15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਡੇਹਲੋਂ ਸਮੇਤ ਇਲਾਕੇ ਅੰਦਰ ਬੰਦ ਨੂੰ ਪੂਰਨ ਸਮਰਥਨ

ਡੇਹਲੋਂ, ਲੁਧਿਆਣਾ, 15 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ )- ਨਸ਼ਿਆਂ ਵਿਰੁੱਧ ਡਟ ਕੇ ਲੜਨ ਵਾਲੇ ਸਮਾਜਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ ਬੰਦ ਦੇ ਸੱਦੇ ਨੂੰ ਕਸਬਾ ਡੇਹਲੋਂ ਸਮੇਤ ਪੂਰੇ ਇਲਾਕੇ ਅੰਦਰ ਭਰਵਾਂ ਅਤੇ ਪੂਰਨ ਹੁੰਗਾਰਾ ਮਿਲਿਆ ਹੈ ।​

Ad Position 21
No active advertisement
ਅਜੀਤ ਡੈਸਕ 15-10-2026

ਡੇਹਲੋਂ, ਲੁਧਿਆਣਾ, 15 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ )- ਨਸ਼ਿਆਂ ਵਿਰੁੱਧ ਡਟ ਕੇ ਲੜਨ ਵਾਲੇ ਸਮਾਜਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ ਬੰਦ ਦੇ ਸੱਦੇ ਨੂੰ ਕਸਬਾ ਡੇਹਲੋਂ ਸਮੇਤ ਪੂਰੇ ਇਲਾਕੇ ਅੰਦਰ ਭਰਵਾਂ ਅਤੇ ਪੂਰਨ ਹੁੰਗਾਰਾ ਮਿਲਿਆ  ਹੈ ।​ਅੱਜ ਸਵੇਰ ਤੋਂ ਹੀ ਕਸਬੇ ਦੇ ਸਮੂਹ ਦੁਕਾਨਦਾਰਾਂ ਅਤੇ ਵਪਾਰੀਆਂ ਵਲੋਂ ਆਪਣੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖ ਕੇ ਇਸ ਰੋਸ ਪ੍ਰਦਰਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ। ਕਸਬੇ ਵਿੱਚ ਇੱਕ ਵੀ ਦੁਕਾਨ ਨਹੀਂ ਖੋਲ੍ਹੀ ਗਈ, ਜਿਸ ਨਾਲ ਪੂਰੇ ਬਾਜ਼ਾਰ ਵਿੱਚ ਸੰਨਾਟਾ ਛਾਇਆ ਹੋਇਆ ਹੈ l ਇਲਾਕੇ ਦੀਆਂ ਵੱਖ -ਵੱਖ ਥਾਵਾਂ ਅਤੇ ਚੌਂਕਾਂ ਅੰਦਰ ਸਮਾਜਸੇਵੀ ਜਥੇਬੰਦੀਆਂ, ਸਿਆਸੀ ਆਗੂਆਂ ਸਮੇਤ ਨੌਜਵਾਨਾਂ ਵਲੋਂ ਰੋਸ ਧਰਨੇ ਜਾਰੀ ਹਨ l

Ad Position 22
No active advertisement
ਪਿਛਲੀ ਖ਼ਬਰ ਦੀਪਕ ਬਾਲੀ ਜਲੰਧਰ ਛਾਉਣੀ ਤੋਂ ‘ਆਪ’ ਦੇ ਹਲਕਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਪੰਜਾਬ ਬੰਦ ਦੌਰਾਨ ਪਿੰਡ ਭੀਲੋਵਾਲ ਦਾ ਮੇਨ ਰੋਡ ਸੱਚਰ ਦੀ ਅਗਵਾਈ 'ਚ ਧਰਨਾ ਲਾ ਕੇ ਜਾਮ ਕੀਤਾ
Ad Position 24