06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਫ਼ਿਲਮ 'ਮਹਾਕਾਲੀ' ਦੇ ਟਾਈਟਲ ਭੂਮਿਕਾ ਵਿਚ ਸ਼ਿ੍ਆ ਰੈਡੀ

ਫ਼ਿਲਮ 'ਮਹਾਕਾਲੀ' ਦੇ ਟਾਈਟਲ ਭੂਮਿਕਾ ਵਿਚ ਸ਼ਿ੍ਆ ਰੈਡੀ

Ad Position 21
No active advertisement
ਅਜੀਤ ਡੈਸਕ 07-10-2026

ਅਗਲੇ ਸਾਲ 8 ਜਨਵਰੀ ਨੂੰ  ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਪੂਜਾ ਅਪਰਣਾ ਕੋਲੱੁਰੂ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ 'ਮਹਾਕਾਲੀ' ਨੂੰ  ਲੈ ਕੇ ਜ਼ਬਰਦਸਤ ਚਰਚਾ ਹੋ ਰਹੀ ਹੈ |

ਫ਼ਿਲਮ ਵਿਚ ਅਕਸ਼ੈ ਖੰਨਾ ਨਾਲ ਦੱਖਣ ਭਾਰਤੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਿ੍ਆ ਰੈਡੀ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ | ਅਕਸ਼ੈ ਖੰਨਾ 'ਅਸੁਰਗੁਰੂ ਸ਼ੁਕਰਾਚਾਰਿਆ' ਦੀ ਭੂਮਿਕਾ ਨਿਭਾਅ ਰਹੇ ਹਨ, ਜਦੋਂ ਕਿ ਫ਼ਿਲਮ ਵਿਚ ਸ਼ਿ੍ਆ ਰੈਡੀ 'ਮਹਾਕਾਲੀ' ਦੇ ਰੂਪ ਵਿਚ ਨਜ਼ਰ ਆਵੇਗੀ |
3 ਅਪ੍ਰੈਲ, 1982 ਨੂੰ  ਚੇਨਈ ਵਿਚ ਪੈਦਾ ਹੋਈ ਸ਼ਿ੍ਆ ਰੈਡੀ ਸਾਬਕਾ ਭਾਰਤੀ ਟੈਸਟ ਕ੍ਰਿਕਟਰ ਭਰਤ ਰੈਡੀ ਦੀ ਬੇਟੀ ਹੈ | ਸ਼ਿ੍ਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਸ.ਐਸ. ਮਿਊਜ਼ਿਕ ਵਿਚ ਇਕ ਵੀਡੀਓ ਜਾਕੀ ਦੇ ਰੂਪ ਵਿਚ ਕੀਤੀ | ਇਸ ਤੋਂ ਬਾਅਦ ਉਸ ਨੇ ਮਾਡਲਿੰਗ ਵਿਚ ਕਰੀਅਰ ਨੂੰ  ਅੱਗੇ ਵਧਾਇਆ |
