28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਲੋਕਤੰਤਰ ਲਈ ਇਕ ਗੰਭੀਰ ਖ਼ਤਰਾ ਹੈ, ਸੰਵਿਧਾਨਕ ਸੋਧ ਬਿੱਲ - ਖੜਗੇ

ਨਵੀਂ ਦਿੱਲੀ, 28 ਨਵੰਬਰ - ਹੱਦਬੰਦੀ ਬਿੱਲ (ਧੲਲਮਿਟਿੳਟiੋਨ ਭਲਿਲ) 'ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ...

Ad Position 21
No active advertisement
ਅਜੀਤ ਡੈਸਕ 28-11-2026

ਨਵੀਂ ਦਿੱਲੀ, 28 ਨਵੰਬਰ - ਹੱਦਬੰਦੀ ਬਿੱਲ 'ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ, "ਸਾਡੇ 'ਇੰਡੀਆ' ਗਠਜੋੜ ਦੇ ਸਾਰੇ ਆਗੂਆਂ ਨੇ ਸਾਂਝੇ ਤੌਰ 'ਤੇ ਇਹ ਨਿਰਧਾਰਤ ਕੀਤਾ ਹੈ ਕਿ ਮੋਦੀ ਸਰਕਾਰ ਵਲੋਂ ਪੇਸ਼ ਕੀਤਾ ਜਾ ਰਿਹਾ ਸੰਵਿਧਾਨਕ ਸੋਧ ਬਿੱਲ ਲੋਕਤੰਤਰ ਲਈ ਇਕ ਗੰਭੀਰ ਖ਼ਤਰਾ ਹੈ। ਇਹ ਖ਼ਤਰਾ ਇਸ ਲਈ ਹੈ ਕਿਉਂਕਿ ਲੋਕਤੰਤਰ ਨੂੰ ਖ਼ਤਮ ਕਰਨ ਅਤੇ ਪੂਰੀ ਤਾਕਤ ਆਪਣੇ ਹੱਥਾਂ ਵਿਚ ਕੇਂਦਰਿਤ ਕਰਨ ਦੀ ਕੋਸ਼ਿਸ਼ ਵਿੱਚ, ਉਹ ਹੁਣ '800 ਪਾਰ' (800 ਤੋਂ ਪਾਰ ਸੀਟਾਂ) ਦਾ ਟੀਚਾ ਰੱਖ ਰਹੇ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਚੋਣਾਂ ਵਿਚ '400 ਪਾਰ' ਦਾ ਟੀਚਾ ਮਿੱਥਿਆ ਸੀ—ਇਕ ਅਜਿਹਾ ਟੀਚਾ ਜੋ ਹੁਣ ਪਿੱਛੇ ਰਹਿ ਗਿਆ ਹੈ। ਹੁਣ, ਸੀਟਾਂ ਦੀ ਗਿਣਤੀ ਵਧਾ ਕੇ 850 ਕਰਨ ਰਾਹੀਂ, ਉਹ ਸੱਤਾ 'ਤੇ ਕਾਬਜ਼ ਹੋਣਾ ਅਤੇ ਅਣਮਿੱਥੇ ਸਮੇਂ ਲਈ ਉਸ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਨ..."
