ਮਿਊਂਸੀਪਲ ਪੈਨਸ਼ਨਰਾਂ ਅਤੇ ਮੌਜੂਦਾ ਮੁਲਾਜ਼ਮਾਂ ਦੀ ਮਸਲਿਆਂ ਨੂੰ ਲੈ ਕੇ ਦਫ਼ਤਰ ਨਗਰ ਪੰਚਾਇਤ ਸ਼ਾਹਕੋਟ ਵਿਖੇ ਮੀਟਿੰਗ
ਸ਼ਾਹਕੋਟ, 22 ਸਤੰਬਰ (ਸੁਖਦੀਪ ਸਿੰਘ)-ਮਿਊਂਸਪਲ ਪੈਨਸ਼ਨਰਾਂ ਅਤੇ ਮੌਜੂਦਾ ਮੁਲਾਜ਼ਮਾਂ ਦੀ ਮੀਟਿੰਗ ਸਤਨਾਮ ਸਿੰਘ ਸੂਬਾ ਪ੍ਰੈਸ ਸਕੱਤਰ ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਅਤੇ ਜ਼ਿਲ੍ਹਾ ਪ੍ਰਧਾਨ ਮਿਊਂਸਪਲ ਪੈਨਸ਼ਨਰ ਵੈਲਫੇਅਰ ਯੂਨੀਅਨ ਜਲੰਧਰ ਦੀ ਪ੍ਰਧਾਨਗੀ ਹੇਠ ਦਫ਼ਤਰ ਨਗਰ ਪੰਚਾਇਤ, ਸ਼ਾਹਕੋਟ ਵਿਖੇ ਹੋਈ, ਜਿਸ ’ਚ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਸੂਬਾ ਆਗੂ ਸਤਨਾਮ ਸਿੰਘ ਨੇ ਕਿਹਾ ਕਿ ਮੁਲਾਜ਼ਮ ਵਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਪਾਸੋਂ ਡੀ.
ਸ਼
ਸ਼ਾਹਕੋਟ ਵਿਖੇ ਕਾਰਜਸਾਧਕ ਅਫ਼ਸਰ ਜਗਤਾਰ ਸਿੰਘ ਨਾਲ ਮੀਟਿੰਗ ਦੌਰਾਨ ਮਿਊਂਸੀਪਲ ਪੈਨਸ਼ਨਰ ਅਤੇ ਮੌਜੂਦਾ ਮੁਲਾਜ਼ਮ। ਤਸਵੀਰ- ਸੁਖਦੀਪ ਸਿੰਘ
23-09-2026
ਸ਼ਾਹਕੋਟ, 22 ਸਤੰਬਰ (ਸੁਖਦੀਪ ਸਿੰਘ)-ਮਿਊਂਸਪਲ ਪੈਨਸ਼ਨਰਾਂ ਅਤੇ ਮੌਜੂਦਾ ਮੁਲਾਜ਼ਮਾਂ ਦੀ ਮੀਟਿੰਗ ਸਤਨਾਮ ਸਿੰਘ ਸੂਬਾ ਪ੍ਰੈਸ ਸਕੱਤਰ ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਅਤੇ ਜ਼ਿਲ੍ਹਾ ਪ੍ਰਧਾਨ ਮਿਊਂਸਪਲ ਪੈਨਸ਼ਨਰ ਵੈਲਫੇਅਰ ਯੂਨੀਅਨ ਜਲੰਧਰ ਦੀ ਪ੍ਰਧਾਨਗੀ ਹੇਠ ਦਫ਼ਤਰ ਨਗਰ ਪੰਚਾਇਤ, ਸ਼ਾਹਕੋਟ ਵਿਖੇ ਹੋਈ, ਜਿਸ ’ਚ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਸੂਬਾ ਆਗੂ ਸਤਨਾਮ ਸਿੰਘ ਨੇ ਕਿਹਾ ਕਿ ਮੁਲਾਜ਼ਮ ਵਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਪਾਸੋਂ ਡੀ.ਏ. ਸਬੰਧੀ ਜਿੱਤੇ ਕੇਸ ਵਿਰੁੱਧ ਸਰਕਾਰ ਨੇ ਸੁਪਰੀਮ ਕੋਰਟ ਵਿਖੇ ਅਧੂਰੀ ਐਸ.ਪੀ.ਐਲ. ਦਾਇਰ ਕੀਤੀ ਹੈ ਅਤੇ ਲੰਬੀ 90 ਦਿਨਾਂ ਤਰੀਕ ਦਾ ਲੈਣਾ ਦਰਸਾਉਂਦਾ ਹੈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਸਰਕਾਰ ਚਾਹੁੰਦੀ ਹੈ ਕਿ ਤਿੰਨ ਮਹੀਨਿਆਂ ਤੱਕ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ ਅਤੇ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਕਿ 18% ਡੀ.ਏ., 2.59 ਗੁਣਾਂਕ, ਪੁਰਾਣੀ ਪੈਨਸ਼ਨ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, 15.1.15 ਅਤੇ 17.7.20 ਦੇ ਪੱਤਰ ਰੱਦ ਕਰਕੇ ਸੈਂਟਰ ਸਕੇਲ ਦੀ ਜਗ੍ਹਾ ਪੰਜਾਬ ਸਕੇਲ ਦੇਣਾ ਆਦਿ ਮੰਗਾਂ ਵਿਚ ਹੀ ਲਟਕਦੀਆਂ ਰਹਿ ਜਾਣ। ਆਗੂ ਜਰਨੈਲ ਸਿੰਘ ਧੰਜੂ ਅਤੇ ਰਸ਼ੀਦ ਮਸੀਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਅਤੇ ਸੰਘਰਸ਼ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਯੂਨੀਅਨ ਦਾ ਇੱਕ ਵਫ਼ਦ ਕਾਰਜ ਸਾਧਕ ਅਫ਼ਸਰ ਸ਼ਾਹਕੋਟ ਜਗਤਾਰ ਸਿੰਘ ਨੂੰ ਆਊਟਸੋਰਸ ਕੱਚੇ ਸਫਾਈ ਸੇਵਕਾਂ ਦੇ ਮਸਲੇ ਸਬੰਧੀ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿ ਆਊਟਸੋਰਸ ਨੂੰ ਕੰਟਰੈਕਟ ਬੇਸ ਕੀਤਾ ਜਾਵੇ। ਈ.ਓ. ਨੇ ਦੱਸਿਆ ਕਿ ਸਫਾਈ ਸੇਵਕਾਂ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਪ੍ਰਾਪਤ ਹੋ ਚੁੱਕੀ ਹੈ ਅਤੇ ਜਲਦੀ ਸਫਾਈ ਸੇਵਕਾਂ ਸਬੰਧੀ ਮਤਾ ਪਾ ਕੇ ਸਰਕਾਰ ਨੂੰ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ। ਇਸ ਮੌਕੇ ਰਜਿੰਦਰ ਕੁਮਾਰ, ਸੁਖਦੇਵ ਸਿੰਘ, ਗੁਰਦੇਵ ਚੰਦ, ਮੋਹਨ ਲਾਲ, ਨਰੇਸ਼ ਕੁਮਾਰ, ਸਤਨਾਮ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ ਧੰਜੂ, ਸੀਮਾ, ਰੰਜਨਾ ਆਦਿ ਹਾਜ਼ਰ ਸਨ।