12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜਸਕੰਵਰ ਸਿੰਘ ਗਿੱਲ ਜੱਸਾ ਪੱਟੀ, ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹੋਣਗੇ ਉਮੀਦਵਾਰ

ਪੱਟੀ (ਤਰਨ ਤਾਰਨ), 12 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ...

Ad Position 21
No active advertisement
ਅਜੀਤ ਡੈਸਕ 12-11-2026

ਪੱਟੀ (ਤਰਨ ਤਾਰਨ), 12 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਜੋ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਉਸ ਵਿਚ ਵਿਧਾਨ ਸਭਾ ਹਲਕਾ ਪੱਟੀ ਤੋਂ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਪਹਿਲਵਾਨ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਜਿਸ ਮੌਕੇ ਇਹ ਲਿਸਟ ਜਾਰੀ ਹੋਈ ਉਸ ਸਮੇਂ ਜਸਕੰਵਰ ਸਿੰਘ ਜੱਸਾ ਪੱਟੀ ਰੈਸਟ ਹਾਊਸ ਪੱਟੀ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ। ਉਸੇ ਸਮੇਂ ਉਨ੍ਹਾਂ ਦੇ ਸਮਰਥਕਾਂ ਵਲੋਂ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਅਤੇ ਮਿਠਾਈ ਵੰਡਦਿਆਂ ਹੋਇਆਂ ਆਤਿਸ਼ਬਾਜੀ ਵੀ ਚਲਾਈ।

ਇਸ ਮੌਕੇ ਹਾਜ਼ਰ ਮੋਹਤਬਰਾ ਵਲੋਂ ਹਾਈ ਕਮਾਨ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਮੁੱਚੀ ਪਾਰਟੀ ਹਾਈ ਕਮਾਂਡ ਲੀਡਰਸਿਪ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਦਿਖਾਉਂਦੇ ਹੋਇਆ ਮੈਨੂੰ ਪੱਟੀ ਤੋਂ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਮੈਂ ਬਹੁਤ ਹੀ ਖੁਸ਼ ਵੀ ਆਂ ਤੇ ਨਾਲ ਨਾਲ ਜਿੰਮੇਵਾਰੀ ਵੀ ਮਹਿਸੂਸ ਕਰ ਰਿਹਾ ਹਾਂ ਤੇ ਸਾਡੇ ਵਲੋਂ 110% ਮਿਹਨਤ ਕਰਕੇ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਜਾਏਗੀ। ਸਭ ਤੋਂ ਪਹਿਲਾਂ ਪੱਟੀ ਹਲਕਾ ਇੰਚਾਰਜ ਬਣਦਿਆਂ ਹੀ ਪੱਟੀ ਦੇ ਚਾਰ ਚੁਫੇਰੇ ਜਿਹੜਾ ਸੜਕਾਂ ਦਾ ਬਹੁਤ ਮਾੜਾ ਹਾਲ ਸੀ ਆਉਂਦੇ ਸਾਰ ਪਹਿਲਾਂ ਉਹਦੇ ਤੇ ਧਿਆਨ ਦਿੱਤਾ।

ਪੱਟੀ ਸ਼ਹਿਰ ਦੇ ਵਿਚ ਲਗਭਗ 65 ਦੇ ਕਰੀਬ ਕੰਮ ਨੇ ਇਨ੍ਹਾਂ ਦੀ ਲਿਸਟ ਵੀ ਮੈਂ ਤੁਹਾਨੂੰ ਦੇ ਸਕਦਾ ਉਹ ਕੰਮ ਜਿਹੜੇ ਚਾਲੂ ਕਰਵਾਏ ਗਏ। ਉਹਦੇ ਨਾਲ ਜੋ ਖ਼ਤਮ ਹੋ ਗਏ ਕੁਝ ਚਾਲੂ ਨੇ ਅਤੇ ਕੋਈ ਅੱਗੇ ਆਉਣ ਵਾਲੇ ਸਮੇਂ ਵਿਚ ਕਰਾਂਗੇ। ਉਸ ਤੋਂ ਇਲਾਵਾ ਸਾਡੇ ਹਲਕੇ ਦੇ ਵਿਚ 39 ਗ੍ਰਾਉਂਡਾ ਬਣ ਰਹੀਆਂ ਨੇ ਉਨ੍ਹਾਂ ਦਾ ਕੰਮ ਆਉਂਦਿਆ ਹੀ ਜਿਹੜਾ ਉਹ ਡਬਲ ਟ੍ਰਿਪਲ ਸਪੀਡ ਦੇ ਨਾਲ ਸ਼ੁਰੂ ਕਰਵਾਇਆ ਤੇ ਹੋਰ ਵੀ ਛੋਟੇ ਛੋਟੇ ਬਹੁਤ ਕੰਮ ਨੇ ਜਿਹੜੇ ਮੈਂ ਤਿੰਨ ਮਹੀਨੇ ਵਿਚ ਜਿੰਨੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪਾਵਰ ਦਿੱਤੀ ਕੀਤੇ ਜਾ ਰਹੇ ਹਨ। ਇਸ ਮੌਕੇ ਜੱਸਾ ਪੱਟੀ ਨੇ ਦੱਸਿਆ ਕਿ 16 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੱਟੀ ਹਲਕੇ ਦੇ ਪਿੰਡ ਸਭਰਾ ਵਿੱਚ ਆ ਰਹੇ ਹਨ ਜਿਸ ਲਈ ਬਹੁਤ ਵੱਡੇ ਲੈਵਲ ਤੇ ਤਿਆਰੀਆਂ ਕਰ ਰਹੇ ਹਾਂ।

