31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦਿੱਲੀ ਡਾਇਰੀ - 5 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਨਿਰਮਾਣ ਤੇ ਤੋੜਭੰਨ ’ਤੇ ਲੱਗੀ ਰੋਕ

ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ - ਸਰਦੀਆਂ ਦੇ ਦਿਨਾਂ ਵਿਚ ਵਧਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਦਿੱਲੀ ਅਤੇ ਐਨ.

Ad Position 21
No active advertisement
ਅਜੀਤ ਡੈਸਕ 01-11-2026
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ - ਸਰਦੀਆਂ ਦੇ ਦਿਨਾਂ ਵਿਚ ਵਧਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਦਿੱਲੀ ਅਤੇ ਐਨ.ਸੀ.ਆਰ. ਵਿਚ 5 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਨਿਰਮਾਣ ਤੇ ਤੋੜਭੰਨ ਦੇ ਨਾਲ ਜੁੜੀਆਂ ਗਤੀਵਿਧੀਆਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ ਪ੍ਰਦੂਸ਼ਣ ਨਿਯੰਤਰਣ ਦੀ ਵੀ ਨਿਗਰਾਨੀ ਰੱਖੀ ਜਾਵੇਗੀ। ਕੇਂਦਰੀ ਵਾਤਾਵਰਨ, ਵਣ ਅਤੇ ਜਲਵਾਯੂ ਪ੍ਰੀਵਰਤਨ ਮੰਤਰੀ ਦਾ ਕਹਿਣਾ ਹੈ ਕਿ ਕੇਂਦਰ ਪ੍ਰਦੂਸ਼ਣ ਦੇ ਸਰੋਤਾਂ ਦੀ ਪਹਿਚਾਣ ਕਰਕੇ ਸੰਬੰਧਿਤ ਏਜੰਸੀਆਂ ਨੂੰ ਤੁਰੰਤ ਕਾਰਵਾਈ ਲਈ ਸੁਚੇਤ ਕਰੇਗਾ। ਬਾਰਿਸ਼ ਹੋਣ ਨਾਲ ਲੋਕਾਂ ਨੂੰ ਪ੍ਰਦੂਸ਼ਣ ਤੋਂ ਮਿਲੀ ਰਾਹਤ ਦਿੱਲੀ ਵਿਚ ਬੀਤੇ ਦਿਨੀਂ ਬਾਰਿਸ਼ ਹੋਣ ਨਾਲ ਦਿੱਲੀ ਵਾਸੀਆਂ ਨੂੰ ਤਾਜ਼ੀ ਹਵਾ ਮਿਲੀ ਹੈ। ਬਾਰਿਸ਼ ਤੇ ਹਵਾ ਨਾਲ ਪ੍ਰਦੂਸ਼ਣ ਕਾਫੀ ਹੱਦ ਤੱਕ ਸਾਫ਼ ਹੋਇਆ ਹੈ ਅਤੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏ.ਕਯੂ.