23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਿਗਮ ਮੀਟਿੰਗ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਹੰਗਾਮਾ

ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)- ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ ਸ਼ਹਿਰ ...

Ad Position 21
No active advertisement
ਅਜੀਤ ਡੈਸਕ 23-09-2026

ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)- ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹੰਗਾਮੇ ’ਚ ਬਦਲ ਗਈ। ਮੀਟਿੰਗ ਸ਼ੁਰੂ ਹੁੰਦਿਆਂ ਹੀ ‘ਆਪ’ ਕੌਂਸਲਰ ਵਿਜੈ ਕੁਮਾਰ ਮੇਨਕਰ ਨੇ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਆਪਣਾ ਏਜੰਡਾ ਪਾੜ ਕੇ ਮੇਅਰ ਤੇ ਕਮਿਸ਼ਨਰ ਅੱਗੇ ਸੁੱਟ ਦਿੱਤਾ ਅਤੇ ਮੀਟਿੰਗ ਤੋਂ ਬਾਹਰ ਚਲੇ ਗਏ।

ਮੀਟਿੰਗ ’ਚ ਕੁੱਲ 16 ਮਤੇ ਵਿਚਾਰ ਲਈ ਰੱਖੇ ਗਏ, ਜਿਨ੍ਹਾਂ ’ਤੇ ਕਰੀਬ ਡੇਢ ਘੰਟਾ ਚਰਚਾ ਹੋਈ। ਕਾਂਗਰਸੀ ਕੌਂਸਲਰ ਸੰਜੀਵ ਬੁੱਗਾ, ਤਰਨਜੀਤ ਸਿੰਘ ਵਾਲੀਆ, ਸੁਸ਼ੀਲ ਮੈਣੀ ਤੇ ਜਤਿੰਦਰ ਵਰਮਾਨੀ ਨੇ ਦੋਸ਼ ਲਾਇਆ ਕਿ ਸ਼ਹਿਰ ’ਚ ਵਿਕਾਸ ਕਾਰਜ ਪ੍ਰਭਾਵਿਤ ਹਨ ਅਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਕੌਂਸਲਰਾਂ ਨੇ ਜੈਨ ਸਕੂਲ ਨੇੜੇ ਨਾਲੇ ਨੂੰ ਦੋ ਕਰੋੜ ਰੁਪਏ ਦੀ ਲਾਗਤ ਨਾਲ ਢਕਣ ਦੇ ਪ੍ਰਸਤਾਵ ’ਤੇ ਵੀ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਹੋਰ ਜ਼ਰੂਰੀ ਕੰਮਾਂ ’ਤੇ ਖ਼ਰਚ ਕੀਤੀ ਜਾਵੇ।

ਮੇਨਕਰ ਨੇ ਕਿਹਾ ਕਿ ਵਾਰਡ ਨੰਬਰ 43 ਦੇ ਬਸੰਤਪੁਰਾ ’ਚ ਖ਼ਰਾਬ ਮੋਟਰ ਅਤੇ ਹਜ਼ਾਰਾ ਮੁਹੱਲੇ ਦੀ ਪਾਣੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ, *“ਜਦੋਂ ਕੰਮ ਹੀ ਨਹੀਂ ਹੋਣਾ ਤਾਂ ਮੀਟਿੰਗ ਦਾ ਕੀ ਫਾਇਦਾ?”* ਇਸ ਦੌਰਾਨ ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਮੀਟਿੰਗ ’ਚ ਰੱਖੇ ਗਏ ਸਾਰੇ 16 ਏਜੰਡੇ ਪਾਸ ਕਰ ਦਿੱਤੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਹਲਕੇ ਅੰਦਰ ਆਉਣ 'ਤੇ ਬੀਜੇਪੀ ਅਟਾਰੀ ਆਗੂਆਂ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਐਸ.ਪੀ. ਵਲੋਂ ਛੱਜ ਕਲੋਨੀ ’ਚ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ
Ad Position 24