11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਟੋਰੋਵਾਲ ਦੀ ਫਿਰਨੀ ਇੱਕ ਸਾਲ ਤੋਂ ਤਰਸ ਰਹੀ ਹੈ ਲੁੱਕ ਨੂੰ

ਪੋਜੇਵਾਲ ਸਰਾਂ, 11 ਨਵੰਬਰ (ਨਵਾਂਗਰਾਈਂ)-ਪਿੰਡ ਟੋਰੋਵਾਲ ਦੀ ਫਿਰਨੀ ’ਤੇ ਇੱਕ ਸਾਲ ਤੋਂ ਵੱਧ ਸਮਾਂ ਬੀਤਣ ’ਤੇ ਵੀ ਅਜੇ ਤੱਕ ਲੁੱਕ ਨਹੀਂ ਪਾਈ ਗਈ। ਇੱਥੇ ਦੱਸਿਆ ਜਾਂਦਾ ਹੈ ਕਿ ਨਵੰਬਰ 2025 ’ਚ ਪਿੰਡ ਟੋਰੋਵਾਲ ਦੀ ਫਿਰਨੀ ’ਤੇ ਸਰਕਾਰ ਵਲੋਂ ਗਟਕਾ ਪਾਇਆ ਗਿਆ ਸੀ, ਪਰ ਹੁਣ ਨਵੰਬਰ 2026 ਆ ਗਿਆ ਹੈ ਤੇ ਅਜੇ ਤੱਕ ਇਸ ਫਿਰਨੀ ‘ਤੇ ਪ੍ਰੀਮਿਕਸ ਨਹੀਂ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 12-11-2026
ਪੋਜੇਵਾਲ ਸਰਾਂ, 11 ਨਵੰਬਰ (ਨਵਾਂਗਰਾਈਂ)-ਪਿੰਡ ਟੋਰੋਵਾਲ ਦੀ ਫਿਰਨੀ ’ਤੇ ਇੱਕ ਸਾਲ ਤੋਂ ਵੱਧ ਸਮਾਂ ਬੀਤਣ ’ਤੇ ਵੀ ਅਜੇ ਤੱਕ ਲੁੱਕ ਨਹੀਂ ਪਾਈ ਗਈ। ਇੱਥੇ ਦੱਸਿਆ ਜਾਂਦਾ ਹੈ ਕਿ ਨਵੰਬਰ 2025 ’ਚ ਪਿੰਡ ਟੋਰੋਵਾਲ ਦੀ ਫਿਰਨੀ ’ਤੇ ਸਰਕਾਰ ਵਲੋਂ ਗਟਕਾ ਪਾਇਆ ਗਿਆ ਸੀ, ਪਰ ਹੁਣ ਨਵੰਬਰ 2026 ਆ ਗਿਆ ਹੈ ਤੇ ਅਜੇ ਤੱਕ ਇਸ ਫਿਰਨੀ ‘ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਪਿੰਡ ਵਾਸੀਆ ਦੇ ਦੱਸਣ ਅਨੁਸਾਰ ਉਨ੍ਹਾਂ ਕਈ ਵਾਰੀ ਵਿਭਾਗ ਦੇ ਅਧਿਕਾਰੀਆ ਨਾਲ ਸਪੰਰਕ ਕੀਤਾ ਤੇ ਉਨ੍ਹਾਂ ਦਾ ਇਹੀ ਜਵਾਬ ਸੀ ਕਿ ਬੱਸ ਜਲਦੀ ਹੀ ਲੁੱਕ ਪਾ ਦਿੱਤੀ ਜਾਵੇਗੀ, ਪਰ ਵਿਭਾਗ ਵਲੋਂ ਅਜੇ ਤੱਕ ਲੁੱਕ ਨਹੀਂ ਪਾਈ ਗਈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਮੌਸਮ ਦੌਰਾਨ ਗਟਕੇ ਵਿੱਚੋਂ ਸਾਰੀ ਮਿੱਟੀ ਹੜ ਗਈ ਤੇ ਪੱਥਰ ਹੀ ਪੱਥਰ ਰਹਿ ਗਏ। ਪੱਥਰਾਂ ਨਾਲ ਦੋ-ਪਹੀਆਂ ਵਾਹਨਾਂ ਅਤੇ ਪੈਦਲ ਚਾਲਕਾਂ ਨੂੰ ਕਾਫੀ ਦਿੱਕਤ ਰਹਿੰਦੀ ਹੈ। ਪਿੰਡ ਵਾਸ਼ੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਉਨ੍ਹਾਂ ਦੇ ਪਿੰਡ ਦੀ ਫਿਰਨੀ ‘ਤੇ ਲੁੱਕ ਪਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਅਤੇ ਜਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸੈਂਸਸ 2027 ਦੀਆਂ ਤਿਆਰੀਆਂ ਲਈ ਚਾਰਜ ਅਫ਼ਸਰਾਂ ਨਾਲ ਮੀਟਿੰਗ
Ad Position 24