07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪੀ . ਏ . ਯੂ . ਦਾ ਅੰਤਰ ਕਾਲਜ ਯੁਵਕ ਮੇਲਾ ਧੂਮ - ਧੜੱਕੇ ਨਾਲ ਨੇਪਰੇ ਚੜ੍ਹਿਆ

ਲੁਧਿਆਣਾ, 7 ਨਵੰਬਰ (ਜਤਿੰਦਰ ਭੰਬੀ)-ਪੀ. ਏ.

Ad Position 21
No active advertisement
ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ ਬੱਚੇ। ਤਸਵੀਰ-ਸੇਵਕ ਸਿੰਘ ਯੁਵਕ ਮੇਲੇ ਪੰਜਾਬ ਦੀ ਜਵਾਨੀ ਦੀ ਅਸਲ ਅਤੇ ਰੰਗਲੀ ਤਸਵੀਰ ਹਨ : ਵਾਈਸ ਚਾਂਸਲਰ ਡਾ. ਧਾਲੀਵਾਲ 08-11-2026
ਲੁਧਿਆਣਾ, 7 ਨਵੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਡਾ. ਏ.ਐਸ. ਖਹਿਰਾ ਓਪਨ ਏਅਰ ਥੀਏਟਰ ਵਿਚ ਅੱਜ ਅੰਤਰ ਕਾਲਜ ਯੁਵਕ ਮੇਲਾ ਸਭਿਆਚਾਰਕ ਰੰਗਤ ਬਿਖੇਰਦਾ ਸਮਾਪਤ ਹੋ ਗਿਆ। ਅੱਜ ਸਵੇਰ ਦੇ ਸੈਸ਼ਨ ਵਿਚ ਸਕਿੱਟ, ਮਮਿਕਰੀ ਅਤੇ ਲੰਮੀ ਹੇਕ ਵਾਲੇ ਗੀਤਾਂ ਦੇ ਮੁਕਾਬਲੇ ਹੋਏ। ਸ਼ਾਮ ਦੇ ਸੈਸ਼ਨ ਵਿਚ ਔਰਤਾਂ ਅਤੇ ਮਰਦਾਂ ਦੇ ਲੋਕ ਨਾਚਾਂ ਦੇ ਮੁਕਾਬਲੇ ਦੇਖਣ ਨੂੰ ਮਿਲੇ। ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਸਨ। ਇਸ ਤੋਂ ਇਲਾਵਾ ਉੱਘੇ ਗਾਇਕ ਕਰਮਜੀਤ ਅਨਮੋਲ ਅਤੇ ਪ੍ਰਸਿੱਧ ਫ਼ਿਲਮੀ ਅਦਾਕਾਰ ਹੌਬੀ ਧਾਲੀਵਾਲ ਵਿਸ਼ੇਸ਼ ਤੌਰ ’ਤੇ ਮੇਲੇ ਦੀ ਸ਼ੋਭਾ ਵਧਾਉਣ ਲਈ ਮੌਜੂਦ ਰਹੇ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਮੌਕੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿੱਤ ਹਾਰ ਤੋਂ ਵੱਧ ਮੁਕਾਬਲੇ ਵਿਚ ਭਾਗ ਲੈਣ ਦਾ ਮਹੱਤਵ ਹੁੰਦਾ ਹੈ, ਕਿਉਂਕਿ ਜਿੱਤ ਜਾਂ ਹਾਰ ਦਾ ਅਹਿਸਾਸ ਜਲਦ ਭੁੱਲਣ ਵਾਲਾ ਹੁੰਦਾ ਹੈ ਅਤੇ ਭਾਗ ਲੈਣ ਦੀ ਭਾਵਨਾ ਸਾਰੀ ਉਮਰ ਨਾਲ ਰਹਿੰਦੀ ਹੈ। ਡਾ. ਧਾਲੀਵਾਲ ਨੇ ਕਿਹਾ ਕਿ ਪੀ.ਏ.ਯੂ. ਨੇ ਸਭਿਆਚਾਰ ਦੀ ਸੇਵਾ ਲਈ ਪੰਜਾਬੀ ਜਗਤ ਨੂੰ ਬਹੁਤ ਸਾਰੇ ਕਲਾਕਾਰ ਦਿੱਤੇ ਹਨ। ਵਾਈਸ ਚਾਂਸਲਰ ਨੇ ਕਿਹਾ ਕਿ ਇਹ ਯੁਵਕ ਮੇਲੇ ਜਿਉਂਦੇ ਜਾਗਦੇ ਪੰਜਾਬ ਦੀ ਤਸਵੀਰ ਹਨ, ਜਿਸ ਨੂੰ ਸੰਸਾਰ ਪੱਧਰ ’ਤੇ ਸੂਰਮਿਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਕਰਮਜੀਤ ਅਨਮੋਲ ਨੇ ਯੂਨੀਵਰਸਿਟੀ ਦੇ ਯੁਵਕ ਮੇਲੇ ਨੂੰ ਬੇਹੱਦ ਮਹੱਤਵਪੂਰਨ ਸਮਾਗਮ ਦੱਸਿਆ। ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ। ਅੰਤ ਵਿਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਮਾਗਮ ਦਾ ਸੰਚਾਲਨ ਡਾ. ਆਸ਼ੂ ਤੂਰ, ਡਾ. ਹਿਨਾ ਗੋਇਲ ਅਤੇ ਡਾ. ਸਟਾਲਿਨਜੀਤ ਬਰਾੜ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ ਅਗਲੀ ਖ਼ਬਰ ਇਕਾਈ ਹਸਪਤਾਲ ਦੇ 8 ਵੇਂ ਸਥਾਪਨਾ ਦਿਵਸ ਮੌਕੇ ਸੇਵਾ ਅਤੇ ਮੈਡੀਕਲ ਖੇਤਰ ’ ਚ ਨਵੀਆਂ ਉਚਾਈਆਂ ਛੂਹਣ ਦਾ ਸੰਕਲਪ
Ad Position 24