ਸੜੋਆ ਤੋਂ ਆਲੋਵਾਲ ਜਾਣ ਵਾਲੀ ਲਿੰਕ ਸੜਕ ਦਾ ਮਾੜਾ ਹਾਲ
ਸੜੋਆ, 18 ਅਗਸਤ (ਹਰਮੇਲ ਸਹੂੰਗੜਾ) - ਪੰਜਾਬ ਸਰਕਾਰ ਵਲੋਂ ਸੜਕਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ ਲੀਡਰ ਤੋਂ ਛੋਟੇ ਲੀਡਰ ਤੱਕ ਫੇਸ ਬੁੱਕ ਉੱਪਰ ਵਿਕਾਸ ਕਾਰਜਾਂ ਦੀਆਂ ਡੀਂਗਾਂ ਮਾਰਦੇ ਦੇਖੇ ਤੇ ਵਿਕਾਸ ਕਾਰਜਾਂ ਦੀਆਂ ਸਿਫਤਾਂ ਕਰਦੇ ਥੱਕਦੇ ਨਹੀਂ। ਇਸ ਬਾਰੇ ਗੱਲਬਾਤ ਕਰਦੇ ਰਿਟਾਇਰ ਨੇਵੀ ਅਫਸਰ ਬਲਦੇਵ ਸਿੰਘ ਤੇ ਸੰਮਤੀ ਮੈਂਬਰ ਸ਼ਾਮ ਲਾਲ ਸੜੋਆ ਅਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੜੋਆ ਤੋਂ ਆਲੋਵਾਲ ਨੂੰ ਜਾਣ ਵਾਲੀ ਲਿੰਕ ਸੜਕ ਕਾਫੀ ਸਮੇਂ ਤੋਂ ਟੁੱਟੀ ਹੋਣ ਕਰਕੇ ਵੱਖ-ਵੱਖ ਪਿੰਡਾਂ ਤੇ ਰਾਹਗੀਰਾਂ ਨੂੰ ਰਾਤ ਸਮੇਂ ਲੰਘਣ ਦੀ ਬਹੁਤ ਹੀ ਪ੍ਰੇਸ਼ਾਨੀ ਆ ਰਹੀ ਹੈ।
ਸੜੋਆ, 18 ਅਗਸਤ (ਹਰਮੇਲ ਸਹੂੰਗੜਾ) - ਪੰਜਾਬ ਸਰਕਾਰ ਵਲੋਂ ਸੜਕਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ ਲੀਡਰ ਤੋਂ ਛੋਟੇ ਲੀਡਰ ਤੱਕ ਫੇਸ ਬੁੱਕ ਉੱਪਰ ਵਿਕਾਸ ਕਾਰਜਾਂ ਦੀਆਂ ਡੀਂਗਾਂ ਮਾਰਦੇ ਦੇਖੇ ਤੇ ਵਿਕਾਸ ਕਾਰਜਾਂ ਦੀਆਂ ਸਿਫਤਾਂ ਕਰਦੇ ਥੱਕਦੇ ਨਹੀਂ। ਇਸ ਬਾਰੇ ਗੱਲਬਾਤ ਕਰਦੇ ਰਿਟਾਇਰ ਨੇਵੀ ਅਫਸਰ ਬਲਦੇਵ ਸਿੰਘ ਤੇ ਸੰਮਤੀ ਮੈਂਬਰ ਸ਼ਾਮ ਲਾਲ ਸੜੋਆ ਅਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੜੋਆ ਤੋਂ ਆਲੋਵਾਲ ਨੂੰ ਜਾਣ ਵਾਲੀ ਲਿੰਕ ਸੜਕ ਕਾਫੀ ਸਮੇਂ ਤੋਂ ਟੁੱਟੀ ਹੋਣ ਕਰਕੇ ਵੱਖ-ਵੱਖ ਪਿੰਡਾਂ ਤੇ ਰਾਹਗੀਰਾਂ ਨੂੰ ਰਾਤ ਸਮੇਂ ਲੰਘਣ ਦੀ ਬਹੁਤ ਹੀ ਪ੍ਰੇਸ਼ਾਨੀ ਆ ਰਹੀ ਹੈ। ਬਲਦੇਵ ਸਿੰਘ ਨੇ ਦੱਸਿਆ ਹੈ ਕਿ ਇਸ ਸੜਕ ਵਿੱਚ ਕਾਫੀ ਖੱਡੇ ਪਏ ਹੋਣ ਕਰਕੇ ਸਕੂਲ ਨੂੰ ਪੜ੍ਹਾਉਣ ਜਾਂਦੀਆਂ ਮਹਿਲਾ ਅਧਿਆਪਕਾਂ ਅਤੇ ਬੱਚੇ ਕਈ ਵਾਰੀ ਇਸ ਪਾਣੀ ਵਿੱਚ ਡਿੱਗ ਚੁੱਕੇ ਹਨ ਅਤੇ ਇਹ ਸੜਕ ਨੀਵੀਂ ਹੋਣ ਕਰਕੇ ਮੀਂਹ ਦਾ ਬਰਸਾਤੀ ਪਾਣੀ ਤੇ ਪਿੰਡ ਦਾ ਗੰਦਾ ਪਾਣੀ ਇਸ ਸੜਕ ਨੂੰ ਆ ਜਾਂਦਾ ਹੈ ਜਿਸ ਨਾਲ ਸੜਕ ਟੁੱਟ ਜਾਂਦੀ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਲਾਕ ਸੜੋਆ ਦੀਆਂ ਸੜਕਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਇਸ ਸੜਕ ਨੂੰ ਉੱਚਾ ਕਰਕੇ ਬਣਾਉਣ ਦੀ ਮੰਗ ਵੀ ਕੀਤੀ ਹੈ। ਉਹਨਾਂ ਦੱਸਿਆ ਕਿ ਸਕੂਲ ਨੂੰ ਆਉਣ ਜਾਣ ਵਾਲੀਆਂ ਬੱਸਾਂ ਜਾਂ ਹੋਰ ਵਹੀਕਲ ਇੱਥੋਂ ਲੰਘਣਾ ਉਹਨਾਂ ਦਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਅੱਜ ਸਕੂਲ ਨੂੰ ਜਾਣ ਸਮੇਂ ਸਕੂਲ ਦੀ ਇੱਕ ਛੋਟੀ ਵੈਨ ਜੋ ਕਿ ਖੱਡੇ ਵਿੱਚ ਫਸ ਜਾਣ ਕਰਕੇ ਉਸਨੂੰ ਬੜੀ ਮੁਸ਼ਕਲ ਨਾਲ ਖੱਡੇ ਤੋਂ ਬਾਹਰ ਕੱਢਿਆ ਗਿਆ। ਉਹਨਾਂ ਮੰਡੀ ਬੋਰਡ ਦੇ ਅਫਸਰਾਂ ਨੂੰ ਕਿਹਾ ਕਿ ਇਸ ਨੀਵੀ ਸੜਕ ਨੂੰ ਉੱਚਾ ਕਰਕੇ ਬਣਾਇਆ ਜਾਵੇ ਤਾਂ ਜੋ ਵੱਖ-ਵੱਖ ਪਿੰਡਾਂ ਨੂੰ ਆਣ ਜਾਣੇ ਵਾਲੇ ਰਾਹਗੀਰਾਂ ਨੂੰ ਲੰਘਣ ਦੀ ਕੋਈ ਵੀ ਪ੍ਰੇਸ਼ਾਨੀ ਨਾ ਆ ਸਕੇ। ਇਸ ਮੌਕੇ ਸੰਜੇ ਮਲਹੋਤਰਾ, ਭਜਨ ਲਾਲ, ਜਮਸ਼ੇਰ ਸਿੰਘ ਪੈਨੀ, ਦਿਲਾਵਰ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਕੁਮਾਰ ਪੰਚ, ਹੁਸਨ ਲਾਲ ਸਾਬਕਾ ਪੰਚ, ਧਰਮ ਪਾਲ ਸਾਬਕਾ ਪੰਚ ਅਤੇ ਹੋਰ ਹਾਜ਼ਰ ਸਨ। ਇਸ ਸਬੰਧੀ ਜਦੋਂ ਐਸ.ਡੀ.ਓ ਮੰਡੀ ਬੋਰਡ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੜੋਆ ਤੋਂ ਆਲੋਵਾਲ ਨੂੰ ਜਾਂਦੀ ਲਿੰਕ ਸੜਕ ’ਚ ਪਏ ਹੋਏ ਖੱਡਿਆਂ ਨੂੰ ਜਲਦੀ ਰਿਪੇਅਰ ਕਰਨ ਦਾ ਭਰੋਸਾ ਦਿੱਤਾ ਹੈ।