19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਅਜੇ ਮੰਗੂਪੁਰ ਅਤੇ ਹਿੱਤਰਾਜ ਜੰਡੀ ਦੀ ਅਗਵਾਈ ਹੇਠ ਨਿੱਘਾ ਸਵਾਗਤ

ਬਲਾਚੌਰ, 18 ਅਗਸਤ (ਨਰੇਸ਼ ਧੌਲ)-‘ਹਰ ਘਰ ਝੰਡਾ, ਹਰ ਘਰ ਪੰਜਾ’ ਮੁਹਿੰਮ ਤਹਿਤ ਸ਼ੁਭਮ ਸ਼ਰਮਾ ਸ਼ੂਬਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਅਤੇ ਵਾਈਸ ਪ੍ਰਧਾਨ ਪੰਜਾਬ ਕਰਨਵੀਰ ਸਿੰਘ ਢਿੱਲੋਂ ਵੱਲੋਂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਦਫਤਰ ਬਲਾਚੌਰ ਵਿਖੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਜਿਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਹਿੱਤਰਾਜ ਜੰਡੀ ਵੱਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-08-2026
ਬਲਾਚੌਰ, 18 ਅਗਸਤ (ਨਰੇਸ਼ ਧੌਲ)-‘ਹਰ ਘਰ ਝੰਡਾ, ਹਰ ਘਰ ਪੰਜਾ’ ਮੁਹਿੰਮ ਤਹਿਤ ਸ਼ੁਭਮ ਸ਼ਰਮਾ ਸ਼ੂਬਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਅਤੇ ਵਾਈਸ ਪ੍ਰਧਾਨ ਪੰਜਾਬ ਕਰਨਵੀਰ ਸਿੰਘ ਢਿੱਲੋਂ ਵੱਲੋਂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਦਫਤਰ ਬਲਾਚੌਰ ਵਿਖੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਜਿਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਹਿੱਤਰਾਜ ਜੰਡੀ ਵੱਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਸ਼ਰਮਾ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਮੁੱਚੇ ਸੰਗਠਨ ਦੀ ਮਜ਼ਬੂਤੀ ਅਤੀ ਜਰੂਰੀ ਹੈ, ਜਿਸ ਲਈ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਹੁਣ ਤੋਂ ਹੀ ਜਮੀਨੀ ਪੱਧਰ ‘ਤੇ ਸਰਗਰਮ ਭੂਮਿਕਾ ਨਿਭਾਉਣ ਵਿੱਚ ਪਹਿਲਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਵੱਲੋਂ ਪੰਜਾਬ ਵਾਸੀਆਂ ਨੂੰ “ਹਰ ਘਰ ਝੰਡਾ, ਹਰ ਘਰ ਪੰਜਾ” ਮੁਹਿੰਮ ਨਾਲ ਜੁੜਨ ਲਈ ਅਪੀਲ ਕੀਤੀ ਗਈ ਤਾਂ ਜੋ ਪੰਜਾਬ ਅੰਦਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣਾਈ ਜਾ ਸਕੇ। ਉਨ੍ਹਾਂ ਪੰਜਾਬ ‘ਤੇ ਕਾਬਜ਼ ਮੌਜੂਦਾ ਸਰਕਾਰ ਸਬੰਧੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਮਾਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਜਿਥੇ ਸਮੁੱਚੇ ਪੰਜਾਬ ਵਾਸੀ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ, ਉੱਥੇ ਸਮੁੱਚਾ ਸੂਬਾ ਵੀ ਬੁਰੀ ਤਰਾਂ ਪੱਛੜ ਗਿਆ ਹੈ, ਜਿਸ ਨੂੰ ਲੀਹਾਂ ‘ਤੇ ਲਿਆਉਣ ਲਈ ਪੰਜਾਬ ਵਾਸੀਆਂ ਨੂੰ ਕਾਂਗਰਸ ਪਾਰਟੀ ਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਦੌਰਾਨ ਚੌਧਰੀ ਅਜੇ ਮੰਗੂਪੁਰ ਅਤੇ ਚੌਧਰੀ ਹਿੱਤਰਾਜ ਜੰਡੀ ਨੇ ਉਨਾਂ ਨੂੰ ਪੂਰਨ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਪਹਿਲਾਂ ਨਾਲੋਂ ਵੀ ਹੋਰ ਸਖਤ ਮਿਹਨਤ ਸਦਕਾ ਪਾਰਟੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਇੱਕ ਬਹੁਤ ਹੀ ਹੋਣਹਾਰ ਅਤੇ ਊਰਜਾ ਨਾਲ ਭਰਪੂਰ ਨੌਜਵਾਨ ਹਨ, ਜਿੰਨ੍ਹਾਂ ਵੱਲੋਂ ਕਾਂਗਰਸ ਪਾਰਟੀ ਲਈ ਹਮੇਸ਼ਾ ਨਿਸਵਾਰਥ ਭਾਵ ਨਾਲ ਸੇਵਾ ਨਿਭਾਈ ਗਈ ਹੈ। ਉਨ੍ਹਾਂ ਵੱਲੋਂ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ਰਮਾ ਅਤੇ ਵਾਈਸ ਪ੍ਰਧਾਨ ਢਿੱਲੋਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਨ ਸਲੈਚ ਜਨਰਲ ਸਕੱਤਰ ਯੂਥ ਕਾਂਗਰਸ, ਰਾਹੁਲ ਕਾਲੀਆ ਸਕੱਤਰ, ਕੁਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਕਪੂਰਥਲਾ, ਹਿੱਤਰਾਜ ਜੰਡੀ ਜ਼ਿਲ੍ਹਾ ਪ੍ਰਧਾਨ ਯੂਥ, ਬਿੰਨੀ ਜਨਰਲ ਸਕੱਤਰ ਯੂਥ ਕਾਂਗਰਸ, ਕੁਲਦੀਪ ਕੁਮਾਰ ਬਲਾਕ ਪ੍ਰਧਾਨ ਕਿਸਾਨ ਵਿੰਗ, ਜਿੰਦਰ ਕੁਮਾਰ ਪ੍ਰਧਾਨ ਐਸ.ਸੀ ਵਿੰਗ, ਨਿਰਮਲ ਨਿੰਮਾ ਯੂਥ ਪ੍ਰਧਾਨ ਹਲਕਾ ਬਲਾਚੌਰ, ਸੁਰਿੰਦਰ ਸ਼ਿੰਦਾ ਬੁਲਾਰਾ, ਗੁਰਵਿੰਦਰ ਸਿੰਘ ਜਨਰਲ ਸਕੱਤਰ, ਸਤਿੰਦਰ ਲਾਲ ਚੇਚੀ ਜਨਰਲ ਸਕੱਤਰ, ਬਲਵੀਰ ਚੌਧਰੀ ਵਾਈਸ ਚੇਅਰਪਰਸਨ ਸੜੋਆ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਅਭਿ਼ਸ਼ੇਕ ਰਾਣਾ ਯੂਥ ਆਗੂ, ਦਿਨੇਸ਼ ਕੁਮਾਰ ਆਗੂ ਐਸ.ਸੀ ਸੈੱਲ, ਪ੍ਰਿੰਸ ਪਵਾਰ ਯੂਥ ਆਗੂ, ਸੁੱਖਾ ਝੰਡੂਪੁਰ, ਜਸਦੇਵ ਭੂੰਬਲਾ, ਵਿਵੇਕ ਰਾਣਾ, ਸਮੁੱਚੇ ਅਹੁਦੇਦਾਰ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ। ਤਸਵੀਰ 18 ਨਵਾਂਸ਼ਹਿਰ 57 ਕਾਂਗਰਸ ਪਾਰਟੀ ਦੇ ਦਫਤਰ ਬਲਾਚੌਰ ਵਿਖੇ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਵਾਈਸ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਦਾ ਨਿੱਘਾ ਸਵਾਗਤ ਕਰਨ ਮੌਕੇ ਚੌਧਰੀ ਅਜੇ ਮੰਗੂਪੁਰ, ਚੌਧਰੀ ਹਿੱਤਰਾਜ ਜੰਡੀ ਅਤੇ ਹਾਜ਼ਰ ਵੱਖ-ਵੱਖ ਸ਼ਖਸ਼ੀਅਤਾਂ। ਤਸਵੀਰ : ਨਰੇਸ਼ ਧੌਲ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਚੌਧਰੀ ਹੇਮਰਾਜ ਰਾਜ਼ੀ ਬਣੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੌਂਸਲ ਦੇ ਮੈਂਬਰ ਅਗਲੀ ਖ਼ਬਰ ਸੜੋਆ ਤੋਂ ਆਲੋਵਾਲ ਜਾਣ ਵਾਲੀ ਲਿੰਕ ਸੜਕ ਦਾ ਮਾੜਾ ਹਾਲ
Ad Position 24