07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬਜ਼ੁਰਗ ਵਿਅਕਤੀ ਦਿਲ ਦੀ ਬਿਮਾਰੀ, ਥਾਇਰਾਇਡ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ

ਲੁਧਿਆਣਾ, 7 ਨਵੰਬਰ (ਡਾ. ਤਰਲੋਚਨ ਸਿੰਘ)-ਐਸ.

Ad Position 21
No active advertisement
ਐਸ.ਪੀ.ਐਸ. ਹਸਪਤਾਲ, ਲੁਧਿਆਣਾ ਵਿਖੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕਰਵਾਉਣ ਤੋਂ ਬਾਅਦ 90 ਸਾਲਾਂ ਬਜ਼ੁਰਗ ਅਮਰਜੀਤ ਸਿੰਘ ਕੁਲਾਰ ਦੇ ਨਾਲ ਡਾ. ਰਣਜੀਤ ਸਿੰਘ। ਅਜੀਤ ਤਸਵੀਰ 08-11-2026
ਲੁਧਿਆਣਾ, 7 ਨਵੰਬਰ (ਡਾ. ਤਰਲੋਚਨ ਸਿੰਘ)-ਐਸ. ਪੀ.ਐਸ. ਹਸਪਤਾਲ, ਲੁਧਿਆਣਾ ਦੇ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ.ਰਣਜੀਤ ਸਿੰਘ ਵਲੋਂ ਐਸ.ਪੀ.ਐਸ. ਹਸਪਤਾਲ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਰਾਏਕੋਟ ਨਿਵਾਸੀ ਕੈਨੇਡਾ ਰਹਿੰਦੇ 110 ਕਿੱਲੋ ਵਜ਼ਨੀ 90 ਸਾਲਾਂ ਬਜ਼ੁਰਗ ਵਿਅਕਤੀ ਦੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਸਿਰਫ਼ 20 ਮਿੰਟ ਵਿਚ ਦੋਵੇਂ ਗੋਡੇ ਬਦਲ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਗਿਆ। ਇਸ ਬਜ਼ੁਰਗ ਵਿਅਕਤੀ ਦੀ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਇਹ ਬਜ਼ੁਰਗ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਦਿਲ ਦੀ ਬਿਮਾਰੀ, ਥਾਇਰਾਇਡ, ਬੀ.ਪੀ., ਸ਼ੂਗਰ ਅਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਉਕਤ ਬਜ਼ੁਰਗ ਵਿਅਕਤੀ ਨੇ ਹੱਡੀਆਂ ਅਤੇ ਜੋੜ ਬਦਲਣ ਦੇ ਕਈ ਨਾਮਵਰ ਡਾਕਟਰਾਂ ਨੂੰ ਆਪਣੇ ਗੋਡਿਆਂ ਦੀ ਜਾਂਚ ਕਰਵਾਈ, ਪਰ ਕਿਸੇ ਵੀ ਡਾਕਟਰ ਨੇ ਜ਼ਿਆਦਾ ਉਮਰ ਅਤੇ ਕਈ ਬਿਮਾਰੀਆਂ ਹੋਣ ਕਾਰਨ ਆਪ੍ਰੇਸ਼ਨ ਕਰਨ ਦੀ ਹਾਮੀ ਨਹੀਂ ਭਰੀ । ਆਖ਼ਿਰ ਕਿਸੇ ਜਾਣਕਾਰ ਵਿਅਕਤੀ ਨੇ ਉਸ ਨੂੰ ਐਸ.ਪੀ.