ਸਰਦਾਰ ਵੱਲਭ ਭਾਈ ਪਟੇਲ ਦੀ 151ਵੀਂ ਜਨਮ ਜੈਅੰਤੀ ਮੌਕੇ ਏਕਤਾ ਦੌੜ ਕਰਵਾਈ
ਨਵੀਂ ਦਿੱਲੀ, 31ਅਕਤੂਬਰ (ਜਗਤਾਰ ਸਿੰਘ)- ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 151ਵੀਂ ਜਨਮ ਜੈਅੰਤੀ (ਰਾਸ਼ਟਰੀ ਏਕਤਾ ਦਿਵਸ) ਦੇ ਮੌਕੇ ‘ਤੇ 31 ਅਕਤੂਬਰ ਨੂੰ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ‘ਤੇ ‘ਏਕਤਾ ਦੌੜ’ ਦੇ ਪ੍ਰੋਗਰਾਮ ਉਲੀਕੇ ਗਏ। ਇਸੇ ਤਹਿਤ ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਵੀ ਇੱਕ ਵਿਸ਼ੇਸ਼ ‘ਏਕਤਾ ਦੌੜ’ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ’ਚ ਬੱਚਿਆਂ ਤੇ ਸਥਾਨਕ ਲੋਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਨਵੀਂ ਦਿੱਲੀ, 31ਅਕਤੂਬਰ (ਜਗਤਾਰ ਸਿੰਘ)- ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 151ਵੀਂ ਜਨਮ ਜੈਅੰਤੀ (ਰਾਸ਼ਟਰੀ ਏਕਤਾ ਦਿਵਸ) ਦੇ ਮੌਕੇ ‘ਤੇ 31 ਅਕਤੂਬਰ ਨੂੰ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ‘ਤੇ ‘ਏਕਤਾ ਦੌੜ’ ਦੇ ਪ੍ਰੋਗਰਾਮ ਉਲੀਕੇ ਗਏ। ਇਸੇ ਤਹਿਤ ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਵੀ ਇੱਕ ਵਿਸ਼ੇਸ਼ ‘ਏਕਤਾ ਦੌੜ’ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ’ਚ ਬੱਚਿਆਂ ਤੇ ਸਥਾਨਕ ਲੋਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌੜ ਦਾ ਮੁੱਖ ਮਕਸਦ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਤੁਗਲਕਾਬਾਦ ਵਿਖੇ ਹੋਈ ਇਸ ਦੌੜ ਵਿਚ ਖ਼ਾਸ ਕਰਕੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਦੇਸ਼ ਦੀ ਏਕਤਾ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਸਨ। ਏਕਤਾ ਦੌੜ ਪ੍ਰੋਗਰਾਮ ਦੱਖਣੀ ਦਿੱਲੀ ਦੇ ਸਾਬਕਾ ਭਾਜਪਾ ਸੰਸਦ ਮੈਂਬਰ ਰਮੇਸ਼ ਬਿਧੂੜੀ ਵੱਲੋਂ ਕਰਾਇਆ ਗਿਆ। ਇਹ ਦੌੜ ਮੁੰਡਿਆਂ ਲਈ 2 ਕਿੱਲੋਮੀਟਰ ਨਿਰਧਾਰਿਤ ਕੀਤੀ ਗਈ ਜਦਕਿ ਕੁੜੀਆਂ ਲਈ 1 ਕਿੱਲੋਮੀਟਰ ਸੀ।