31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਦਿਆਰਥੀਆਂ ਨੂੰ ਸਾਈਬਰ ਬੁਲਿੰਗ ਦੇ ਖ਼ਤਰਿਆਂ ਤੋਂ ਕੀਤਾ ਸੁਚੇਤ

ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਵਿਖੇ ਸਕੂਲ ਦੀ ਮੁਖੀ ਜਸਵੰਤ ਕੌਰ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਸਾਈਬਰ ਬੁਲਿੰਗ ਦੇ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਇੰਟਰਨੈੱਟ ਦੀ ਜ਼ਿੰਮੇਵਾਰੀ ਨਾਲ ਵਰਤੋਂ ਪ੍ਰਤੀ ਇਕ ਪ੍ਰੋਗਰਾਮ ਕੀਤਾ।

Ad Position 21
No active advertisement
ਅਜੀਤ ਡੈਸਕ 01-11-2026
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਵਿਖੇ ਸਕੂਲ ਦੀ ਮੁਖੀ ਜਸਵੰਤ ਕੌਰ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਸਾਈਬਰ ਬੁਲਿੰਗ ਦੇ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਇੰਟਰਨੈੱਟ ਦੀ ਜ਼ਿੰਮੇਵਾਰੀ ਨਾਲ ਵਰਤੋਂ ਪ੍ਰਤੀ ਇਕ ਪ੍ਰੋਗਰਾਮ ਕੀਤਾ। ਇਸ ਮੌਕੇ ਸਕੂਲ ਮੁਖੀ ਨੇ ਕਿਹਾ ਕਿ ਮੋਬਾਈਲ ਅਤੇ ਇੰਟਰਨੈੱਟ ਅੱਜ ਪੜ੍ਹਾਈ ਦਾ ਹਿੱਸਾ ਬਣ ਚੁੱਕੇ ਹਨ ਪਰ ਇਨ੍ਹਾਂ ਦੀ ਗ਼ਲਤ ਵਰਤੋਂ ਨਾਲ ਸਾਈਬਰ ਬੁਲਿੰਗ ਵਰਗੀ ਗੰਭੀਰ ਸਮੱਸਿਆ ਵਧ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ, ਵੱਟਸਐਪ ਗਰੁੱਪਾਂ ਜਾਂ ਆਨਲਾਈਨ ਗੇਮਾਂ ਵਿਚ ਕਿਸੇ ਦਾ ਮਜ਼ਾਕ ਉਡਾਉਣਾ, ਧਮਕਾਉਣਾ, ਉਸ ਦੀਆਂ ਬਿਨਾਂ ਇਜਾਜ਼ਤ ਤਸਵੀਰਾਂ ਅੱਗੇ ਭੇਜਣਾ, ਝੂਠੀਆਂ ਅਫ਼ਵਾਹਾਂ ਫੈਲਾਉਣਾ ਆਦਿ ਇਹ ਸਾਰੇ ਸਾਈਬਰ ਬੁਲਿੰਗ ਦੇ ਰੂਪ ਹਨ, ਜੋ ਕਿ ਮਜ਼ਾਕ ਨਹੀਂ, ਬਲਕਿ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਵਾਲਾ ਵਿਵਹਾਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ ਬੱਚੇ ਡਰ ਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਪੜ੍ਹਾਈ ਵਿਚ ਦਿਲ ਨਾ ਲੱਗਣ ’ਤੇ ਆਪਣੇ ਦੋਸਤਾਂ ਤੋਂ ਵੀ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਕੂਲ ਮੁਖੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਅਖੀਰ ਵਿਦਿਆਰਥੀਆਂ ਤੋਂ ਪ੍ਰਣ ਲਿਆ ਕਿ ਉਹ ਇੰਟਰਨੈੱਟ ਦੀ ਵਰਤੋਂ ਗਿਆਨ ਪ੍ਰਾਪਤੀ ਲਈ ਹੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ 5 ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ‘ਰਨ ਫ਼ਾਰ ਯੂਨਿਟੀ’ ਸਮਾਰੋਹ ਕਰਵਾਇਆ
Ad Position 24