12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅਟਾਰੀ-ਵਾਹਗਾ ਬਾਰਡਰ ਖੋਲ੍ਹਣ ਲਈ ਅਟਾਰੀ ਸਰਹੱਦ 'ਤੇ ਵਾਹਿਗੁਰੂ ਅੱਗੇ ਕੀਤੀ ਗਈ ਅਰਦਾਸ ਬੇਨਤੀ

ਅਟਾਰੀ (ਅੰਮ੍ਰਿਤਸਰ), 12 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਅਟਾਰੀ-ਵਾਹਗਾ ਬਾਰਡਰ ਖੋਲਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ...

Ad Position 21
No active advertisement
ਅਜੀਤ ਡੈਸਕ 12-11-2026

ਅਟਾਰੀ (ਅੰਮ੍ਰਿਤਸਰ), 12 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਅਟਾਰੀ-ਵਾਹਗਾ ਬਾਰਡਰ ਖੋਲਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਅੰਤਰਰਾਸ਼ਟਰੀ ਅਟਾਰੀ ਸਰਹੱਦ ਤੇ ਸਥਿਤ ਇੰਟੀਗਰੇਟਡ ਚੈੱਕ ਪੋਸਟ ਦੇ ਮੁੱਖ ਦੁਆਰ ਅੱਗੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ਼ਮਸ਼ੇਰ ਸਿੰਘ ਸ਼ੇਰਾ ਲਹੌਰੀ ਮੱਲ, ਗੁਲਜਾਰ ਸਿੰਘ ਖਾਸਾ, ਪਰਮਜੀਤ ਸਿੰਘ ਵਣੀਏਕੇ, ਪ੍ਰਗਟ ਸਿੰਘ ਘਰਿੰਡਾ ਅਤੇ ਆਗੂ-ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਉਕਤ ਬੁਲਾਰਿਆਂ ਵਲੋਂ ਮੀਟਿੰਗ ਵੀ ਕੀਤੀ ਗਈ ਜਿਸ ਵਿਚ ਪਾਕਿਸਤਾਨ ਰਸਤੇ ਅਫਗਾਨਿਸਤਾਨ ਤੋਂ ਆ ਰਹੇ ਹੈਰੋਇਨ ਦੇ ਮਾਰੂ ਨਸ਼ੇ ਨੂੰ ਰੋਕਣ, ਨਸਲਾਂ ਨੂੰ ਬਚਾਉਣ ਅਤੇ ਹੋਰ ਵਿਚਾਰ ਵਟਾਂਦਰੇ ਕੀਤੇ ਗਏ। ਜਸਕਰਨ ਸਿੰਘ ਕਾਹਨ ਸਿੰਘ ਵਾਲਾਂ ਨੇ ਅਜੀਤ ਨਾਲ ਗੱਲਬਾਤ ਕਰਦੇ ਕਿਹਾ ਕਿ ਭਾਰਤ-ਪਾਕਿਸਤਾਨ ਰਸਤੇ ਵਪਾਰ, ਆਵਾਜਾਈ ਅਤੇ ਦੋਵਾਂ ਦੇਸ਼ਾਂ ਵਿਚਕਾਰ ਚਲਦੀਆਂ ਸਮਝੌਤਾ ਐਕਸਪ੍ਰੈਸ ਰੇਲ ਗੱਡੀ, ਬੱਸਾਂ ਅਤੇ ਮਾਲ ਗੱਡੀ ਚੱਲਣ ਤਾਂ ਦੋਵਾਂ ਦੇਸ਼ਾਂ ਵਿਚ ਖੁਸ਼ਹਾਲੀ ਆਵੇਗੀ ਅਤੇ ਦੋਵੇਂ ਦੇਸ਼ ਤਰੱਕੀ ਵੱਲ ਵਧਣਗੇ। ਉਨ੍ਹਾਂ ਕਿਹਾ ਕਿ ਵਪਾਰ ਬੰਦ ਹੋਣ ਨਾਲ ਕੁੱਲੀਆਂ ਦੇ ਚੁੱਲੇ ਠੰਢੇ ਪੈ ਗਏ ਹਨ ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਇਹ ਵਪਾਰ ਚੱਲਣ ਨਾਲ ਕੁੱਲੀਆਂ, ਵਪਾਰੀਆਂ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਰੋਜੀ ਰੋਟੀ ਮਿਲੇਗੀ। 

ਉਨ੍ਹਾਂ ਇਹ ਵੀ ਕਿਹਾ ਕਿ ਅਟਾਰੀ ਦੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਅੰਤਰਰਾਸ਼ਟਰੀ ਅਟਾਰੀ ਵਾਹਗਾ ਹਾਈਵੇਅ ਬੰਦ ਕੀਤਾ ਜਾਵੇਗਾ। ਚਿੱਟਾ ਨਹੀਂ ਚੱਲੇਗਾ, ਧੱਕੇਸ਼ਾਹੀ ਨਹੀਂ ਚੱਲੇਗੀ ਆਦਿ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਅਟਾਰੀ ਸਰਹੱਦ ਸਿਕਿਉਰਟੀ ਇੰਚਾਰਜ ਨਰਾਇਣਜੀਤ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। 

Ad Position 22
No active advertisement
ਅਗਲੀ ਖ਼ਬਰ ਗਮਾਡਾ ਦੀ ਕਾਰਵਾਈ ’ਤੇ ਲੋਕਾਂ ਨੇ ਚੁੱਕੇ ਸਵਾਲ, ਵੱਡੀਆਂ ਨਾਜਾਇਜ਼ ਕਾਲੋਨੀਆਂ ’ਤੇ ਕਾਰਵਾਈ ਸੀਮਤ ਹੋਣ ਦੇ ਲਾਏ ਦੋਸ਼
Ad Position 24