23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਪਹਿਲ ਕਦਮੀਆਂ ਨੂੰ ਘਰ-ਘਰ ਪਹੁੰਚਾਉਣ ਦੀ ਮੁਹਿੰਮ ਦੀ ਜਮਸ਼ੇਰ ਖਾਸ ਤੋਂ ਸ਼ੁਰੂਆਤ

ਜੰਡਿਆਲਾ ਮੰਜਕੀ/ਜਮਸ਼ੇਰ ਖਾਸ, 22 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਤੇ ਲੋਕ-ਭਲਾਈ ਪਹਿਲਕਦਮੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਸੰਪਰਕ ਮੁਹਿੰਮ ਦਾ ਜਲੰਧਰ ਛਾਉਣੀ ਦੇ ਕਸਬਾ ਜਮਸ਼ੇਰ ਖ਼ਾਸ ਤੋਂ ਆਰੰਭ ਕੀਤਾ ਗਿਆ। ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਮੱਖਣ ਪੱਲਣ ਚੇਅਰਮੈਨ ਸੈਣ ਸਮਾਜ ਵੈੱਲਫੇਅਰ ਬੋਰਡ ਅਤੇ ਸਰਪੰਚ ਗੁਰਿੰਦਰ ਸਿੰਘ ਗਿੰਦਾ ਸ਼ੇਰਗਿਲ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਛਾਉਣੀ ਨਾਲ ਜਮਸ਼ੇਰ ਖਾਸ ’ਚ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੁਹਿੰਮ ਸਰਕਾਰ ਦੇ ਕੰਮਕਾਜ ਨੂੰ ਸਿੱਧਾ ਲੋਕਾਂ ਤੱਕ ਪਹੁੰਚਾਏਗੀ।

Ad Position 21
No active advertisement
ਅਜੀਤ ਡੈਸਕ 23-09-2026
ਜੰਡਿਆਲਾ ਮੰਜਕੀ/ਜਮਸ਼ੇਰ ਖਾਸ, 22 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਤੇ ਲੋਕ-ਭਲਾਈ ਪਹਿਲਕਦਮੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਸੰਪਰਕ ਮੁਹਿੰਮ ਦਾ ਜਲੰਧਰ ਛਾਉਣੀ ਦੇ ਕਸਬਾ ਜਮਸ਼ੇਰ ਖ਼ਾਸ ਤੋਂ ਆਰੰਭ ਕੀਤਾ ਗਿਆ। ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਮੱਖਣ ਪੱਲਣ ਚੇਅਰਮੈਨ ਸੈਣ ਸਮਾਜ ਵੈੱਲਫੇਅਰ ਬੋਰਡ ਅਤੇ ਸਰਪੰਚ ਗੁਰਿੰਦਰ ਸਿੰਘ ਗਿੰਦਾ ਸ਼ੇਰਗਿਲ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਛਾਉਣੀ ਨਾਲ ਜਮਸ਼ੇਰ ਖਾਸ ’ਚ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੁਹਿੰਮ ਸਰਕਾਰ ਦੇ ਕੰਮਕਾਜ ਨੂੰ ਸਿੱਧਾ ਲੋਕਾਂ ਤੱਕ ਪਹੁੰਚਾਏਗੀ। ਉਹਨਾਂ ਸਰਕਾਰ ਵਲੋਂ ਕੀਤੇ ਵੱਖ ਵੱਖ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਲੰਧਰ ਛਾਉਣੀ ਹਲਕੇ ਵਿੱਚ ਵੀ ਵੱਖ-ਵੱਖ ਵਿਕਾਸ ਕਾਰਜ ਜੰਗੀ ਪੱਧਰ ’ਤੇ ਕੀਤੇ ਗਏ ਹਨ । ਕਸਬੇ ਦੇ ਲੋਕਾਂ ਨੂੰ ਘਰ ਘਰ ਜਾ ਕੇ ਸਰਕਾਰ ਦੀਆਂ ਪ੍ਰਾਪਤੀਆਂ ਦੇ ਪੈਂਫਲਟ ਵੀ ਵੰਡੇ ਗਏ। ਜਮਸ਼ੇਰ ਖਾਸ ਦੇ ਸਰਪੰਚ ਅਤੇ ਮਾਰਕਿਟ ਕਮੇਟੀ ਜਲੰਧਰ ਛਾਉਣੀ ਦੇ ਚੇਅਰਮੈਨ ਗੁਰਿੰਦਰ ਸਿੰਘ ਗਿੰਦਾ ਸ਼ੇਰਗਿੱਲ ਨੇ ਕਿਹਾ ਕਿ ਹਲਕਾ ਕੈਂਟ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ, ਵਰਕਰਾਂ, ਕੌਂਸਲਰਾਂ, ਸਰਪੰਚਾਂ, ਪੰਚ ਾਂ, ਬਲਾਕ ਪ੍ਰਧਾਨਾਂ ਅਤੇ ਪਤਵੰਤਿਆਂ ਨੇ ਇਸ ਮੁਹਿੰਮ ਦੌਰਾਨ ਘਰ-ਘਰ ਜਾ ਕੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ-ਹਿਤੈਸ਼ੀ ਯੋਜਨਾਵਾਂ ਅਤੇ ਸਰਕਾਰੀ ਸਹੂਲਤਾਂ ਬਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਅਤੇ ਸਰ ਕਾਰ ਦੇ ਹੁਣ ਤੱਕ ਦੇ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਤੱਕ ਪਹੁੰਚਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ’ਚ ਹੋਈ 32 ਹਫ਼ਤਿਆਂ ਦੀ ਗੰਭੀਰ ਇਕਲੈਮਪਸੀਆ ਨਾਲ ਪੀੜਤ 19 ਸਾਲਾ ਮਹਿਲਾ ਦੀ ਸਫ਼ਲ ਨਾਰਮਲ ਡਲਿਵਰੀ ਅਗਲੀ ਖ਼ਬਰ ਅਸਮਿਤਾ ਮਹਿਲਾ ਖੋ-ਖੋ ਲੀਗ ’ਚ ਕੰਨਿਆ ਸਕੂਲ ਗਾਂਧੀ ਨਗਰ ਜੂਨੀਅਰ ਵਰਗ ’ਚ ਜੇਤੂ
Ad Position 24