ਲੋਕ ਮਿਲਣੀ ਸਾਨੂੰ ਸੀਐਮ ਸਾਹਿਬ ਨੇ ਦਿੱਤੀ ਹੈ ਜਿਸ ਲਈ ਸਾਡੇ ਸਮੁੱਚੇ ਹਲਕੇ ਨੂੰ ਬਹੁਤ ਹੀ ਖੁਸ਼ੀ ਅਤੇ ਉਤਸਾਹ ਦੀ ਲਹਿਰ ਹੈ। ਸਾਡੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਸਭਰਾ ਹੈ ਪਰ ਫਿਰ ਵੀ ਕਦੇ ਉਥੇ ਮੌਜੂਦਾ ਮੁੱਖ ਮੰਤਰੀ ਨਹੀਂ ਸੀ ਆਏ ਚਾਹੇ ਕਿਸੇ ਵੀ ਪਾਰਟੀ ਨੇ ਹੋਣ। ਸਾਡੇ ਸਾਰੇ ਹਲਕੇ ਵਾਸਤੇ ਬਹੁਤ ਮਾਣ ਵਾਲੀ ਗੱਲ ਕਿ ਸੀਐਮ ਸਾਹਿਬ 16 ਤਰੀਕ ਨੂੰ ਆ ਰਹੇ ਨੇ ਤੇ ਉਸਦੀਆਂ ਪੁਰਜੋਰ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਕੌਂਸਲਰ ਕਵਲਪ੍ਰੀਤ ਸਿੰਘ ਗਿੱਲ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਗੁਰਮੀਤ ਸਿੰਘ ਸ਼ਕਰੀ, ਸੁਖਬੀਰ ਸਿੰਘ ਗਿੱਲ ਚੂਸਲੇਵੜ, ਕੌਂਸਲਰ ਐਡਵੋਕੇਟ ਰਾਜਪ੍ਰੀਤ ਸਿੰਘ ਸੱਗੂ, ਦਿਵਿਆਂਸ਼ੂ ਤੇਜੀ,  ਇੰਦਰਜੀਤ ਸਿੰਘ ਗਿੱਲ, ਦਲਜੀਤ ਸਿੰਘ, ਸੁਖਦੀਪ ਸਿੰਘ, ਜਗਦੀਪ ਸਿੰਘ ਸੋਨੂ, ਇੰਦਰਜੀਤ ਸਿੰਘ ਲਾਡਾ, ਗਾਗੂ ਪਹਿਲਵਾਨ ਪ੍ਰਧਾਨ ਟਰੱਕ ਯੂਨੀਅਨ ਪੱਟੀ, ਐਡਵੋਕੇਟ ਪ੍ਰਿੰਨੇ ਪ੍ਰਭਾਕਰ, ਸੁਖਵਿੰਦਰ ਸਿੰਘ ਬੁਰਜ, ਰਾਹੁਲ ਕੁਮਾਰ, ਜਸਬੀਰ ਸਿੰਘ ਬੋਪਾਰਾਏ, ਹਰਪ੍ਰੀਤ ਸਿੰਘ ਦਾਸੂਵਾਲ, ਬਾਬਾ ਬਲਜਿੰਦਰ ਸਿੰਘ ਚੂਸਲੇਵੜ, ਮਨਪ੍ਰੀਤ ਸਿੰਘ ਅਤੇ ਹੋਰ ਸਮਰਥਕ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੋਪਾਲ ਸਿੰਘ ਕੋਟਫੱਤਾ ਨੂੰ ‘ਆਪ’ ਨੇ ਬਣਾਇਆ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਅਗਲੀ ਖ਼ਬਰ ਸੰਤ-ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਅੰਤਿਮ ਦਰਸਨਾਂ ਲਈ ਪੁੱਜੀਆਂ
Ad Position 24