ਕਾਂਗਰਸੀ ਆਗੂ ਕਰਮਜੀਤ ਬਿੱਟੂ ਦਾ ਡੇਰਾ ਭਰੋਮਜਾਰਾ ’ ਚ ਹੋਇਆ ਸਨਮਾਨ
ਬਹਿਰਾਮ, 11 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕੋਈ ਵੀ ਸ਼ੁੱਭ ਕਾਰਜ ਕਰਨ ਤੋਂ ਪਹਿਲਾਂ ਸੰਤ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲਿਆ ਜਾਵੇ ਤਾਂ ਉਹ ਕਾਰਜ ਹਮੇਸ਼ਾ ਸਫਲ ਹੁੰਦਾ ਹੈ। ਇਹ ਸ਼ਬਦ ਕਰਮਜੀਤ ਸਿੰਘ ਬਿੱਟੂ ਸਕੱਤਰ ਐਸ.
ਬਹਿਰਾਮ, 11 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕੋਈ ਵੀ ਸ਼ੁੱਭ ਕਾਰਜ ਕਰਨ ਤੋਂ ਪਹਿਲਾਂ ਸੰਤ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲਿਆ ਜਾਵੇ ਤਾਂ ਉਹ ਕਾਰਜ ਹਮੇਸ਼ਾ ਸਫਲ ਹੁੰਦਾ ਹੈ। ਇਹ ਸ਼ਬਦ ਕਰਮਜੀਤ ਸਿੰਘ ਬਿੱਟੂ ਸਕੱਤਰ ਐਸ.ਸੀ ਸੈੱਲ ਪੰਜਾਬ ਕਾਂਗਰਸ ਨੇ ਡੇਰਾ ਸੰਤ ਬਾਬਾ ਮੇਲਾ ਰਾਮ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਕੁਲਵੰਤ ਰਾਮ ਭਰੋਮਜਾਰਾ ਪਾਸੋਂ ਅਸ਼ੀਰਵਾਦ ਲੈਂਦਿਆਂ ਆਖੇ। ਉਪਰੰਤ ਸੰਤਾਂ ਨੇ ਕਰਮਜੀਤ ਬਿੱਟੂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪੁਸ਼ਪਾ ਰਾਣੀ ਜ਼ਿਲ੍ਹਾ ਪ੍ਰਧਾਨ ਐਸ. ਸੀ ਇਸਤਰੀ ਵਿੰਗ, ਹਰਜਿੰਦਰ ਕੁਮਾਰ, ਜਿੰਦੀ ਬਾਬਾ, ਡਾ. ਕ੍ਰਿਪਾਲ ਸਿੰਘ ਤਾਹਰਪੁਰ, ਪੰਚ ਮਨਜੀਤ ਢੰਡਾ, ਵਿਨੋਦ ਸੌਂਧੀ ਆਦਿ ਹਾਜਿਰ ਸਨ।