ਆਈ.) ਮਹਿਜ਼ 60 ਦਰਜ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਇਹ 50 ਤੋਂ ਵੀ ਹੇਠਾਂ ਰਿਹਾ ਹੈ। ਲੋਕਾਂ ਨੂੰ ਪ੍ਰਦੂਸ਼ਣ ਦੇ ਘਟਣਾ ’ਤੇ ਵੱਡੀ ਰਾਹਤ ਮਿਲੀ ਹੈ। ਵਰਨਣਯੋਗ ਹੈ ਕਿ ਦਿੱਲੀ ਵਿਚ ਫੈਲੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਖਾਂਸੀ, ਗਲਾ ਖਰਾਬ ਤੇ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਕਾਰਨ ਹਸਪਤਾਲਾਂ, ਡਿਸਪੈਂਸਰੀ ਅਤੇ ਨਿੱਜੀ ਡਾਕਟਰਾਂ ਦੇ ਕਲੀਨਿਕਾਂ ’ਤੇ ਮਰੀਜ਼ਾਂ ਦੀ ਕਾਫੀ ਭੀੜ ਹੋ ਜਾਂਦੀ ਹੈ। ਬਾਊਂਸਰਾਂ ਦੀ ਹੋਈ ਤਾਇਨਾਤੀ ਇਸ ਵਾਰ ਦੀ ਦੀਵਾਲੀ ਦੇ ਮੌਕੇ ਚਾਂਦਨੀ ਚੌਕ ਦੇ ਸੋਨਾ ਚਾਂਦੀ ਦਾ ਵਪਾਰ ਕਰਨ ਵਾਲਿਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਵਿਚ ਜ਼ਿਆਦਾ ਹੋ ਰਹੀ ਵਿਕਰੀ ’ਤੇ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਦੇ ਚਿੰਨ੍ਹ ਵਿਖਾਈ ਦੇ ਰਹੇ ਹਨ।ਇਸ ਵਾਰ ਇੱਥੋਂ ਦੇ ਦੁਕਾਨਦਾਰਾਂ ਨੇ ਸੁਰੱਖਿਆ ਲਈ ਬਾਊਂਸਰਾਂ ਦੀ ਤਾਇਨਾਤੀ ਕੀਤੀ ਹੈ ਜਿਨ੍ਹਾਂ ਨੇ ਡਿਊਟੀ ਸਮੇਂ ਸਫਾਰੀ ਸੂਟ ਪਾਏ ਹੋਏ ਹਨ। ਇਹ ਬਾਊਂਸਰ ਆਉਣ-ਜਾਣ ਵਾਲਿਆਂ ’ਤੇ ਨਿਗਰਾਨੀ ਰੱਖ ਰਹੇ ਹਨ ਅਤੇ ਭੀੜ ’ਤੇ ਕਾਬੂ ਵੀ ਪਾ ਰਹੇ ਹਨ। ਪਟਾਕਿਆਂ ਦੀ ਨਾਜਾਇਜ਼ ਵਿਕਰੀ ’ਤੇ ਪੁਲਿਸ ਕਰ ਰਹੀ ਹੈ ਕਾਰਵਾਈ ਦਿੱਲੀ ਦੇ ਨਾਰਥ ਜ਼ਿਲ੍ਹੇ ਦੀ ਪੁਲਿਸ ਨੇ ਪਟਾਕਿਆਂ ਦੀ ਨਾਜਾਇਜ਼ ਵਿਕਰੀ ਅਤੇ ਭੰਡਾਰ ਕਰਨ ਦੇ ਵਿਰੁੱਧ ਕਾਰਵਾਈ ਤੇਜ਼ ਕੀਤੀ ਹੋਈ ਹੈ। ਪੁਲਿਸ ਨੇ ਕਈ ਥਾਵਾਂ ’ਤੇ ਛਾਪੇਮਾਰੀ ਕਰਕੇ ਇਕ ਹਜ਼ਾਰ ਕਿਲੋ ਤੋਂ ਜ਼ਿਆਦਾ ਪਟਾਕੇ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਬਿਨਾਂ ਇਜਾਜ਼ਤ ਜੋ ਪਟਾਕੇ ਵੇਚਣਗੇ ਅਤੇ ਰੱਖਣਗੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਜਿੱਥੋਂ ਵੀ ਪਟਾਕੇ ਫੜੇ ਹਨ, ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਭਰ ਦੇ ਸਾਥ ਦੀਆਂ ਗੱਲਾਂ ਅਗਲੀ ਖ਼ਬਰ ਖੇਡਾਂ ਮਾਨਸਿਕ, ਸਰੀਰਕ ਤੇ ਬੌਧਿਕ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ: ਰਾਜੇਸ਼ ਸ਼ਰਮਾ ਪਿੰਟੂ
Ad Position 24