28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

97 ਲੱਖ ਦੀ ਘਟੀਆ ਸੜਕ ਨੂੰ ਲੈ ਕੇ ਭਾਜਪਾ ਵਲੋਂ ਨਿਗਮ ਦਫ਼ਤਰ ਵਿਚ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 20-09-2025
ਜਲੰਧਰ, 19 ਸਤੰਬਰ (ਸ਼ਿਵ)-ਦੋ ਮਹੀਨੇ ਵਿਚ ਹੀ 97 ਲੱਖ ਦੀ ਲਾਗਤ ਨਾਲ ਬਣਾਈ ਗਈ ਸੜਕ ਦੇ ਟੁੱਟ ਜਾਣ ਦੇ ਰੋਸ ਵਜੋਂ ਵੈੱਸਟ ਹਲਕੇ ਦੇ ਭਾਜਪਾ ਆਗੂ ਪ੍ਰਦੀਪ ਖੁੱਲਰ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਨੇ ਨਾ ਸਿਰਫ਼ ਨਿਗਮ ਦਫਤਰ ਵਿਚ ਰੋਸ ਪ੍ਰਦਰਸ਼ਨ ਕੀਤਾ ਸਗੋਂ ਉਨਾਂ ਨੇ ਘਟੀਆ ਸੜਕ ਬਣਾ ਕੇ ਨਿਗਮ ਦਾ ਨੁਕਸਾਨ ਕਰਨ ਵਾਲੇ ਠੇਕੇਦਾਰ, ਵਿਭਾਗੀ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਉਨਾਂ ਨੇ ਨਿਗਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਭਾਜਪਾ ਵਰਕਰਾਂ ਵੱਲੋਂ ਨਿਗਮ ਦਫਤਰ ਵਿਚ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਭਾਜਪਾ ਆਗੂ ਪ੍ਰਦੀਪ ਖੁੱਲਰ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਨੇ 2 ਘੰਟੇ ਤੱਕ ਪ੍ਰਦਰਸ਼ਨ ਕੀਤਾ | ਭਾਜਪਾ ਆਗੂ ਪ੍ਰਦੀਪ ਖੁੱਲਰ ਤੇ ਵਰਕਰਾਂ ਨੇ ਇਸ ਮਾਮਲੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮੰਗ ਪੱਤਰ ਦੇਣਾ ਸੀ ਤਾਂ ਉਨਾਂ ਦੇ ਨਾ ਮਿਲਣ ਕਰਕੇ ਭਾਜਪਾ ਆਗੂ ਨੇ ਆਪਣਾ ਮੰਗ ਪੱਤਰ ਨਿਗਮ ਕਮਿਸ਼ਨਰ ਦਫਤਰ ਦੇ ਦਰਵਾਜ਼ੇ 'ਤੇ ਚਿਪਕਾ ਦਿੱਤਾ ਤੇ ਬਾਅਦ ਵਿਚ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਨੂੰ ਵੀ ਮੰਗ ਪੱਤਰ ਦੇ ਕੇ ਉਨਾਂ ਨੂੰ 97 ਲੱਖ ਦੀ ਲਾਗਤ ਨਾਲ ਬਣਾਈ ਗਈ ਮਾਸਟਰ ਗੁਰਬੰਤਾ ਸਿੰਘ ਮਾਰਗ ਦੇ ਦੋ ਮਹੀਨੇ ਵਿਚ ਹੀ ਕਈ ਜਗਾ ਤੋਂ ਟੁੱਟ ਜਾਣ ਬਾਰੇ ਜਾਣਕਾਰੀ ਦਿੱਤੀ | ਮਨਦੀਪ ਕੌਰ ਨੇ ਭਾਜਪਾ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਸੱਚਮੁੱਚ ਸੜਕ ਦੀ ਇਸ ਤਰਾਂ ਦੀ ਹਾਲਤ ਹੈ ਤਾਂ ਉਹ ਸਨਿੱਚਰਵਾਰ ਨੂੰ ਨਿਗਮ ਦੀ ਇੱਕ ਟੀਮ ਮੌਕੇ 'ਤੇ ਭੇਜਣਗੇ | ਜੇਕਰ ਮੌਕੇ 'ਤੇ ਖ਼ਾਮੀਆਂ ਪਾਈਆਂ ਗਈਆਂ ਤਾਂ ਸਬੰਧਿਤ ਠੇਕੇਦਾਰ ਖ਼ਿਲਾਫ਼ ਅਵੱਸ਼ ਕਾਰਵਾਈ ਕੀਤੀ ਜਾਵੇਗੀ | ਭਾਜਪਾ ਵਰਕਰਾਂ ਨੇ ਮੇਅਰ ਵਨੀਤ ਧੀਰ ਨੂੰ ਮਿਲਣ ਦਾ ਯਤਨ ਕੀਤਾ ਪਰ ਉਹ ਮੌਜੂਦ ਨਹੀਂ ਸੀ | ਇਸ ਮੌਕੇ ਤਰਸੇਮ ਥਾਪਾ, ਰਾਜੀਵ ਭਗਤ, ਕਿਰਨ ਜੁਨੇਜਾ, ਸੁਮਨ ਰਾਣਾ, ਦੀਪਕ ਰਾਠÏਰ, ਵਿੰਕਲ ਕੁਮਾਰ, ਪ੍ਰਮੋਦ ਤਿਵਾੜੀ, ਅਮਿੱਤ ਸੰਧਾ , ਅਸ਼ਵਨੀ ਗੋਂਦੀ, ਮਨੀਸ਼ ਬਲ, ਮੰਡਲ ਪ੍ਰਧਾਨ ਸੁਨੀਲ ਚੋਪੜਾ, ਕ੍ਰਿਸ਼ਨਾ ਮੀਨੀਆ, ਸਾਹਿਲ ਭਗਤ, ਅਨਿਲ ਭਾਟੀਆ, ਦੀਪਕ ਦੱਤਾ, ਗੁੱਡੂ ਰਾਮ, ਜਸਬੀਰ ਜੱਸੂ, ਕਰਨ ਗਾਬਾ, ਸਾਗਰ ਸਿੰਘ, ਸੁਨੀਤਾ ਰਾਣੀ, ਮਨਜੀਤ ਕÏਰ. ਰਜਨੀ ਰਾਣੀ , ਕੋਮਲ ਭਗਤ, ਅਨੁਰਾਧਾ ਦੇਵੀ, ਸੀਤਾ ਰਾਣੀ, ਮਨਦੀਪ ਕÏਰ , ਸੁਰਿੰਦਰ ਕÏਰ ,ਲਵਲੀ, ਸੁਮੇਸ਼ ਰਾਣੀ ਤੋ ਇਲਾਵਾ ਕਈ ਹੋਰ ਭਾਜਪਾ ਵਰਕਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਵਰਕਰਾਂ ਨਾਲ ਧੱਕਾ ਹੋਣ ਤੋਂ ਭੜਕੇ ਭਾਜਪਾਈਆਂ ਨੇ ਲਗਾਇਆ ਧਰਨਾ ਅਗਲੀ ਖ਼ਬਰ ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫਰੰਟ ਵਲੋਂ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ
Ad Position 24