24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਡੈਮੋਕ੍ਰੇਟਿਕ ਕੌਂਸਲ ਨੇ 27 ਵਿਦਿਆਰਥਣਾਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਿਆ

ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਡੈਮੋਕ੍ਰੇਟਿਕ ਕੌਂਸਲ ਵੱਲੋਂ ਇਕ ਸਰਕਾਰੀ ਕੰਨਿਆ ਸਕੂਲ ਆਬਾਦਪੁਰਾ ਵਿਖੇ ਸਿੱਖਿਆ ਸਹਿਯੋਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕੌਂਸਲ ਵੱਲੋਂ ਬਾਲਿਕਾ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਲੋੜਵੰਦ ਵਿਦਿਆਰਥਣਾਂ ਨੂੰ ਨਿਰੰਤਰ ਸਿੱਖਿਆ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ ਗਈ ।

Ad Position 21
No active advertisement
ਅਜੀਤ ਡੈਸਕ 24-09-2026
ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਡੈਮੋਕ੍ਰੇਟਿਕ ਕੌਂਸਲ ਵੱਲੋਂ ਇਕ ਸਰਕਾਰੀ ਕੰਨਿਆ ਸਕੂਲ ਆਬਾਦਪੁਰਾ ਵਿਖੇ ਸਿੱਖਿਆ ਸਹਿਯੋਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕੌਂਸਲ ਵੱਲੋਂ ਬਾਲਿਕਾ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਲੋੜਵੰਦ ਵਿਦਿਆਰਥਣਾਂ ਨੂੰ ਨਿਰੰਤਰ ਸਿੱਖਿਆ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ ਗਈ । ਪ੍ਰੋਗਰਾਮ ਦੌਰਾਨ ਡੈਮੋਕ੍ਰੇਟਿਕ ਕੌਂਸਲ ਨੇ 27 ਵਿਦਿਆਰਥਣਾਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਦਿਆਂ ਉਨ੍ਹਾਂ ਦੀ ਸਕੂਲ ਫ਼ੀਸ, ਵਰਦੀ, ਜੁੱਤੀਆਂ ਅਤੇ ਸਟੇਸ਼ਨਰੀ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ । ਵਿਦਿਆਰਥਣਾਂ ਦੀ ਸਿਹਤ ਅਤੇ ਮਾਸਿਕ ਧਰਮ ਸਬੰਧੀ ਸਫ਼ਾਈ ਪ੍ਰਤੀ ਜਾਗਰੂਕਤਾ ਨੂੰ ਧਿਆਨ ਵਿਚ ਰੱਖਦਿਆਂ ਸੈਨੇਟਰੀ ਪੈਡ ਵੀ ਵੰਡੇ ਗਏ । ਇਸ ਤੋਂ ਇਲਾਵਾ ਸਕੂਲ ਵਿਚ ਵਿਦਿਆਰਥੀਆਂ ਦੀ ਸਹੂਲਤ ਲਈ 5 ਛੱਤ ਵਾਲੇ ਪੱਖੇ ਵੀ ਭੇਟ ਕੀਤੇ ਗਏ । ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਸੀਨੀਅਰ ਅਧਿਆਪਕ ਗੁਰਪ੍ਰੀਤ ਸਿੰਘ ਵੱਲੋਂ ਡੈਮੋਕ੍ਰੇਟਿਕ ਕੌਂਸਲ ਦੇ ਮੈਂਬਰਾਂ ਦੇ ਸਵਾਗਤ ਨਾਲ ਕੀਤੀ ਗਈ। ਇਸ ਮੌਕੇ ਡੈਮੋਕ੍ਰੇਟਿਕ ਕੌਂਸਲ ਦੇ ਪ੍ਰਧਾਨ ਡਾ. ਰਮੇਸ਼ ਓਬਰਾਏ (ਗੁਰੂ ਜੀ), ਜਨਰਲ ਸਕੱਤਰ ਸੀ.ਏ. ਪੁਨੀਤ ਓਬਰਾਏ, ਡਾ. ਸ਼ਿਖਾ ਚਾਵਲਾ, ਤਨੁਜਾ, ਭਾਵਿਆ, ਰਾਜੇਸ਼ ਵਰਮਾ, ਹਰਮਿੰਦਰ ਸਲੂਜਾ ਅਤੇ ਰਵੀ ਰਖੇਜਾ ਵੀ ਹਾਜ਼ਰ ਸਨ । ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸੀ.ਏ. ਪੁਨੀਤ ਓਬਰਾਏ ਨੇ ਵਿਦਿਆਰਥਣਾਂ ਨੂੰ ਉਪਲਬਧ ਮੌਕਿਆਂ ਦਾ ਸਹੀ ਇਸਤੇਮਾਲ ਕਰਦਿਆਂ ਜ਼ਿੰਦਗੀ ਵਿਚ ਵੱਡੇ ਟੀਚੇ ਨਿਰਧਾਰਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਕੂਲ, ਸ਼ਹਿਰ ਜਾਂ ਹਾਲਾਤ ਛੋਟੇ ਹੋ ਸਕਦੇ ਹਨ, ਪਰ ਸੁਪਨੇ ਕਦੇ ਛੋਟੇ ਨਹੀਂ ਹੋਣੇ ਚਾਹੀਦੇ। ਡਾ. ਸ਼ਿਖਾ ਚਾਵਲਾ ਨੇ ਵਿਦਿਆਰਥਣਾਂ ਨਾਲ ਸਿਹਤ ਅਤੇ ਰੋਕਥਾਮੀ ਸਿਹਤ ਸੰਭਾਲ ਸਬੰਧੀ ਗੱਲਬਾਤ ਕੀਤੀ। ਤਨੁਜਾ ਨੇ ਆਤਮ-ਪ੍ਰੇਰਣਾ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡੈਮੋਕ੍ਰੇਟਿਕ ਕੌਂਸਲ ਦੇ ਪ੍ਰਧਾਨ ਡਾ. ਰਮੇਸ਼ ਓਬਰਾਏ (ਗੁਰੂ ਜੀ) ਨੇ ਰਾਸ਼ਟਰ ਨਿਰਮਾਣ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਜਾਤੀ, ਧਰਮ, ਖੇਤਰ ਅਤੇ ਹੋਰ ਹਰ ਤਰ੍ਹਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਦੇਸ਼ ਦੀ ਸਾਂਝੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ। ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੋਨੀਆ ਧਵਨ ਨੇ ਡੈਮੋਕ੍ਰੇਟਿਕ ਕੌਂਸਲ ਵੱਲੋਂ ਵਿਦਿਆਰਥਣਾਂ ਦੀ ਸਿੱਖਿਆ ਅਤੇ ਸਕੂਲ ਲਈ ਕੀਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਕੇ.ਐਸ. ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ‘ਸਕੂਲ ਐਕਸੀਲੈਂਸ ਐਵਾਰਡ 2026’ ਨਾਲ ਸਨਮਾਨਿਤ ਅਗਲੀ ਖ਼ਬਰ ਕੱਲ੍ਹ ਸਾਰੇ ਜ਼ਿਲ੍ਹਿਆਂ ’ਚ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦੇਵੇਗਾ ਐਸ.ਕੇ.ਐਮ. ਗੈਰ-ਸਿਆਸੀ
Ad Position 24