31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ’ਚ ਭਾਰਤ ਦਾ ਕਬਜ਼ਾ, ਫਾਈਨਲ ’ਚ ਯੂਗਾਂਡਾ ਨੂੰ 35-15 ਨਾਲ ਹਰਾਇਆ

ਮੰਡੀ ਕਿੱਲਿਆਂਵਾਲੀ, 31 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ਦੇ ਮਹਿਲਾ ਵਰਗ ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਗਾਂਡਾ ਨੂੰ 35-15 ਨਾਲ ਹਰਾ ਕੇ ...

Ad Position 21
No active advertisement
ਅਜੀਤ ਡੈਸਕ 31-10-2026

ਪਿੰਡ ਪੰਜਾਵਾ ਦੀ ਧੀ ਸਿਮਰਨ ਕੰਬੋਜ ਨੇ ਰਾਈਟ ਰੇਡਰ ਵਜੋਂ ਕੀਤਾ ਭਾਰਤ ਦੀ ਟੀਮ ਦਾ ਹਿੱਸਾ ਬਣ ਕੇ ਮਾਣ, ਜਿੱਤ ’ਤੇ ਪਰਿਵਾਰ ਨੇ ਮਨਾਇਆ ਜਸ਼ਨ
ਮੰਡੀ ਕਿੱਲਿਆਂਵਾਲੀ, 31 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ਦੇ ਮਹਿਲਾ ਵਰਗ ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਗਾਂਡਾ ਨੂੰ 35-15 ਨਾਲ ਹਰਾ ਕੇ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਦੀ ਇਸ ਇਤਿਹਾਸਕ ਜਿੱਤ ਵਿਚ ਪੰਜਾਬ ਦੇ ਲੰਬੀ ਹਲਕੇ ਅਧੀਨ ਪੈਂਦੇ ਪਿੰਡ ਪੰਜਾਵਾ ਦੀ ਧੀ ਸਿਮਰਨ ਕੰਬੋਜ ਨੇ ਵੀ ਅਹਿਮ ਭੂਮਿਕਾ ਨਿਭਾਈ। ਉਸ ਨੇ ਰਾਈਟ ਰੇਡਰ ਵਜੋਂ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ।

ਅਹਿਮਦਾਬਾਦ ਦੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿਖੇ ਦੇਰ ਸ਼ਾਮ ਹੋਏ ਫਾਈਨਲ ਮੁਕਾਬਲੇ ਨੂੰ ਪਿੰਡ ