12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸੰਤ-ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਅੰਤਿਮ ਦਰਸਨਾਂ ਲਈ ਪੁੱਜੀਆਂ

ਲੋਹਟਬੱਦੀ (ਲੁਧਿਆਣਾ), 12 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਇ...

Ad Position 21
No active advertisement
ਅਜੀਤ ਡੈਸਕ 12-11-2026

ਲੋਹਟਬੱਦੀ (ਲੁਧਿਆਣਾ), 12 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਇ ਬਾਬਾ ਅਮਰ ਸਿੰਘ ਬੜੂੰਦੀ ਸੰਚਾਲਕ ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ ਵਾਲਿਆਂ ਦੇ ਅੰਤਿਮ ਦਰਸਨਾਂ ਲਈ ਅੱਜ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼ ਅਤੇ ਵੱਡੀ ਗਿਣਤੀ ਸੰਗਤਾਂ ਉਮੜੀਆਂ।

ਵੱਖ-ਵੱਖ ਸੰਪਰਦਾਵਾਂ ਤੋਂ ਪੁੱਜੇ ਸੰਤਾਂ ਮਹਾਂਪੁਰਸ਼ਾਂ ਵਲੋਂ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਦੇਹ ਦੇ ਅੰਤਿਮ ਦਰਸਨ ਕਰਦਿਆਂ ਬਾਬਾ ਜੀ ਦੇ ਸੇਵਾਦਾਰ ਭਾਈ ਅਮਰਜੀਤ ਸਿੰਘ, ਗੁਰਸ਼ਰਨ ਸਿੰਘ, ਜਸਰੂਪ ਸਿੰਘ, ਈਸ਼ਰਪ੍ਰਤਾਪ ਸਿੰਘ, ਪ੍ਰਧਾਨ ਸੁਖਦੇਵ ਸਿੰਘ ਵਾਲੀਆ ਬੜੂੰਦੀ, ਭਾਈ ਧੰਨਾ ਸਿੰਘ ਲੁਧਿਆਣਾ, ਭਾਈ ਗੁਰਚਰਨ ਸਿੰਘ ਨਿਊਜੀਲੈਂਡ ਨਾਲ ਬਾਬਾ ਜੀ ਬੜੂੰਦੀ ਵਾਲਿਆਂ ਦੇ ਜੀਵਨ ਬਾਰੇ ਵਿਚਾਰਾਂ ਕੀਤੀਆਂ।

ਅੱਜ ਬਾਬਾ ਧੰਨਾ ਸਿੰਘ ਬੜੂੰਦੀ ਸੰਚਾਲਕ ਨਾਨਕਸਰ ਠਾਠ ਪੱਤੀ ਮਾਨਾਂ ਬੜੂੰਦੀ, ਬਾਬਾ ਘਾਲਾ  ਸਿੰਘ ਨਾਨਕਸਰ ਝੋਰੜਾਂ, ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਸੰਚਾਲਕ ਧਾਮ ਤਲਵੰਡੀ ਖੁਰਦ,  ਠੇਕੇਦਾਰ ਹਾਕਮ ਸਿੰਘ ਹਲਕਾ ਵਿਧਾਇਕ ਰਾਏਕੋਟ, ਸੰਤ ਤਰਸੇਮ ਸਿੰਘ ਹਰੀਕੇ ਪੱਤਣ, ਤਰਵਿੰਦਰ ਸਿੰਘ ਮਰਵਾਹਾ ਵਿਧਾਇਕ ਹਲਕਾ ਜੰਗਪੁਰਾ (ਦਿੱਲੀ), ਪ੍ਰਭਦੀਪ ਸਿੰਘ ਨੱਥੋਵਾਲ ਹਲਕਾ ਇੰਚਾਰਜ ਰਾਏਕੋਟ ਅਕਾਲੀ ਦਲ, ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਠਾਠ ਡਾਂਗੋਂ, ਬਾਬਾ ਕੁਲਦੀਪ ਸਿੰਘ ਨਾਨਕਸਰ ਮਜਾਰੀ, ਸੰਤ ਦਵਿੰਦਰ ਸਿੰਘ ਨਿਰਮਲ ਕੁਟੀਆ ਤਰਨਤਾਰਨ, ਭਾਈ ਬਲਦੇਵ ਸਿੰਘ ਹੱੈਡ ਗ੍ਰ੍ਰੰਥੀ ਰਾੜਾ ਸਾਹਿਬ, ਬਾਬਾ ਗੁਰਮੇਲ ਸਿੰਘ ਨੀਲੂ ਬੜੂੰਦੀ, ਸਵਾਮੀ ਓਮਾ ਨੰਦ ਭੂਰੀ ਵਾਲੇ, ਰਾਗੀ ਸੰਤੋਖ ਸਿੰਘ ਦਿੱਲੀ, ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਗੁਰਸ਼ਰਨ ਸਿੰਘ ਬੜੂੰਦੀ ਸੀਨੀ: ਅਕਾਲੀ ਆਗੂ, ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ, ਪਰਮੋਦ ਸਿੰਘ ਬਾਟਾ ਪੰਚ ਬੜੂੰਦੀ, ਪਰਦੀਪ ਸਿੰਘ ਵਾਲੀਆ, ਭਜਨ ਸਿੰਘ, ਬਾਘਾ ਸਿੰਘ ਬੜੂੰਦੀ, ਸੁਖਰਾਜ ਸਿੰਘ ਮਹੇਰਨਾਂ ਕਲਾਂ, ਜਸਪਾਲ ਸਿੰਘ ਪਾਲੀ ਧਾਲੀਵਾਲ, ਦਲਜੀਤ ਸਿੰਘ ਪੰਨੂ ਬੜੂੰਦੀ, ਰਾਜਿੰਦਰ ਸਿੰਘ ਬਿੰਦਰੀ ਉਪ ਪ੍ਰਧਾਨ ਖੇਤੀਬਾੜੀ ਸਭਾ ਆਦਿ ਪੁੱਜੇ।

ਪ੍ਰਧਾਨ ਸੁਖਦੇਵ ਸਿੰਘ ਵਾਲੀਆ ਬੜੂੰਦੀ ਨੇ ਦੱਸਿਆ ਕਿ ਅੱਜ 13 ਨਵੰਬਰ ਨੂੰ ਕਰੀਬ ਸਵੇਰੇ 8:30 ਵਜੇ ਵੱਡੀ ਗਿਣਤੀ ਸੰਗਤਾਂ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਸਰੀਰ ਨੂੰ ਨਾਨਕਸਰ ਠਾਠ ਪੱਤੀ ਰੋਕੋਂ ਤੋਂ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਰਵਾਨਾ ਹੋਣਗੀਆਂ।

Ad Position 22
No active advertisement
ਪਿਛਲੀ ਖ਼ਬਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ, ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹੋਣਗੇ ਉਮੀਦਵਾਰ ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀ ਉਰਦੂ ਗ਼ਜ਼ਲਾਂ 'ਤੇ ਅਧਾਰਿਤ 20ਵੀਂ ਸੰਗੀਤਕ ਐਲਬਮ 'ਜੰਗਲ ਕਾ ਅੰਧੇਰਾ' ਦੀ ਚੌਥੀ ਗ਼ਜ਼ਲ 'ਦ...
Ad Position 24