23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮੀਰੀ ਪੀਰੀ ਖਾਲਸਾ ਮਾਰਚ ਦਾ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪ੍ਰਵੇਸ਼ ਕਰਨ 'ਤੇ ਪਿੰਡ ਕਰਤਾਰਪੁਰ ਅਤੇ ਕਸਬਾ ਬੁਤਾਲਾ ਵਿਖੇ ਜਥੇਦਾਰ ਜਲਾਲ ਉਸਮਾ ਵਲੋਂ ਨਿੱਘਾ ਸਵਾਗਤ

ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- 'ਮੀਰੀ ਪੀਰੀ' ਖਾਲਸਾ ਮਾਰਚ ਤੀਸਰੇ ਪੜਾਅ ਤਹਿਤ ਅੱਜ...

Ad Position 21
No active advertisement
ਅਜੀਤ ਡੈਸਕ 23-09-2026

ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- 'ਮੀਰੀ ਪੀਰੀ' ਖਾਲਸਾ ਮਾਰਚ ਤੀਸਰੇ ਪੜਾਅ ਤਹਿਤ ਅੱਜ ਸਵੇਰੇ ਗੁਰਦੁਆਰਾ ਸਾਹਿਬ ਪਾਤਸ਼ਾਹੀ 5ਵੀਂ ਓਠੀਆਂ (ਬਟਾਲਾ) ਤੋਂ ਰਵਾਨਾ ਹੋ ਕੇ ਸ਼ਾਮ ਦੇ ਕਰੀਬ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪ੍ਰਵੇਸ਼ ਕਰ ਗਿਆ, ਜਿਸਦਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਪੈਂਦੇ ਪਹਿਲੇ ਪਿੰਡ ਕਰਤਾਰਪਰ ਅਤੇ ਉਪਰੰਤ ਕਸਬਾ ਬੁਤਾਲਾ ਵਿਖੇ ਪ੍ਰਵੇਸ਼ ਕਰਨ 'ਤੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੌਮਣੀ ਅਕਾਲੀ ਦਲ ਦੇ ਇੰਚਾਰਜ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ (ਮੈਂਬਰ ਸ਼੍ਰੋਮਣੀ ਕਮੇਟੀ) ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਉਨ੍ਹਾਂ ਨੇ ਪੰਜਾਂ ਪਿਆਰਿਆਂ ਅਤੇ ਨਗਰ ਕੀਰਤਨ ਵਿਚ ਸ਼ਾਮਿਲ ਸਖਸ਼ੀਅਤਾਂ ਨੂੰ ਸਿਰਪਾਉ ਦੇਕੇ ਸਨਮਾਨਿਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸੁੰਦਰ ਰੁਮਾਲਾ ਸਾਹਿਬ ਭੇਟ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪੰਜ-ਮੈਂਬਰੀ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਦਿਹਾਤੀ ਹਲਕੇ ਅੰਦਰ ਆਉਣ 'ਤੇ ਬੀਜੇਪੀ ਅਟਾਰੀ ਆਗੂਆਂ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਭਰਵਾਂ ਸਵਾਗਤ
Ad Position 24