‘ ਵਿਰਾਸਤ ਉਹ ਹੈ ਜੋ ਭਵਿੱਖ ਨੂੰ ਵਿਰਾਸਤ ਵਜੋਂ ਮਿਲਦੀ ਹੈ ’ ਵਿਸ਼ੇ ’ ਤੇ ਸੈਮੀਨਾਰ ਕਰਵਾਇਆ
ਇਆਲੀ/ਥਰੀਕੇ, 23 ਅਗਸਤ (ਦੁੱਗਰੀ)-ਅੱਜ ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਇਸ਼ਮੀਤ ਅਕੈਡਮੀ ਵਿਖੇ ‘ਵਿਰਾਸਤ ਉਹ ਹੈ ਜੋ ਭਵਿੱਖ ਨੂੰ ਵਿਰਾਸਤ ਵਜੋਂ ਮਿਲਦੀ ਹੈ’ ਵਿਰਾਸਤ, ਮਕਸਦ ਅਤੇ ਸਭਿਆਚਾਰਕ ਪਛਾਣ ਬਾਰੇ ਜਾਣਨ ਅਤੇ ਸਮਝਣ ਲਈ ਲੇਖਕ ਅਤੇ ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਵਲੋਂ ਸਰੋਤਿਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਬਾਰੇ ਮਿਲੀਆਂ ਇਤਿਹਾਸਿਕ ਲਿਖਤਾਂ ’ਤੇ ਆਪਣੇ ਵਲੋਂ ਕੀਤੀਆਂ ਖੋਜਾਂ ਬਾਰੇ ਡਾਕੂਮੈਂਟਰੀ ਫ਼ਿਲਮ ਰਾਹੀ ਵਿਚਾਰਾਂ ਦੀ ਸਾਂਝ ਪਾਈ ਗਈ। ਜ਼ਿਕਰਯੋਗ ਹੈ ਕਿ ਸਿੰਗਾਪੁਰ ਵਾਸੀ ਅਮਰਦੀਪ ਸਿੰਘ ਨੇ ਇਕ ਸੁਤੰਤਰ ਵੀਜ਼ੂਅਲ ਐਥਨੋਗ੍ਰਾਫਿਕ ਖੋਜਕਰਤਾ ਬਣਨ ਤੋਂ ਪਹਿਲਾਂ 25 ਸਾਲਾਂ ਤੱਕ ਵਿੱਤੀ ਸੇਵਾਵਾਂ ਦੇ ਖੇਤਰ ਵਿਚ ਕੰਮ ਕੀਤਾ ਅਤੇ ਅਮਰੀਕਨ ਐਕਸਪ੍ਰੈੱਸ ਵਿਚ ਏਸ਼ੀਆ ਪੈਸੀਫਿਕ ਖੇਤਰ ਲਈ ਮਾਲੀਆ ਪ੍ਰਬੰਧਨ ਦੇ ਮੁਖੀ ਵਜੋਂ ਸੇਵਾ ਨਿਭਾਈ।
ਸਵਾਮੀ ਵਿਵੇਕਾਨੰਦ ਕਾਲਜ ਆਫ਼ ਨਰਸਿੰਗ ਐਂਡ ਹਸਪਤਾਲ ਵਿਖੇ ਕਰਵਾਏ ਮਹਿੰਦੀ ਸਮਾਗਮ ਦੌਰਾਨ ਵਿਦਿਆਰਥੀ ਅਤੇ ਸਟਾਫ਼। ਤਸਵੀਰ : ਸੋਨੀ ਗਿੱਲ
24-08-2026