ਐਸ. ਹਸਪਤਾਲ ਵਿਖੇ ਆਪਣੇ ਗੋਡਿਆਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ । ਡਾ. ਰਣਜੀਤ ਨੇ ਦੱਸਿਆ ਕਿ ਜਦੋਂ ਉਕਤ ਬਜ਼ੁਰਗ ਵਿਅਕਤੀ ਇਸ ਹਸਪਤਾਲ ਵਿਖੇ ਜਾਂਚ ਕਰਵਾਉਣ ਲਈ ਆਇਆ ਤਾਂ ਉਸ ਦੀ ਮੁੱਢਲੀ ਜਾਂਚ ਕਰਨ ਉਪਰੰਤ ਉਸ ਨੂੰ ਪੂਰਾ ਯਕੀਨ ਦਿਵਾਇਆ ਗਿਆ ਕਿ ਉਸ ਦੇ ਏਆਈ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਕੇ ਦੋਨੋਂ ਗੋਡੇ ਬਿਨਾਂ ਕਿਸੇ ਤਕਲੀਫ਼ ਤੋਂ ਬਦਲ ਦਿੱਤੇ ਜਾਣਗੇ ਅਤੇ ਉਸ ਨੂੰ ਇਕ ਮਹੀਨੇ ਤੋਂ ਬਾਅਦ ਹੀ ਕੈਨੇਡਾ ਵਾਪਸ ਭੇਜ ਦਿੱਤਾ ਜਾਵੇਗਾ। ਡਾ. ਰਣਜੀਤ ਨੇ ਦੱਸਿਆ ਕਿ ਇਸ ਬਜ਼ੁਰਗ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਮਿਲਣ ਉਪਰੰਤ 110 ਕਿੱਲੋ ਵਜ਼ਨੀ 90 ਸਾਲਾਂ ਬਜ਼ੁਰਗ ਵਿਅਕਤੀ ਅਮਰਜੀਤ ਸਿੰਘ ਕੁਲਾਰ ਵਾਸੀ ਰਾਏਕੋਟ, ਲੁਧਿਆਣਾ ਜੋ ਕਿ ਕੈਨੇਡਾ ਰਹਿੰਦੇ ਹਨ ਦੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਸਿਰਫ਼ 20 ਮਿੰਟ ਵਿਚ ਹੀ ਸਫਲਤਾ ਪੂਰਵਕ ਦੋਵੇਂ ਗੋਡੇ ਬਿਨਾਂ ਕਿਸੇ ਤਕਲੀਫ਼ ਤੋਂ ਬਦਲ ਦਿੱਤੇ ਗਏ। ਉਕਤ ਬਜ਼ੁਰਗ ਵਿਅਕਤੀ ਨੂੰ ਇਕ ਦਿਨ ਹਸਪਤਾਲ ’ਚ ਰੱਖਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ। ਡਾ. ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਨੂੰ ਇਕ ਮਹੀਨੇ ਬਾਅਦ ਹੀ ਕੈਨੇਡਾ ਵਾਪਸ ਭੇਜ ਦਿੱਤਾ ਗਿਆ। ਹੁਣ ਉਕਤ ਬਜ਼ੁਰਗ ਵਿਅਕਤੀ ਆਮ ਵਾਂਗ ਤੁਰ ਫਿਰ ਸਕਦਾ ਹੈ ਅਤੇ ਰੋਜ਼ਾਨਾ ਦੇ ਕੰਮਕਾਰ ਬਿਨਾਂ ਕਿਸੇ ਤਕਲੀਫ਼ ਤੋਂ ਕਰ ਰਿਹਾ ਹੈ। ਡਾ. ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਸਰਜਰੀ ਕਰਵਾਉਣ ਤੋਂ ਇਕ ਮਹੀਨਾ ਬਾਅਦ ਹੀ ਚੌਂਕੜੀ ਮਾਰ ਕੇ ਬੈਠਣ ਵੀ ਲੱਗ ਗਿਆ ਹੈ। ਸਰਜਰੀ ਕਰਵਾਉਣ ਤੋਂ ਬਾਅਦ ਉਕਤ ਬਜ਼ੁਰਗ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਫਲਤਾ ਪੂਰਵਕ ਗੋਡੇ ਬਦਲਣ ਲਈ ਡਾ. ਰਣਜੀਤ ਸਿੰਘ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡਾ. ਰਣਜੀਤ ਨੇ ਬਜ਼ੁਰਗ ਵਿਅਕਤੀ ਦੇ ਦੋਵੇਂ ਗੋਡਿਆਂ ਦੀ ਸਫਲਤਾ ਪੂਰਵਕ ਸਰਜਰੀ ਕਰਕੇ ਉਸ ਦੇ ਜੀਵਨ ਵਿਚ ਫਿਰ ਤੋਂ ਰੌਸ਼ਨੀ ਲਿਆ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਲੁਹਾਰਾ ਲੁਧਿਆਣਾ ਵਿਚ ਦੀਵਾਲੀ ਮਨਾਈ ਅਗਲੀ ਖ਼ਬਰ ਮਜੀਠੀਆ ਦੇ ਮਾਮਲੇ ਵਿਚ ‘ ਆਪ ’ ਦੀ ਬਿੱਲੀ ਆਈ ਥੈਲਿਓਂ ਬਾਹਰ - ਐਡਵੋਕੇਟ ਹਰਨਾਮਪੁਰਾ
Ad Position 24