ਉਨ੍ਹਾਂ ਕਿਹਾ,  "ਉਹੀ ਦਾਗ਼ੀ ਚੋਣ ਕਮਿਸ਼ਨ—ਜਿਸ ਨੇ 10 ਕਰੋੜ ਤੋਂ ਵੱਧ ਲੋਕਾਂ ਦੇ ਨਾਂ ਵੋਟਰ ਸੂਚੀਆਂ ਵਿਚੋਂ ਹਟਾ ਦਿੱਤੇ ਹਨ—ਹੁਣ ਉਸ ਨੂੰ ਹੱਦਬੰਦੀ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਇਹ ਸਾਨੂੰ ਮਨਜ਼ੂਰ ਨਹੀਂ ਹੈ। ਗਿਆਨੇਸ਼ ਕੁਮਾਰ ਵੱਲ ਦੇਖੋ; ਉਹ ਕਟਹਿਰੇ ਵਿਚ ਖੜ੍ਹੇ ਹਨ, ਅਸਲ ਵਿਚ ਇਕ ਦੋਸ਼ੀ ਵਜੋਂ। ਜੇਕਰ ਇਹ ਸਾਰੀ ਪ੍ਰਕਿਰਿਆ ਉਨ੍ਹਾਂ ਦੀ ਅਗਵਾਈ ਹੇਠ ਚਲਾਈ ਜਾਂਦੀ ਹੈ, ਤਾਂ ਇਸ ਵਿਚ ਹੇਰਾਫੇਰੀ ਹੋਣੀ ਲਾਜ਼ਮੀ ਹੈ। ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਚੋਣ ਹਲਕੇ ਨੂੰ 'ਜਨਰਲ' ਜਾਂ 'ਰਾਖਵਾਂ' ਐਲਾਨ ਸਕਦੇ ਹਨ। ਜੇਕਰ ਉਹ ਵੋਟਾਂ ਦੀ ਚੋਰੀ ਨੂੰ ਸੁਖਾਲਾ ਬਣਾਉਣ ਲਈ ਮੁੱਖ ਚੋਣ ਕਮਿਸ਼ਨਰ ਦੇ ਦਫ਼ਤਰ ਤੋਂ ਹੁਕਮ ਜਾਰੀ ਕਰ ਸਕਦੇ ਹਨ, ਤਾਂ ਕੌਣ ਜਾਣਦਾ ਹੈ ਕਿ ਉਹ ਹੱਦਬੰਦੀ ਦੀ ਪ੍ਰਕਿਰਿਆ ਦੌਰਾਨ ਕੀ ਕੁਝ ਕਰ ਸਕਦੇ ਹਨ... ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਉਨ੍ਹਾਂ ਨੇ ਅਸਾਮ ਅਤੇ ਜੰਮੂ-ਕਸ਼ਮੀਰ ਵਿਚ ਹੱਦਬੰਦੀ ਕਿਵੇਂ ਕੀਤੀ ਸੀ; ਇਹ ਇਸ ਦੀਆਂ ਸਪੱਸ਼ਟ ਉਦਾਹਰਣਾਂ ਹਨ। ਉਹ ਚੋਣ ਹਲਕਿਆਂ ਦੀ ਭੂਗੋਲਿਕ ਜਾਂ ਜਨਸੰਖਿਅਕ ਬਣਤਰ ਨੂੰ ਬਦਲ ਦਿੰਦੇ ਹਨ—ਜੇ ਉਨ੍ਹਾਂ ਨੂੰ ਫਾਇਦਾ ਹੁੰਦਾ ਹੈ ਤਾਂ ਉਹ 'ਜਨਰਲ' ਸੀਟਾਂ ਨੂੰ 'ਰਾਖਵੀਆਂ' ਸੀਟਾਂ ਵਿਚ ਬਦਲ ਦਿੰਦੇ ਹਨ, ਜਾਂ ਫਿਰ 'ਰਾਖਵੀਆਂ' ਸੀਟਾਂ ਨੂੰ 'ਜਨਰਲ' ਸੀਟਾਂ ਵਿਚ ਤਬਦੀਲ ਕਰ ਦਿੰਦੇ ਹਨ..."।

Ad Position 22
No active advertisement
ਅਗਲੀ ਖ਼ਬਰ ਯੂ.ਪੀ. ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸੰਵਿਧਾਨ ਸੋਧ ਬਿੱਲ ਦਾ ਸਵਾਗਤ ਅਤੇ ਸਮਰਥਨ ਕਰਨ - ਅਮਿਤ ਸ਼ਾਹ
Ad Position 24