24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ ਦਾ 71ਵਾਂ ਜਨਰਲ ਇਜਲਾਸ ਸਫਲਤਾਪੂਰਵਕ ਸੰਪਨ

ਆਲਮਗੀਰ, 23 ਅਗਸਤ (ਜਰਨੈਲ ਸਿੰਘ ਪੱਟੀ)-ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ (ਸਾਬਕਾ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਜਲ ਸਰੋਤ ਵਿਭਾਗ) ਦਾ 71ਵਾਂ ਜਨਰਲ ਇਜਲਾਸ ਪੂਰੇ ਉਤਸ਼ਾਹ ਅਤੇ ਜੋਸ਼ ਭਰਪੂਰ ਮਾਹੌਲ ਵਿਚ ਮੁਕੰਮਲ ਹੋਇਆ। ਇਜਲਾਸ ਦੌਰਾਨ ਐਸੋਸੀਏਸ਼ਨ ਦੀਆਂ ਸ਼ਾਨਦਾਰ ਜਮਹੂਰੀ ਪਰੰਪਰਾਵਾਂ ਅਨੁਸਾਰ ਅਗਲੇ ਕਾਰਜਕਾਲ ਲਈ ਨਵੀਂ ਸੂਬਾਈ ਲੀਡਰਸ਼ਿਪ ਦੀ ਚੋਣ ਕਰਵਾਈ ਗਈ, ਜਿਸ ਵਿਚ ਸਰਬਸੰਮਤੀ ਨਾਲ ਇੰਜ.

Ad Position 21
No active advertisement
ਅਜੀਤ ਡੈਸਕ 24-08-2026
ਆਲਮਗੀਰ, 23 ਅਗਸਤ (ਜਰਨੈਲ ਸਿੰਘ ਪੱਟੀ)-ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ (ਸਾਬਕਾ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਜਲ ਸਰੋਤ ਵਿਭਾਗ) ਦਾ 71ਵਾਂ ਜਨਰਲ ਇਜਲਾਸ ਪੂਰੇ ਉਤਸ਼ਾਹ ਅਤੇ ਜੋਸ਼ ਭਰਪੂਰ ਮਾਹੌਲ ਵਿਚ ਮੁਕੰਮਲ ਹੋਇਆ। ਇਜਲਾਸ ਦੌਰਾਨ ਐਸੋਸੀਏਸ਼ਨ ਦੀਆਂ ਸ਼ਾਨਦਾਰ ਜਮਹੂਰੀ ਪਰੰਪਰਾਵਾਂ ਅਨੁਸਾਰ ਅਗਲੇ ਕਾਰਜਕਾਲ ਲਈ ਨਵੀਂ ਸੂਬਾਈ ਲੀਡਰਸ਼ਿਪ ਦੀ ਚੋਣ ਕਰਵਾਈ ਗਈ, ਜਿਸ ਵਿਚ ਸਰਬਸੰਮਤੀ ਨਾਲ ਇੰਜ. ਧਰਮਜੀਤ ਸਿੰਘ ਹਰਨਾਮਪੁਰਾ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ, ਜਦਕਿ ਇੰਜ. ਸੰਦੀਪ ਗਰਗ ਸੂਬਾ ਜਨਰਲ ਸਕੱਤਰ ਅਤੇ ਇੰਜ. ਮੋਹਿਤ ਗੋਇਲ ਨੂੰ ਸੂਬਾ ਵਿੱਤ ਸਕੱਤਰ ਚੁਣਿਆ ਗਿਆ। ਇਹ ਸਮੁੱਚੀ ਚੋਣ ਪ੍ਰਕਿਰਿਆ ਸਾਬਕਾ ਸੂਬਾ ਪ੍ਰਧਾਨ ਇੰਜ. ਦਸ਼ਰਥ ਜਾਖੜ, ਸੀਨੀਅਰ ਮੀਤ ਪ੍ਰਧਾਨ ਇੰਜ. ਨਗਿੰਦਰ ਸ਼ਰਮਾ, ਸਾਬਕਾ ਸੂਬਾ ਜਨਰਲ ਸਕੱਤਰ ਇੰਜ. ਗੁਰਪ੍ਰੀਤ ਸਿੰਘ ਅਤੇ ਸਾਬਕਾ ਸੂਬਾ ਵਿੱਤ ਸਕੱਤਰ ਇੰਜ. ਵਿਕਰਮਜੀਤ ਸਿੰਘ ਦੀ ਸੁਯੋਗ ਅਤੇ ਨਿਰਪੱਖ ਅਗਵਾਈ ਹੇਠ ਬੜੇ ਹੀ ਸ਼ਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ। ਸਮਾਗਮ ਵਿਚ ਪੰਜਾਬ ਭਰ ਤੋਂ ਪਹੁੰਚੇ ਡੈਲੀਗੇਟਾਂ ਦੇ ਨਾਲ-ਨਾਲ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਇੰਜੀਨੀਅਰਜ਼ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ. ਸੁਖਵਿੰਦਰ ਸਿੰਘ ਬਾਂਗੋਵਾਨੀ ਤੇ ਜਨਰਲ ਸਕੱਤਰ ਇੰਜ. ਰਣਜੀਤ ਸਿੰਘ ਧਾਲੀਵਾਲ, ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਚੇਅਰਮੈਨ ਇੰਜ. ਸੁਖਮਿੰਦਰ ਸਿੰਘ ਲਵਲੀ, ਆਲ ਇੰਡੀਆ ਫੈਡਰੇਸ਼ਨ ਆਫ਼ ਡਿਪਲੋਮਾ ਇੰਜੀਨੀਅਰ ਦੇ ਮੈਂਬਰ ਕਰਮਜੀਤ ਖੋਖਰ ਸ਼ਾਮਿਲ ਸਨ। ਇਸ ਮੌਕੇ ਜਲ ਸਰੋਤ ਵਿਭਾਗ ਤੋਂ ਕਾਰਜਕਾਰੀ ਇੰਜੀਨੀਅਰ ਐਕਸੀਅਨ ਇੰਜ. ਪ੍ਰਦੀਪ ਕੁਮਾਰ, ਇੰਜ. ਮਾਨਿਕ ਮਹਾਜਨ ਅਤੇ ਇੰਜ. ਆਰ.ਪੀ. ਗੋਇਲ ਸਮੂਹ ਜ਼ੋਨਲ ਪ੍ਰਧਾਨ ਅਤੇ ਸਕੱਤਰਾਂ ਤੋਂ ਇਲਾਵਾ ਸੀਨੀਅਰ ਆਗੂ ਇੰਜ. ਐਨ.ਪੀ. ਧਵਨ, ਇੰਜ. ਗੁਰਤੇਜ ਸਿੰਘ, ਇੰਜ. ਜਗਰੂਪ ਸਿੰਘ, ਇੰਜ. ਪ੍ਰੀਤ ਅਨਮੋਲ ਸਿੰਘ ਅਤੇ ਇੰਜ. ਨੀਰਜ ਕੁਮਾਰ ਵੀ ਹਾਜ਼ਰ ਰਹੇ। ਪਹੁੰਚੇ ਹੋਏ ਸਮੂਹ ਆਗੂਆਂ ਵਲੋਂ ਨਵੀਂ ਚੁਣੀ ਗਈ ਸੂਬਾ ਕਮੇਟੀ ਨੂੰ ਵਧਾਈ ਦਿੱਤੀ ਗਈ। ਇਸ ਉਪਰੰਤ ਨਵੀਂ ਚੁਣੀ ਸੂਬਾਈ ਟੀਮ ਨੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਇੰਜੀਨੀਅਰਿੰਗ ਕਾਡਰ ਦੇ ਹੱਕਾਂ, ਮਾਣ-ਸਨਮਾਨ ਅਤੇ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ ਅਤੇ ਜੂਨੀਅਰ ਇੰਜੀਨੀਅਰਜ਼, ਪਦ ਉੱਨਤ ਉਪ ਮੰਡਲ ਅਫ਼ਸਰ, ਕਾਰਜਕਾਰੀ ਇੰਜੀਨੀਅਰਜ਼ ਦੀਆਂ ਹੱਕੀ ਮੰਗਾਂ ’ਤੇ ਲਗਾਤਾਰ ਪਹਿਰਾ ਦੇਣਗੇ। ਅੰਤ ਵਿਚ ਪ੍ਰਬੰਧਕੀ ਟੀਮ ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ, ਡੈਮ ਜ਼ੋਨ ਦੇ ਜਨਰਲ ਸਕੱਤਰ ਊਦੈ ਸ਼ਰਮਾ, ਵਿੱਤ ਸਕੱਤਰ ਪੰਕਜ ਮਿੱਤਲ ਅਤੇ ਪ੍ਰੈੱਸ ਸਕੱਤਰ ਬਲਦੇਵ ਬਾਜਵਾ ਵਲੋਂ ਆਏ ਹੋਏ ਸਮੂਹ ਮਹਿਮਾਨਾਂ, ਚੋਣ ਅਧਿਕਾਰੀਆਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਟੈਂਡਰ ਜਾਰੀ ਹੋਣ ਦੇ ਬਾਵਜੂਦ ਪਾਰਕਿੰਗ ਠੇਕਾ ਅਟਕਿਆ ਅਗਲੀ ਖ਼ਬਰ ‘ ਵਿਰਾਸਤ ਉਹ ਹੈ ਜੋ ਭਵਿੱਖ ਨੂੰ ਵਿਰਾਸਤ ਵਜੋਂ ਮਿਲਦੀ ਹੈ ’ ਵਿਸ਼ੇ ’ ਤੇ ਸੈਮੀਨਾਰ ਕਰਵਾਇਆ
Ad Position 24