12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ

ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਵੱਖ-ਵੱਖ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਾਰੀ ਕੀਤੀ ਸੂਚੀ ਅਨੁਸਾਰ ਰਵਿੰਦਰ ਕਟਾਰੀਆ, ਹਰੀਸ਼ ਗਰੋਵਰ ਮਲੋਟ, ਅਮਰੀਕ ਸਿੰਘ ਖੁਰਮੀ, ਐਡਵੋਕੇਟ ਪ੍ਰਿਤਪਾਲ ਸ਼ਰਮਾ, ਮਮਤਾ ਰਾਣੀ ਮਦਾਨ, ਅਮਨਦੀਪ ਸਿੰਘ ਸੰਮੇਵਾਲੀ, ਪਾਲਾ ਸਿੰਘ ਖੱਪਿਆਂਵਾਲੀ ਤੇ ਦਿਨੇਸ਼ ਕੁਮਾਰ ਸਿੰਗਲਾ ਬੌਬੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਵੱਖ-ਵੱਖ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਾਰੀ ਕੀਤੀ ਸੂਚੀ ਅਨੁਸਾਰ ਰਵਿੰਦਰ ਕਟਾਰੀਆ, ਹਰੀਸ਼ ਗਰੋਵਰ ਮਲੋਟ, ਅਮਰੀਕ ਸਿੰਘ ਖੁਰਮੀ, ਐਡਵੋਕੇਟ ਪ੍ਰਿਤਪਾਲ ਸ਼ਰਮਾ, ਮਮਤਾ ਰਾਣੀ ਮਦਾਨ, ਅਮਨਦੀਪ ਸਿੰਘ ਸੰਮੇਵਾਲੀ, ਪਾਲਾ ਸਿੰਘ ਖੱਪਿਆਂਵਾਲੀ ਤੇ ਦਿਨੇਸ਼ ਕੁਮਾਰ ਸਿੰਗਲਾ ਬੌਬੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਮਨਦੀਪ ਸਿੰਘ ਸੰਧੂ ਤੇ ਰਾਜ ਕੁਮਾਰ ਮੇਲੂ ਭਟੇਜਾ ਨੂੰ ਜ਼ਿਲ੍ਹਾ ਜਨਰਲ ਸਕੱਤਰ ਅਤੇ ਵੇਦ ਪ੍ਰਕਾਸ਼ ਚੁਚਰਾ ਨੂੰ ਜ਼ਿਲ੍ਹਾ ਖ਼ਜ਼ਾਨਚੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਡਾ. ਸੁਖਦੇਵ ਬੁੱਟਰ ਬਰੀਵਾਲਾ, ਪਿੰਦਰ ਸਿੰਘ ਬਰਾੜ, ਰਣਦੀਪ ਸਿੰਘ ਰਾਣਾ ਕਮਰਾ, ਗੁਰਪ੍ਰੀਤ ਸਿੰਘ ਸੰਧੂ ਸਰਾਵਾਂ ਬੋਦਲਾ, ਪ੍ਰਭਜੋਤ ਕੌਰ, ਮੋਹਰ ਸਿੰਘ ਥਾਂਦੇਵਾਲਾ, ਪੂਜਾ ਕੱਕੜ ਤੇ ਜਸਕਰਨ ਸਿੰਘ ਦੌਲਾ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਅਨੁਰਾਗ ਸ਼ਰਮਾ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ ਅਤੇ ਅਜੇ ਕੌਸ਼ਲ ਨੂੰ ਸਹਿ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੰਦੀਪ ਗਿਰਧਰ, ਓਮ ਪ੍ਰਕਾਸ਼ ਮਿੱਡਾ, ਰਾਕੇਸ਼ ਧੀਂਗੜਾ, ਅਰਵਿੰਦ ਪਠੇਲਾ ਅਤੇ ਰਾਜੀਵ ਦਾਬੜਾ ਨੂੰ ਜ਼ਿਲ੍ਹਾ ਅਨੁਸ਼ਾਸਨੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਸੰਧੂ ਨੂੰ ਸਰਕਲ ਕਿੱਲਿਆਂਵਾਲੀ, ਗੁਰਚਰਨ ਸਿੰਘ ਨੂੰ ਸਰਕਲ ਬੁਰਜ ਸਿੱਧਵਾਂ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਸਰਕਲ ਲੰਬੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਵੱਖ-ਵੱਖ ਮੋਰਚਿਆਂ ਦੀਆਂ ਨਿਯੁਕਤੀਆਂ ਤਹਿਤ ਗੁਰਵਿੰਦਰ ਸਿੰਘ ਰਾਜਾ ਬਰਕੰਦੀ ਨੂੰ ਯੁਵਾ ਮੋਰਚਾ, ਬੇਅੰਤ ਸਿੰਘ ਗੁਰੂਸਰ ਨੂੰ ਕਿਸਾਨ ਮੋਰਚਾ, ਪਰਮਿੰਦਰ ਸਿੰਘ ਪਾਸ਼ਾ ਨੂੰ ਐੱਸ.ਸੀ. ਮੋਰਚਾ, ਐਡਵੋਕੇਟ ਮਨਜੀਤ ਕੌਰ ਬੇਦੀ ਨੂੰ ਮਹਿਲਾ ਮੋਰਚਾ, ਸਵਰਨ ਸਿੰਘ ਢੱਲਾ ਨੂੰ ਓ.ਬੀ.ਸੀ. ਮੋਰਚਾ ਅਤੇ ਪ੍ਰਦੀਪ ਜੈਨ ਨੂੰ ਘੱਟ ਗਿਣਤੀ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਅਹੁਦੇਦਾਰ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਵਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਅਸ਼ਵਨੀ ਗਿਰਧਰ, ਰਵਿੰਦਰ ਕਟਾਰੀਆ, ਰਾਜ ਕੁਮਾਰ ਮੇਲੂ ਭਟੇਜਾ, ਨਵੀਨ ਕੁਮਾਰ ਨਵੀ ਮੋਰਵਾਲ ਸਮੇਤ ਹੋਰ ਭਾਜਪਾ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੰਡੀਆ ਸਕਿੱਲਜ਼ 2026-27 ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ ਅਗਲੀ ਖ਼ਬਰ ਮਿਮਿਟ ਕਾਲਜ ਵਿਖੇ ਫਰੈਸ਼ਰ ਪਾਰਟੀ ਕਰਵਾਈ
Ad Position 24