ਟੈਂਡਰ ਜਾਰੀ ਹੋਣ ਦੇ ਬਾਵਜੂਦ ਪਾਰਕਿੰਗ ਠੇਕਾ ਅਟਕਿਆ
ਲੁਧਿਆਣਾ, 23 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀਆਂ ਛੇ ਪ੍ਰਮੁੱਖ ਪਾਰਕਿੰਗ ਥਾਵਾਂ ਦੇ ਨਵੇਂ ਠੇਕੇ ਦਾ ਮਾਮਲਾ ਲੰਮੇ ਸਮੇਂ ਤੋਂ ਚੱਲ ਰਹੀ ਕਵਾਇਦ ਦੇ ਬਾਵਜੂਦ ਅਜੇ ਤੱਕ ਸਿਰੇ ਨਹੀ ਚੜ੍ਹ ਸਕਿਆ। ਪੁਰਾਣੇ ਠੇਕੇ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਨਵੀ ਠੇਕਾ ਵਿਵਸਥਾ ਲਾਗੂ ਕਰਨ ਦੀ ਕਵਾਇਦ ਚੱਲਦੀ ਰਹੀ ਪਰ ਇਸ ਦੌਰਾਨ ਪੁਰਾਣੀ ਵਿਵਸਥਾ ਹੀ ਜਾਰੀ ਰਹੀ।
ਲੁਧਿਆਣਾ, 23 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀਆਂ ਛੇ ਪ੍ਰਮੁੱਖ ਪਾਰਕਿੰਗ ਥਾਵਾਂ ਦੇ ਨਵੇਂ ਠੇਕੇ ਦਾ ਮਾਮਲਾ ਲੰਮੇ ਸਮੇਂ ਤੋਂ ਚੱਲ ਰਹੀ ਕਵਾਇਦ ਦੇ ਬਾਵਜੂਦ ਅਜੇ ਤੱਕ ਸਿਰੇ ਨਹੀ ਚੜ੍ਹ ਸਕਿਆ। ਪੁਰਾਣੇ ਠੇਕੇ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਨਵੀ ਠੇਕਾ ਵਿਵਸਥਾ ਲਾਗੂ ਕਰਨ ਦੀ ਕਵਾਇਦ ਚੱਲਦੀ ਰਹੀ ਪਰ ਇਸ ਦੌਰਾਨ ਪੁਰਾਣੀ ਵਿਵਸਥਾ ਹੀ ਜਾਰੀ ਰਹੀ। ਨਵੀਂ ਨਿਲਾਮੀ ਲਈ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵਲੋਂ ਮਨਜੂਰੀ ਦਿੱਤੀ ਜਾ ਚੁੱਕੀ ਹੈ। ਇਸਦੇ ਬਾਵਜੂਦ ਨਵੀਂ ਅਲਾਟਮੈਂਟ ਦੀ ਕਾਰਵਾਈ ਅਜੇ ਤੱਕ ਅੰਤਿਮ ਪੜਾਅ ਤਕ ਨਹੀਂ ਪੁੱਜੀ। ਇਸ ਮਾਮਲੇ ਵਿਚ ਫਿਰੋਜਗਾਂਧੀ ਮਾਰਕੀਟ, ਸਰਾਭਾ ਨਗਰ ਮਾਰਕੀਟ, ਮਾਡਲ ਟਾਊਨ ਐਕਸਟੈਨਸ਼ਨ, ਬੀਆਰਐਸ ਨਗਰ, ਭਦੌੜ ਹਾਊਸ ਅਤੇ ਬਹੁਮੰਜਿਲਾਂ ਪਾਰਕਿੰਗ ਸਮੇਤ ਛੇ ਪ੍ਰਮੁੱਖ ਪਾਰਕਿੰਗ ਥਾਵਾਂ ਸ਼ਾਮਲ ਹਨ। ਹੁਣ ਨਿਗਮ ਦੀ ਅਧਿਕਾਰਤ ਵੈਬਸਾਈਟ ਤੇ ਨਵੇਂ ਠੇਕੇ ਦੇ ਅਲਾਟਮੈਂਟ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਟੈਂਡਰ ਜਾਰੀ ਹੋਣ ਨਾਲ ਨਵੀਂ ਠੇਕਾ ਵਿਵਸਥਾ ਲਈ ਕਾਰਵਾਈ ਮੁੜ ਅੱਗੇ ਵੱਧੀ ਹੈ। ਪਰ ਇਸ ਤੋਂ ਬਾਅਦ ਹੋਣ ਵਾਲੀ ਬੋਲੀ ਪ੍ਰਕਿਰਿਆ ਅਤੇ ਅੰਤਿਮ ਅਲਾਟਮੈਂਟ ਅਜੇ ਬਾਕੀ ਹੈ। ਪਾਰਕਿੰਗਾਂ ਦਾ ਮਾਮਲਾ ਇਸ ਲਈ ਵੀ ਅਹਿਮ ਹੈ, ਕਿਉਂਕਿ ਇਹ ਥਾਵਾਂ ਨਗਰ ਨਿਗਮ ਦੀ ਆਮਦਨ ਦੇ ਨਾਲ-ਨਾਲ ਸ਼ਹਿਰ ਦੀ ਰੋਜ਼ਾਨਾ ਪਾਰਕਿੰਗ ਵਿਸਥਾ ਨਾਲ ਸਿੱਧੇ ਤੌਰ ‘ਤੇ ਜੁੜੀਆਂ ਹਨ। ਪਿਛਲੇ ਸਮੇਂ ਦੌਰਾਨ ਪਾਰਕਿੰਗ ਫੀਸਾਂ ਦੀ ਵੱਧ ਵਸੂਲੀ ਅਤੇ ਰਸੀਦਾਂ ਸਬੰਧੀ ਸ਼ਿਕਾਇਤਾਂ ਵੀ ਸਾਹਮਣੇ ਆਉੰਦਿਆਂ ਰਹੀਆਂ ਹਨ।