ਨਵੀਂ ਦਿੱਲੀ, 28 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, "ਮੋਦੀ ਜੀ ਦੀ ਅਗਵਾਈ ਹੇਠ 132ਵੀਂ ਸੰਵਿਧਾਨ ਸੋਧ ਬਿੱਲ ਨੂੰ ਮੰਤਰੀ ਮੰਡਲ ਵਲੋਂ ਦਿੱਤੀ ਗਈ ਮਨਜ਼ੂਰੀ, ਦੇਸ਼ ਦੇ ਸਾਰੇ ਰਾਜਾਂ ਵਿਚ ਲੋਕਾਂ ਦੀ ਨੁਮਾਇੰਦਗੀ ਵਧਾਉਣ ਅਤੇ ਸ਼ਾਸਨ ਪ੍ਰਣਾਲੀ ਨੂੰ ਲੋਕਾਂ ਦੇ ਹੋਰ ਨੇੜੇ ਲਿਆਉਣ ਦੀ ਦਿਸ਼ਾ ਵਿੱਚ ਇਕ ਵੱਡਾ ਕਦਮ ਹੈ। ਇਸ ਵਿਚ ਧਾਰਾ 170(1) ਵਿਚ ਸੋਧ ਕਰਨ ਦਾ ਪ੍ਰਸਤਾਵ ਵੀ ਸ਼ਾਮਿਲ ਹੈ, ਤਾਂ ਜੋ ਰਾਜ ਵਿਧਾਨ ਸਭਾਵਾਂ ਵਿਚ ਸੀਟਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ 500 ਤੋਂ ਵਧਾ ਕੇ ਲਗਭਗ 650 ਕੀਤਾ ਜਾ ਸਕੇ। ਇਹ ਵਿਵਸਥਾ ਉੱਤਰ ਪ੍ਰਦੇਸ਼ ਨੂੰ ਬਿਨਾਂ ਵੰਡੇ, ਵਿਧਾਨ ਸਭਾ ਵਿਚ ਆਪਣੀ ਨੁਮਾਇੰਦਗੀ ਵਧਾਉਣ ਦੇ ਯੋਗ ਬਣਾਏਗੀ। ਔਰਤਾਂ ਲਈ ਇਕ-ਤਿਹਾਈ ਰਾਖਵਾਂਕਰਨ, ਰਾਜ ਵਿਚ ਔਰਤਾਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਨੁਮਾਇੰਦਗੀ ਪ੍ਰਦਾਨ ਕਰੇਗਾ। ਵਧੇਰੇ ਚੁਣੇ ਹੋਏ ਨੁਮਾਇੰਦੇ ਸਦਨ ਵਿਚ ਆਪਣੇ ਚੋਣ ਹਲਕਿਆਂ ਦੀਆਂ ਤਰਜੀਹਾਂ ਨੂੰ ਪੇਸ਼ ਕਰ ਸਕਣਗੇ। ਇਸ ਨਾਲ ਸਥਾਨਕ ਲੋੜਾਂ ਅਨੁਸਾਰ ਯੋਜਨਾਵਾਂ ਤਿਆਰ ਕਰਨ ਅਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਵਿਚ ਮਦਦ ਮਿਲੇਗੀ। ਇਹ ਫ਼ੈਸਲਾ ਉੱਤਰ ਪ੍ਰਦੇਸ਼ ਵਿਚ ਚੰਗੇ ਸ਼ਾਸਨ ਅਤੇ ਜਨਤਕ ਭਾਗੀਦਾਰੀ, ਦੋਵਾਂ ਨੂੰ ਹੋਰ ਮਜ਼ਬੂਤ ਕਰੇਗਾ। ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਇਤਿਹਾਸਕ ਬਿੱਲ ਦਾ ਸਵਾਗਤ ਅਤੇ ਸਮਰਥਨ ਕਰਨਾ ਚਾਹੀਦਾ ਹੈ।"
ਤਾਜ਼ਾ ਖ਼ਬਰਾਂ
Free
ਯੂ.ਪੀ. ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸੰਵਿਧਾਨ ਸੋਧ ਬਿੱਲ ਦਾ ਸਵਾਗਤ ਅਤੇ ਸਮਰਥਨ ਕਰਨ - ਅਮਿਤ ਸ਼ਾਹ
ਨਵੀਂ ਦਿੱਲੀ, 28 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, "ਮੋਦੀ ਜੀ ਦੀ ਅਗਵਾਈ ਹੇਠ 132ਵੀਂ ਸੰਵਿਧਾਨ ਸੋਧ ਬਿੱਲ...
ਅਜੀਤ ਡੈਸਕ
28-11-2026