13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਬੱਸ ਕੀਤੀ ਰਵਾਨਾ

ਰਾਮਗੜ੍ਹ ਸੀਕਰੀ, 12 ਸਤੰਬਰ (ਕਟੋਚ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ ਨੇ ਰਾਮਗੜ੍ਹ ਸੀਕਰੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸਣਯੋਗ ਹੈ ਕਿ ਰਾਮਗੜ੍ਹ ਸੀਕਰੀ ਤੋਂ ਰਵਾਨਾ ਹੋਈ ਇਸ ਬੱਸ ਵਿਚ ਪਿੰਡਾਂ ਰਾਮਗੜ੍ਹ ਸੀਕਰੀ ਤੇ ਕਰਟੋਲੀ ਤੋ ਕਰੀਬ ਚਾਰ ਦਰਜਨ ਸੰਗਤਾਂ ਜਾ ਰਹੀਆਂ ਹਨ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ-ਨਾਲ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਗੇ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਰਾਮਗੜ੍ਹ ਸੀਕਰੀ, 12 ਸਤੰਬਰ (ਕਟੋਚ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ ਨੇ ਰਾਮਗੜ੍ਹ ਸੀਕਰੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸਣਯੋਗ ਹੈ ਕਿ ਰਾਮਗੜ੍ਹ ਸੀਕਰੀ ਤੋਂ ਰਵਾਨਾ ਹੋਈ ਇਸ ਬੱਸ ਵਿਚ ਪਿੰਡਾਂ ਰਾਮਗੜ੍ਹ ਸੀਕਰੀ ਤੇ ਕਰਟੋਲੀ ਤੋ ਕਰੀਬ ਚਾਰ ਦਰਜਨ ਸੰਗਤਾਂ ਜਾ ਰਹੀਆਂ ਹਨ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ-ਨਾਲ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਗੇ। ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਇਸ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੀਮ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ ਜੋ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਦੱਸਿਆ ਵਿਧਾਇਕ ਘੁੰਮਣ ਦੇ ਯਤਨਾਂ ਸਦਕਾ ਹਲਕੇ ਦੇ ਪਿੰਡਾਂ ’ਚੋਂ ਰੋਜ਼ਾਨਾ ਤੀਰਥ ਯਾਤਰਾ ਲਈ ਬੱਸਾਂ ਜਾ ਰਹੀਆਂ ਹਨ। ਇਸ ਮੌਕੇ ਪਾਰਟੀ ਆਗੂ ਸ਼ੰਭੂ ਦੱਤ ਸ਼ਰਮਾ, ਸਰਪੰਚ ਧਰਮਵੀਰ, ਆਪ ਆਗੂ ਮਲਕੀਤ ਫ਼ੌਜੀ, ਰੇਨੂੰ ਸ਼ਰਮਾ, ਆਸ਼ਾ ਸ਼ਰਮਾ, ਮੀਨਾ, ਨੀਲਮ ਸੁਰਜੀਤ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਦੇ ਦਿਹਾਂਤ ’ਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ... ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈਕਚਰ ਕਰਵਾਇਆ
Ad Position 24