ਮਜੀਠੀਆ ਦੇ ਮਾਮਲੇ ਵਿਚ ‘ ਆਪ ’ ਦੀ ਬਿੱਲੀ ਆਈ ਥੈਲਿਓਂ ਬਾਹਰ - ਐਡਵੋਕੇਟ ਹਰਨਾਮਪੁਰਾ
ਆਲਮਗੀਰ, 7 ਨਵੰਬਰ (ਜਰਨੈਲ ਸਿੰਘ ਪੱਟੀ)-ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਸੂਬਾ ਸਰਕਾਰ ਵਲੋਂ ਦਰਜ ਕੀਤੇ ਗਏ ਪਰਚੇ ਦੇ ਸਬੰਧ ਵਿਚ ਸੂਬਾ ਸਰਕਾਰ ਵਲੋਂ ਇਨਫੋਰਸਮੈਂਟ ਡਾਇਰੈਕਟਰ (ਈ. ਡੀ) ਨੂੰ ਜਾਂਚ ਕਰਨ ਲਈ ਕਹਿਣਾ ਸਾਬਤ ਕਰਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਸੂਬਾ ਸਰਕਾਰ ਨੂੰ ਕੁੱਝ ਨਹੀਂ ਹਾਸਲ ਹੋਇਆ ਹੈ ਅਤੇ ‘ਆਪ’ ਸਰਕਾਰ ਮਜੀਠੀਆ ਕੇਸ ਵਿਚੋਂ ਹੱਥ ਪਿੱਛੇ ਖਿੱਚ ਕੇ ਕੇਂਦਰ ਸਰਕਾਰ ਨੂੰ ਮੋਹਰਾ ਬਣਾਉਣਾ ਚਾਹੁੰਦੀ ਹੈ, ਕਿਉਂਕਿ ‘ਆਪ’ ਸਰਕਾਰ ਦੇ ਝੂਠ ਵਾਲੀ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ।
ਆਲਮਗੀਰ, 7 ਨਵੰਬਰ (ਜਰਨੈਲ ਸਿੰਘ ਪੱਟੀ)-ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਸੂਬਾ ਸਰਕਾਰ ਵਲੋਂ ਦਰਜ ਕੀਤੇ ਗਏ ਪਰਚੇ ਦੇ ਸਬੰਧ ਵਿਚ ਸੂਬਾ ਸਰਕਾਰ ਵਲੋਂ ਇਨਫੋਰਸਮੈਂਟ ਡਾਇਰੈਕਟਰ (ਈ.ਡੀ) ਨੂੰ ਜਾਂਚ ਕਰਨ ਲਈ ਕਹਿਣਾ ਸਾਬਤ ਕਰਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਸੂਬਾ ਸਰਕਾਰ ਨੂੰ ਕੁੱਝ ਨਹੀਂ ਹਾਸਲ ਹੋਇਆ ਹੈ ਅਤੇ ‘ਆਪ’ ਸਰਕਾਰ ਮਜੀਠੀਆ ਕੇਸ ਵਿਚੋਂ ਹੱਥ ਪਿੱਛੇ ਖਿੱਚ ਕੇ ਕੇਂਦਰ ਸਰਕਾਰ ਨੂੰ ਮੋਹਰਾ ਬਣਾਉਣਾ ਚਾਹੁੰਦੀ ਹੈ, ਕਿਉਂਕਿ ‘ਆਪ’ ਸਰਕਾਰ ਦੇ ਝੂਠ ਵਾਲੀ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਉਕਤ ਸ਼ਬਦਾਂ ਰਾਹੀਂ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਜਿੱਥੇ ਸੂਬਾ ਪੰਜਾਬ ਆਰਥਿਕ ਪੱਖੋਂ ਕੰਗਾਲ ਹੋਇਆ ਹੈ, ਉਥੇ ਹੀ ਸੂਬੇ ਵਿਚਲੇ ਕਾਨੂੰਨ ਵਿਵਸਥਾ ਦੇ ਹਾਲਾਤ ਵੀ ਸਰਕਾਰ ਦੇ ਵਸੋਂ ਬਾਹਰ ਹੋ ਚੁੱਕੇ ਹਨ, ਕਿਉਂਕਿ ‘ਆਪ’ ਸਰਕਾਰ ਨੇ ਪਹਿਲਾਂ ਤਾਂ ਸੂਬੇ ਵਿਚਲੀ ਪੁਲਿਸ ਨੂੰ ਆਪਣਾ ਹੱਥ ਠੋਕਾ ਬਣਾ ਕੇ ਨਿੱਜੀ ਰੰਜਿਸ਼ਾਂ ਕੱਢਣ ਖ਼ਾਤਰ ਸਾਬਕਾ ਮੰਤਰੀਆਂ, ਵਿਧਾਇਕਾਂ ਖ਼ਿਲਾਫ਼ ਮੋਰਚਾ ਖੋਲ੍ਹੀ ਰੱਖਿਆ ਅਤੇ ਜਦੋਂ ਹੁਣ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਸੂਬਾ ਸਰਕਾਰ ਦੇ ਕਹਿਣੇ ਵਿਚ ਨਹੀਂ ਰਹੇ ਤਾਂ ਸੂਬਾ ਸਰਕਾਰ ਕੇਂਦਰੀ ਏਜੰਸੀਆਂ ਨੂੰ ਕੇਸ ਸੌਂਪ ਕੇ ਖੁਦ ਜ਼ਿੰਮੇਵਾਰੀ ਤੋਂ ਫਾਰਗ ਹੋਣ ਦੀ ਫ਼ਿਰਾਕ ਵਿਚ ਹੈ। ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਹਮੇਸ਼ਾ ਹੀ ਲੋਕਤੰਤਰਿਕ ਅਤੇ ਕਾਨੂੰਨ ਵਿਵਸਥਾ ਵਿਚ ਵਿਸ਼ਵਾਸ ਰੱਖ ਕੇ ਚੱਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸ. ਮਜੀਠੀਆ ਅਦਾਲਤੀ ਪ੍ਰਕਿਰਿਆ ’ਚੋਂ ਪੂਰੀ ਤਰ੍ਹਾਂ ਬਰੀ ਹੋ ਕੇ ਨਿਕਲਣਗੇ। ਇਸ ਮੌਕੇ ਨੈਸ਼ਨਲ ਐਵਾਰਡ ਜੇਤੂ ਸਾਬਕਾ ਪੰਚ ਸੁਖਵਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।