਯੋਤੀ ਨਿਕਮ ਤੇ ਉਜਵਲ ਨਿਕਮ ਦੇ ਕਈ ਵੀਡੀਓਜ਼ ਦੇਖੇ | ਉਜਵਲ ਉਹੀ ਨੇ ਜਿਨ੍ਹਾਂ ਨੇ ਕਸਾਬ ਨੂੰ  ਫਾਂਸੀ ਦਿਵਾਈ ਸੀ | 14 ਸਾਲ ਦੀ ਉਮਰ 'ਚ ਫ਼ਿਲਮਾਂ ਕਰਨ ਵਾਲੀ ਵਾਮਿਕਾ ਗੱਬੀ ਆਪਣੇ ਸਾਹਿਤਕਾਰ ਪਿਤਾ ਤੋਂ ਬਹੁਤ ਪ੍ਰਭਾਵਿਤ ਹੈ | ਉਸ ਦੱਸਿਆ ਕਿ ਵਾਮਿਕਾ ਦਾ ਅਰਥ 'ਪਿਆਰ ਦੀ ਪ੍ਰਕਿਰਿਆ' ਹੁੰਦਾ ਹੈ | ਅੱਜਕਲ੍ਹ ਉਹ ਫਰਾਟੇਦਾਰ ਤਾਮਿਲ, ਤੇਲਗੂ, ਮਲਿਆਲਮ ਵੀ ਬੋਲ ਲੈਂਦੀ ਹੈ | ਸੋਚ ਉਹ ਪਿਆਰ ਦੀ ਪ੍ਰਕਿਰਿਆ ਹੀ ਹੈ |

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਫ਼ਿਲਮ 'ਰਾਕਾ' ਵਿਚ ਨਜ਼ਰ ਆਵੇਗੀ ਨਾਇਲਾ ਗਰੇਵਾਲ ਅਗਲੀ ਖ਼ਬਰ ਵੱਡੇ ਫ਼ਿਲਮ ਨਿਰਮਾਤਾਵਾਂ ਦੀ ਨਜ਼ਰ ਚੜਿ੍ਹਆ ਮਲਾਇਕਾ ਦਾ ਪੁੱਤ ਅਰਹਾਨ ਖਾਨ
Ad Position 24