24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜਵੱਦੀ ਟਕਸਾਲ ਵਲੋਂ ਸੁਖ ਸਾਗਰ ਡਿਸਪੈਂਸਰੀ ਦਾ ਉਦਘਾਟਨ ਅੱਖਾਂ , ਗੁਰਦਿਆਂ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਮੈਡੀਕਲ ਕੈਂਪ ਲਗਾਇਆ ਗਿਆ - ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਦੀ 24 ਵੀ ਬਰਸੀ ਨੂੰ ਸਮਰਪਿਤ ਸੰਤ ਬਾਬਾ ਅਮੀਰ ਸਿੰਘ ਮੌਜੂਦਾ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਸੁਖ ਸਾਗਰ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਡਾ: ਅਜੀਤ ਸੂਦ ਐਮਡੀ ਗੈਸਟਰੋ ਅਤੇ ਡਾ: ਬਰਿੰਦਰਪੌਲ ਸਿੰਘ ਐਮਡੀ ਨਿਊਰੋ ਨੇ ਕੀਤਾ। ਇਸ ਮੌਕੇ ਡਾ.

Ad Position 21
No active advertisement
ਡਿਸਪੈਂਸਰੀ ਦਾ ਉਦਘਾਟਨ ਕਰਨ ਉਪਰੰਤ ਸੰਤ ਬਾਬਾ ਅਮੀਰ ਸਿੰਘ ਸਨਮਾਨ ਕਰਦੇ ਹੋਏ, ਡਾ. ਅਜੀਤ ਸੂਦ, ਡਾ. ਬਰਿੰਦਰ ਪੌਲ ਸਿੰਘ, ਡਾ. ਬਲਦੇਵ ਸਿੰਘ ਔਲਖ ਤੇ ਹੋਰ। ਤਸਵੀਰ-ਸੇਵਕ ਸਿੰਘ 24-08-2026
ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਦੀ 24 ਵੀ ਬਰਸੀ ਨੂੰ ਸਮਰਪਿਤ ਸੰਤ ਬਾਬਾ ਅਮੀਰ ਸਿੰਘ ਮੌਜੂਦਾ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਸੁਖ ਸਾਗਰ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਡਾ: ਅਜੀਤ ਸੂਦ ਐਮਡੀ ਗੈਸਟਰੋ ਅਤੇ ਡਾ: ਬਰਿੰਦਰਪੌਲ ਸਿੰਘ ਐਮਡੀ ਨਿਊਰੋ ਨੇ ਕੀਤਾ।ਇਸ ਮੌਕੇ ਡਾ. ਅਜੀਤ ਸੂਦ ਨੇ ਕਿਹਾ ਕਿ ਜਵੱਦੀ ਟਕਸਾਲ ਵਲੋਂ ਆਰੰਭ ਕੀਤੀ ਸੁਖ ਸਾਗਰ ਡਿਸਪੈਸਰੀ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਇਕ ਐਸਾ ਸਹਾਰਾ ਬਣੇਗੀ, ਜਿਥੇ ਮਰੀਜ਼ ਨੂੰ ਦੁਆ ਅਤੇ ਦਵਾ ਭਾਵ ਇਲਾਜ ਦੇ ਨਾਲ ਪਿਆਰ ਵੀ ਮਿਲੇਗਾ। ਇਸ ਮੌਕੇ ਅੱਖਾਂ ਦੇ ਮਾਹਰ ਡਾਕਟਰ ਰਮੇਸ਼ ਨੇ ਪ੍ਰਦੂਸ਼ਣ ਅਤੇ ਐਲਰਜੀ ਦੇ ਨਾਲ-ਨਾਲ ਅੱਖਾਂ ਦੇ ਇਲਾਜ ਸਬੰਧੀ ਕੀਤੀ ਜਾ ਰਹੀ ਬੇਪਰਵਾਹੀ ਤੋਂ ਸੁਚੇਤ ਕਰਦਿਆਂ ਸੂਗਰ ਦੇ ਮਰੀਜ਼ਾਂ ਨੂੰ ਅੱਖਾਂ ਦਾ ਚੈੱਕ ਅਪ ਕਰਵਾਉਂਦੇ ਰਹਿਣ ਦੀ ਸਲਾਹ ਦਿੱਤੀ। ਡਾ: ਬਰਿੰਦਰ ਪੌਲ ਸਿੰਘ ਨੇ ਜਵੱਦੀ ਟਕਸਾਲ ਦੀਆਂ ਸੇਵਾਵਾਂ ਅਤੇ ਮਹਾਂਪੁਰਸ਼ਾਂ ਦੀ ਉਸਾਰੂ ਸੋਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਡਿਸਪੈਂਸਰੀ ਫੇਰ ਹਸਪਤਾਲ ਅਤੇ ਮੈਡੀਕਲ ਕਾਲਜ ਤੱਕ ਦਾ ਸਫਰ ਵਿਖਾਈ ਦਿੰਦਾ ਹੈ। ਇਸ ਮੌਕੇ ਡਾ: ਬਲਦੇਵ ਸਿੰਘ ਔਲਖ ਨੇ ਸੂਗਰ ਦੀ ਬਿਮਾਰੀ ਕਾਰਨ ਗੁਰਦੇ ਦੀਆਂ ਬਿਮਾਰੀਆਂ ਵਿੱਚ ਆ ਰਹੇ ਵਾਧੇ ਤੋਂ ਸੁਚੇਤ ਕੀਤਾ। ਉਹਨਾਂ ਨੇ ਗੁਰਦਿਆਂ ਦੀ ਜਾਂਚ ਅਤੇ ਇਲਾਜ ਬਾਬਤ ਲਗਾਏ ਗਏ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਲੋੜਵੰਦ ਮਰੀਜ਼ਾਂ ਨੂੰ ਬਹੁਤ ਸਹਾਰਾ ਮਿਲੇਗਾ। ਡਾ: ਔਲਖ ਨੇ ਸੂਗਰ, ਬੀਪੀ ਅਤੇ ਕੁਝ ਜਮਾਂਦਰ ਬਿਮਾਰੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਲੱਛਣ ਅਤੇ ਪਛਾਣ ਤੋਂ ਵੀ ਜਾਗਰੂਕ ਕੀਤਾ। ਇਸ ਮੌਕੇ ਆਏ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਮਾਨਵਤਾ ਦੇ ਦਰਦਮੰਦ ਡਾਕਟਰ ਸਾਹਿਬਾਨਾ ਨੇ ਆਪਣੇ ਰੁਝੇਵਿਆਂ ਦੇ ਬਾਵਜੂਦ ਸਾਡੇ ਨਿੱਕੇ ਜਿਹੇ ਸੱਦੇ ਤੇ ਉਚੇਚੇ ਤੌਰ ’ਤੇ ਪਧਾਰੇ ਅਤੇ ਮਰੀਜ਼ਾਂ ਦਾ ਚੈੱਕਅਪ ਕੀਤਾ। ਮਹਾਂਪੁਰਸ਼ਾਂ ਨੇ ਪੁੱਜੀਆਂ ਸਮੁੱਚੀਆਂ ਸੰਗਤਾਂ ਤੇ ਸ਼ਖਸਅਤਾਂ ਦਾ ਧੰਨਵਾਦ ਕੀਤਾ। ਡਾ: ਬਲਦੇਵ ਸਿੰਘ ਔਲਖ ਇਕਾਈ ਹਸਪਤਾਲ ਦੀ ਟੀਮ ਦੇ ਡਾਕਟਰ ਅਮਿਤ ਤੁਲੀ, ਡਾ: ਅਲੀਜ਼ਾਰ, ਡਾ: ਸ਼ਿਖਾ ਨੇ ਗੁਰਦਿਆਂ ਦੇ ਮਰੀਜ਼ਾਂ ਦਾ ਚੈੱਕਕੱਪ ਕੀਤਾ। ਡਾ: ਰਮੇਸ਼ ਦੀ ਟੀਮ ਵਲੋਂ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਡਾ. ਰਵੀਕਾਂਤ ਜੀ (ਐਮ.ਡੀ., ਐਨਾਟਮੀ),ਡਾ. ਹਰਵਿੰਦਰ ਸਿੰਘ (ਈ.ਐਨ.ਟੀ.), ਡਾ. ਮਨਦੀਪ ਸਿੰਘ ਨੰਦਾ (ਐਮ.ਬੀ.ਬੀ.ਐਸ, ਡੀ.ਵੀ.ਡੀ, ਸਕਿਨ ਸਪੈਸ਼ਲਿਸਟ), ਡਾ. ਹਰਮਿੰਦਰ ਪਰੀਤ ਸਿੰਘ ( ਐਮ.ਡੀ., ਆਈ ਸਪੈਸਲਿਸਟ), ਡਾ. ਅਰਸ਼ਦੀਪ ਸਿੰਘ (ਗੈਸਟਰੋ), ਡਾ. ਇੰਦਰਜੀਤ ਕੌਰ (ਡੀ.ਐਚ.ਐਮ.ਐਸ), ਜਸਦੀਪ ਸਿੰਘ ( ਸੰਜੀਵਨੀ ਮੈਡੀਕੋਜ), ਆਦਿ ਨੇ ਵਿਸ਼ੇਸ਼ ਤੌਰ ’ਤੇ ਪਹੁੰਚੇ । ਇਸ ਮੌਕੇ ਸ. ਰਣਜੋਧ ਸਿੰਘ, ਸ. ਦਰਸ਼ਨ ਸਿੰਘ, ਮਾਸਟਰ ਤ੍ਰਿਲੋਚਨ ਸਿੰਘ, ਜਸਦੀਪ ਸਿੰਘ, ਡਾ: ਜੋਗਿੰਦਰ ਸਿੰਘ, ਸ: ਦਲਬੀਰ ਸਿੰਘ ਮੱਕੜ, ਮਾਤਾ ਬਲਦੇਵ ਕੌਰ, ਮਨਦੀਪ ਸਿੰਘ ਬਸੰਤ ਵਿਹਾਰ, ਚਰਨਜੀਤ ਸਿੰਘ ਬੈਂਕ ਵਾਲੇ, ਭਾ: ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਸ: ਨਾਇਬ ਸਿੰਘ, ਸਕੱਤਰ ਸਿੰਘ, ਅੰਮ੍ਰਿਤਪਾਲ ਸਿੰਘ ਗਰੇਵਾਲ, ਪਵਿੱਤਰ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ ਵਿਰਾਸਤ ਉਹ ਹੈ ਜੋ ਭਵਿੱਖ ਨੂੰ ਵਿਰਾਸਤ ਵਜੋਂ ਮਿਲਦੀ ਹੈ ’ ਵਿਸ਼ੇ ’ ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਕੇਸ ਦਰਜ
Ad Position 24