ਸ਼ਿ੍ਆ ਰੈਡੀ ਨੇ ਸਾਲ 2002 ਵਿਚ ਰਿਲੀਜ਼ ਹੋਈ ਤਾਮਿਲ ਫ਼ਿਲਮ 'ਸਮੁਰਾਈ' ਦੇ ਇਕ ਛੋਟੇ ਜਿਹੇ ਕਿਰਦਾਰ ਜ਼ਰੀਏ ਆਪਣੇ ਅਭਿਨੈ ਸਫ਼ਰ ਦੀ ਸ਼ੁਰੂਆਤ ਕੀਤੀ | ਉਸ ਤੋਂ ਬਾਅਦ ਉਸ ਨੇ 'ਬਲੈਕ' (2004), 'ਥਿਮਿਰੂ' (2006), 'ਕਾਂਚੀਵਰਮ' (2008) 'ਵੇਦੀ' (2011) ਅਤੇ 'ਸਿਲਾ ਸਮਾਯਾਂਗਲੀ' (2018) ਵਰਗੀਆਂ ਅਨੇਕ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿਚ ਕੰਮ ਕੀਤਾ |
ਤਾਮਿਲ ਫ਼ਿਲਮ 'ਪਿਲੀਕੂਡਮ' (2007) ਵਿਚ ਸ਼ਿ੍ਆ ਰੈਡੀ ਨੇ ਐਕਟਰ ਵਿਸ਼ਾਲ ਰੈਡੀ ਨਾਲ ਜੰਮ ਕੇ ਰੋਮਾਂਸ ਕੀਤਾ ਸੀ | ਟਿਕਟ ਖਿੜਕੀ 'ਤੇ ਕਾਫ਼ੀ ਚੰਗਾ ਹੁੰਗਾਰਾ ਪਾਉਣ ਵਾਲੀ ਇਸ ਫ਼ਿਲਮ ਵਿਚ ਦੋਵਾਂ ਦੇ ਪ੍ਰੇਮ ਦਿ੍ਸ਼ਾਂ ਦੀ ਖ਼ੂਬ ਚਰਚਾ ਹੋਈ ਸੀ | ਫ਼ਿਲਮ ਰਿਲੀਜ਼ ਹੁੰਦੇ ਹੀ ਸ਼ਿ੍ਆ ਰੈਡੀ ਨੇ 9 ਮਾਰਚ, 2008 ਨੂੰ  ਵਿਸ਼ਾਲ ਦੇ ਭਰਾ ਅਦਾਕਾਰ ਵਿਕਰਮ ਕ੍ਰਿਸ਼ਣਾ ਨਾਲ ਵਿਆਹ ਕਰ ਲਿਆ | ਇਸ ਤਰ੍ਹਾਂ ਵੱਡੇ ਪਰਦੇ 'ਤੇ ਜੰਮ ਕੇ ਰੋਮਾਂਸ ਕਰਨ ਵਾਲੇ ਸ਼ਿ੍ਆ ਅਤੇ ਵਿਸ਼ਾਲ ਅਸਲ ਜ਼ਿੰਦਗੀ ਵਿਚ ਦੇਵਰ-ਭਾਬੀ ਬਣ ਗਏ | ਸ਼ਿ੍ਆ ਰੈਡੀ ਅਤੇ ਵਿਕਰਮ ਦੀ ਇਕ ਬੇਟੀ ਹੈ |
ਲਗਭਗ 5 ਸਾਲ ਦਾ ਲੰਮਾ ਬ੍ਰੇਕ ਲੈਣ ਤੋਂ ਬਾਅਦ ਸ਼ਿ੍ਆ ਰੈਡੀ ਨੇ ਪ੍ਰਸ਼ਾਂਤ ਨੀਲ ਵਲੋਂ ਨਿਰਦੇਸ਼ਿਤ ਪ੍ਰਭਾਸ ਦੀ ਬਲਾਕਬੱਸਟਰ ਫ਼ਿਲਮ 'ਸਾਲਾਰ ਪਾਰਟ 1 : ਸੀਜ਼ਫਾਇਰ' ਤੋਂ ਵੱਡੇ ਪਰਦੇ 'ਤੇ ਸ਼ਾਨਦਾਰ ਵਾਪਸੀ ਕੀਤੀ | ਫ਼ਿਲਮ ਵਿਚ ਭਾਵੇਂ ਸ਼ਰੂਤੀ ਹਸਨ ਪ੍ਰਭਾਸ ਦੇ ਨਾਲ ਮੁੱਖ ਭੂਮਿਕਾਵਿਚ ਹੀਰੋਇਨ ਸੀ ਪਰ ਰਾਧਾ ਰਾਮਾ ਮੰਨਾਰ ਬਣੀ, ਸ਼ਿ੍ਆ ਰੈਡੀ ਉਨ੍ਹਾਂ 'ਤੇ ਭਾਰੀ ਪਈ | ਫ਼ਿਲਮ ਵਿਚ ਸ਼ਿ੍ਆ ਦੇ ਕੰਮ ਨੂੰ  ਦਰਸ਼ਕਾਂ ਨੇ ਬਹੁਤ ਪਸੰਦ ਕੀਤਾ | ਪਿਛਲੇ ਸਾਲ ਸ਼ਿ੍ਆ ਰੈਡੀ ਐਕਟਰ ਪਵਨ ਕਲਿਆਣ ਨਾਲ ਤੇਲਗੂ ਫ਼ਿਲਮ 'ਦੋ ਕਾਲ ਹਿਮ ਓਜੀ' ਵਿਚ ਨਜ਼ਰਆਈ | 'ਸਾਲਾਰ ਪਾਰਟ 1 : ਸੀਜ਼ਫਾਇਰ' ਦੀ ਰਾਧਾ ਰਾਮਾ ਮੰਨਾਰ ਦੀ ਤਰ੍ਹਾਂ ਇਸ ਫ਼ਿਲਮ ਵਿਚ ਵੀ ਗੀਤਾ ਚਕਰੀ ਦੇ ਕਿਰਦਾਰ ਵਿਚ ਸ਼ਿ੍ਆ ਦਾ ਜਲਵਾ ਜ਼ਬਰਦਸਤ ਰਿਹਾ | ਆਪਣੇ ਕਰੀਅਰ ਵਿਚ ਸ਼ਿ੍ਆ ਰੈਡੀ ਨੇ ਕਈ ਐਵਾਰਡ ਜਿੱਤੇ | ਉਸ ਦੀ ਤਾਮਿਲ ਫ਼ਿਲਮ 'ਵੇਅਲੀ' ਅਤੇ 'ਕਾਂਚੀਵਰਮ' ਨੂੰ  ਨੈਸ਼ਨਲ ਪੁਰਸਕਾਰ ਵੀ ਮਿਲ ਚੁੱਕਿਆ ਹੈ | ਸ਼ਿ੍ਆ ਤਾਮਿਲ ਟੀ.ਵੀ. ਲਈ ਵੀ ਕੰਮ ਕਰ ਚੁੱਕੀ ਹੈ | ਇਸ ਸਮੇਂ ਉਸ ਦੀ ਝੋਲੀ ਵਿਚ ਕੁਝ ਟੀ.ਵੀ. ਸ਼ੋਅਜ਼ ਤੋਂ ਇਲਾਵਾ ਤੇਲਗੂ ਵਿਚ ਬਣ ਰਹੀ ਪੈਨ ਇੰਡੀਆ ਫ਼ਿਲਮ 'ਮਹਾਕਾਲੀ' ਅਤੇ ਇਕ ਤਾਮਿਲ ਫ਼ਿਲਮ 'ਅੰਡਾਵਾ ਕਾਨੋਮ' ਵੀ ਹੈ | ਇਸ ਤੋਂ ਇਲਾਵਾ ਉਸ ਦੇ ਕੋਲ 'ਸਾਲਾਰ ਪਾਰਟ 1 : ਸੀਜ਼ਫਾਇਰ' ਦਾ ਵਿਸਥਾਰ 'ਸਾਲਾਰ ਪਾਰਟ 2 : ਸ਼ੋਰਿਅਮ ਪਰਵ' ਵੀ ਹੈ, ਜਿਸ ਦਾ ਪ੍ਰਸੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਲਈ ਵਿਸ਼ੇਸ਼ ਜੋਬਨ ਰੁੱਤੇ ਬੁਝ ਗਿਆ ਮੌਸੀਕੀ ਦਾ ਮਿੱਠੜਾ ਚਿਰਾਗ ਰਾਜਵੀਰ ਜਵੰਦਾ ਅਗਲੀ ਖ਼ਬਰ CBI raid at CM camp office chandigarh | Punjab ਨਾਲ ਜੁੜੀ ਵੱਡੀ ਖ਼ਬਰ, CM ਕੈਂਪ 'ਤੇ CBI ਦੀ Raid
Ad Position 24