07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨਸ਼ਿਆਂ ਵਿਰੁੱਧ ਜੰਗ ਵਿਚ ਡਾਕਟਰੀ ਪਰਚੀ ਅਨੁਸਾਰ ਇਲਾਜ ਕਰਵਾ ਰਹੇ ਬੇਕਸੂਰ ਮਰੀਜ਼ਾਂ ਦੀ ਜ਼ਿੰਦਗੀ ਦਾਅ ’ ਤੇ ਨਾ ਲਗਾਈ ਜਾਵੇ - ਬ੍ਰਿਜ ਭੂਸ਼ਣ ਗੋਇਲ

ਲੁਧਿਆਣਾ, 7 ਨਵੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਵਿਚ ਐਨ.

Ad Position 21
No active advertisement
ਪੀ. ਸੀ. ਟੀ. ਈ. ਗਰੁੱਪ ਆਫ਼ ਇੰਸਟੀਚਿਊਟਸ ਬੱਦੋਵਾਲ ਦੀ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਪੁਲਾਂਘ 08-11-2026
ਲੁਧਿਆਣਾ, 7 ਨਵੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਵਿਚ ਐਨ.ਆਰ.ਐਕਸ. ਅਤੇ ਹੋਰ ਨਿਯੰਤਰਿਤ ਦਵਾਈਆਂ ਦੀ ਵਿੱਕਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਮਾਜ ਸੇਵੀ ਬ੍ਰਿਜ ਭੂਸ਼ਣ ਗੋਇਲ ਨੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਰੋਕਣ ਦੀ ਸਰਕਾਰੀ ਮੁਹਿੰਮ ਕਾਰਨ ਡਾਕਟਰੀ ਪਰਚੀਆਂ ਅਨੁਸਾਰ ਇਲਾਜ ਕਰਵਾ ਰਹੇ ਅਸਲ ਮਰੀਜ਼ਾਂ ਨੂੰ ਦਵਾਈਆਂ ਤੋਂ ਵਾਂਝਾ ਨਹੀਂ ਕੀਤਾ ਜਾਣਾ ਚਾਹੀਦਾ। ਕੈਮਿਸਟਾਂ ਵਲੋਂ ਦਵਾਈਆਂ ਦਾ ਭੰਡਾਰ ਵਾਪਸ ਕਰਨ ਅਤੇ ਵਿੱਕਰੀ ਰੋਕਣ ਕਾਰਨ ਬਜ਼ੁਰਗਾਂ ਅਤੇ ਲੰਮੇ ਸਮੇਂ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਵਿਚ ਚਿੰਤਾ ਵਧ ਰਹੀ ਹੈ। ਗੋਇਲ ਨੇ ਦੱਸਿਆ ਕਿ ਕੁੱਝ ਬਜ਼ੁਰਗਾਂ ਦੀ ਸ਼ਿਕਾਇਤ ਹੈ ਕਿ ਉਹ ਸਾਲਾਂ ਤੋਂ ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈਆਂ ਲੈ ਰਹੇ ਹਨ, ਪਰ ਹੁਣ ਦਵਾਈਆਂ ਦੀਆਂ ਦੁਕਾਨਾਂ ਤੋਂ ਉਨ੍ਹਾਂ ਨੂੰ ਨਿਰਾਸ਼ ਪਰਤਣਾ ਪੈ ਰਿਹਾ ਹੈ। ਮਨੋਚਿਕਿਤਸਕਾਂ ਤੋਂ ਚਿੰਤਾ, ਉਦਾਸੀ ਅਤੇ ਨੀਂਦ ਦੀਆਂ ਸਮੱਸਿਆਵਾਂ ਦਾ ਇਲਾਜ ਕਰਵਾ ਰਹੇ ਲੋਕਾਂ ਦੇ ਨਾਲ-ਨਾਲ ਸ਼ੂਗਰ ਕਾਰਨ ਨਸਾਂ ਦੇ ਦਰਦ, ਵੱਡੇ ਅਪਰੇਸ਼ਨਾਂ ਤੋਂ ਬਾਅਦ ਸਿਹਤਯਾਬ ਹੋ ਰਹੇ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਰਾਜ਼ੇਪਾਮ ਵਰਗੀਆਂ ਕੁੱਝ ਦਵਾਈਆਂ ਖ਼ਾਸ ਡਾਕਟਰੀ ਹਾਲਤਾਂ ਵਿਚ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਲੰਮੇ ਸਮੇਂ ਤੋਂ ਲੈ ਰਹੇ ਮਰੀਜ਼ਾਂ ਲਈ ਅਚਾਨਕ ਦਵਾਈ ਬੰਦ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਦਵਾਈ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀਆਂ ਅਤੇ ਯੋਗ ਡਾਕਟਰ ਦੀ ਪਰਚੀ ਅਨੁਸਾਰ ਇਲਾਜ ਕਰਵਾ ਰਹੇ ਮਰੀਜ਼ਾਂ ਵਿਚ ਸਪਸ਼ਟ ਫ਼ਰਕ ਕਰਨਾ ਲਾਜ਼ਮੀ ਹੈ। ਗੋਇਲ ਨੇ ਕਿਹਾ ਕਿ ਇਮਾਨਦਾਰ ਕੈਮਿਸਟਾਂ ਦੀਆਂ ਜਾਇਜ਼ ਚਿੰਤਾਵਾਂ ਵੀ ਸੁਣੀਆਂ ਜਾਣੀਆਂ ਚਾਹੀਦੀਆਂ ਹਨ। ਰਿਕਾਰਡ ਦੀ ਅਸਲ ਗ਼ਲਤੀ ਅਤੇ ਜਾਣਬੁੱਝ ਕੇ ਕੀਤੀ ਗੈਰ-ਕਾਨੂੰਨੀ ਵਿੱਕਰੀ ਨੂੰ ਇਕੋ ਨਜ਼ਰ ਨਾਲ ਨਾ ਦੇਖਿਆ ਜਾਵੇ। ਪੁਲਿਸ ਅਤੇ ਦਵਾਈ ਕੰਟਰੋਲ ਅਧਿਕਾਰੀਆਂ ਦੀ ਕਾਰਵਾਈ ਕਾਨੂੰਨ ਅਨੁਸਾਰ, ਪਾਰਦਰਸ਼ੀ ਅਤੇ ਜਵਾਬਦੇਹ ਹੋਵੇ। ਇਸ ਦੇ ਨਾਲ ਕੈਮਿਸਟ ਵੀ ਭੰਡਾਰ, ਖ਼ਰੀਦ-ਵਿੱਕਰੀ ਦੇ ਬਿੱਲਾਂ ਅਤੇ ਡਾਕਟਰੀ ਪਰਚੀਆਂ ਦਾ ਪੂਰਾ ਰਿਕਾਰਡ ਰੱਖਣ ਅਤੇ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨੀ ਸਪਲਾਈ ਵਿਚ ਲੰਮੀ ਰੁਕਾਵਟ ਕਾਲਾਬਾਜ਼ਾਰੀ ਅਤੇ ਗੈਰ-ਕਾਨੂੰਨੀ ਵਿੱਕਰੀ ਨੂੰ ਉਤਸ਼ਾਹਿਤ ਕਰ ਸਕਦੀ ਹੈ, ਜਿਸ ਦਾ ਨੁਕਸਾਨ ਆਖ਼ਰਕਾਰ ਬੇਵੱਸ ਮਰੀਜ਼ਾਂ ਨੂੰ ਹੀ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ, ਪੁਲਿਸ, ਦਵਾਈ ਕੰਟਰੋਲ ਅਧਿਕਾਰੀਆਂ, ਕੈਮਿਸਟ ਜਥੇਬੰਦੀਆਂ ਅਤੇ ਡਾਕਟਰੀ ਮਾਹਿਰਾਂ ਦੀ ਤੁਰੰਤ ਸਾਂਝੀ ਮੀਟਿੰਗ ਬੁਲਾਈ ਜਾਵੇ। ਸਰਕਾਰੀ ਹਸਪਤਾਲਾਂ ਅਤੇ ਅਧਿਕਾਰਤ ਦਵਾਈ ਵਿੱਕਰੀ ਕੇਂਦਰਾਂ ਰਾਹੀਂ ਅਸਲ ਮਰੀਜ਼ਾਂ ਨੂੰ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਸਹਾਇਤਾ ਪ੍ਰਬੰਧ ਕੀਤਾ ਜਾਵੇ। ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਬਿਮਾਰ ਅਤੇ ਬਜ਼ੁਰਗ ਨਾਗਰਿਕਾਂ ਨੂੰ ਲੋੜੀਂਦਾ ਇਲਾਜ ਉਪਲਬਧ ਕਰਵਾਉਣਾ ਵੀ ਉਸ ਦੀ ਉਤਨੀ ਹੀ ਮਹੱਤਵਪੂਰਨ ਭਲਾਈ ਜ਼ਿੰਮੇਵਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਅੰਗਹੀਣ ਸਹਾਇਤਾ ਕੈਂਪ 15 ਨੂੰ ਅਗਲੀ ਖ਼ਬਰ ਉਮੈਦਪੁਰ ਵਿਖੇ ਸਵ. ਹਰਪ੍ਰੀਤ ਸਿੰਘ ਵੜੈਚ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24