28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 20-09-2025
ਜਲੰਧਰ, 19 ਸਤੰਬਰ (ਪਵਨ ਖਰਬੰਦਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ | ਮੀਟਿੰਗ 'ਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਆਂਗਣਵਾੜੀ ਵਰਕਰਾਂ ਨੂੰ ਲੈ ਕੇ ਨੀਤੀਆਂ 'ਤੇ ਚਰਚਾ ਕੀਤੀ ਗਈ | ਸੁਬਾਈ ਜਨਰਲ ਸਕੱਤਰ ਕਿ੍ਸ਼ਨਾ ਕੁਮਾਰੀ ਨੇ ਕਿਹਾ ਕਿ ਆਈ.ਸੀ.ਡੀ.ਐੱਸ ਸਕੀਮ ਪੰਜਾਹ ਵਰੇ੍ਹ ਪੂਰੇ ਕਰ ਚੁੱਕੀ ਹੈ ਇੱਕ ਪਾਸੇ ਤਾਂ ਇਹ ਸਕੀਮ ਆਪਣੀ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ | ਦੂਜੇ ਪਾਸੇ ਇਸ ਵਿੱਚ ਕੰਮ ਕਰਨ ਵਾਲੀਆਂ ਆਂਗਨਵਾੜੀ ਵਰਕਰ ਅਤੇ ਹੈਲਪਰ ਅੱਜ ਵੀ ਨਿਗੂਣੇ ਜਿਹੇ ਮਾਣਭਤੇ ਵਿੱਚ ਕੰਮ ਕਰਨ ਲਈ ਮਜਬੂਰ ਹਨ ਅਤੇ ਉਹ ਵੀ ਪੰਜ ਪੰਜ ਮਹੀਨੇ ਦਿੱਤਾ ਨਹੀਂ ਜਾਂਦਾ | ਆਂਗਣਵਾੜੀ ਕੇਂਦਰਾਂ ਦੇ ਕਿਰਾਏ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ | ਆਂਗਣਵਾੜੀ ਕੇਂਦਰਾਂ ਨੂੰ ਪੋਸ਼ਣ ਟਰੈਕ ਰਾਹੀਂ ਕੇਂਦਰ ਸਰਕਾਰ ਵੱਲੋਂ ਟਰੈਕ ਕੀਤਾ ਜਾਂਦਾ ਹੈ | ਜਥੇਬੰਦੀ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਇਸ ਨੂੰ ਪਾਰਦਰਸ਼ਤਾ ਵਿੱਚ ਲੈ ਕੇ ਹੀ ਆਉਣਾ ਚਾਹੁੰਦੀ ਹੈ ਤਾਂ ਇਸ ਦੇ ਲਈ ਸੁਖਾਲੇ ਤਰੀਕੇ ਵੀ ਅਪਣਾਏ ਜਾ ਸਕਦੇ ਹਨ | ਪੰਜਾਬ ਦੀਆਂ ਆਂਗਣਵਾੜੀ ਵਰਕਰ ਆਪਣਾ ਨਿੱਜੀ ਮੋਬਾਈਲ ਇਸਤੇਮਾਲ ਕਰਦੇ ਹੋਏ ਕੇਂਦਰ ਸਰਕਾਰ ਦੀ ਸਕੀਮਾਂ ਨੂੰ ਚਲਾ ਰਹੀਆਂ ਹਨ, ਜਿਸ ਨੂੰ ਲੈ ਕੇ ਸਮੂਹ ਆਂਗਣਵਾੜੀ ਵਰਕਰ ਹੈਲਪਰਾਂ ਵਿੱਚ ਤਿੱਖਾ ਰੋਸ ਹੈ ਅਤੇ ਇਸ ਦੇ ਤਹਿਤ ਵਿਭਾਗ ਦੇ ਸਕੱਤਰ ਨੂੰ ਅੱਜ ਨੋਟਿਸ ਭੇਜਦੇ ਹੋਏ ਜਾਣੂ ਕਰਾਇਆ ਜਾਂਦਾ ਹੈ ਕਿ ਜੇਕਰ 28 ਸਤੰਬਰ ਤੱਕ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਂਗਣਵਾੜੀ ਵਰਕਰਾਂ ਵੱਲੋਂ ਕਲਮ ਛੱਡਿਆ ਹੜਤਾਲ ਤੇ ਜਾਂਦੇ ਹੋਏ ਪੋਸ਼ਨ ਟਰੈਕ ਐਪ ਨੂੰ ਸੰਪੂਰਨ ਬੰਦ ਕੀਤਾ ਜਾਵੇਗਾ | ਮੋਬਾਇਲ ਨਾਲ ਸੰਬੰਧਿਤ ਸਾਰੇ ਹੀ ਕੰਮ ਪੂਰਨ ਬੰਦ ਕਰ ਦਿੱਤੇ ਜਾਣਗੇ, ਜਿਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ | ਅੱਜ ਦੀ ਮੀਟਿੰਗ ਵਿੱਚ ਵਿੱਤ ਪਰਮਜੀਤ ਕੌਰ, ਸੋਮਾ ਰਾਣੀ, ਨਰੰਜਣ ਕੌਰ, ਰਜਨਦੀਪ, ਨਿਰਮਲ ਕੌਰ, ਅਮਰਜੀਤ ਕੌਰ, ਨੀਲਮ ਰਾਣੀ, ਬਲਵੀਰ ਕੌਰ, ਸੁਨੀਤਾ ਰਾਣੀ ਸਾਥੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਆਮਦਨ ਕਰ ਵਿਭਾਗ ਨੇ ਵੰਡੀ ਰਾਹਤ ਸਮੱਗਰੀ <br/> ਅਗਲੀ ਖ਼ਬਰ ਹਾਈ ਕੋਰਟ ਨੇ ਪੰਜਾਬ ਦੇ ਦਰਿਆਵਾਂ 'ਚੋਂ ਗਾਰ ਕੱਢਣ ਦੀ ਦਿੱਤੀ ਇਜਾਜ਼ਤ
Ad Position 24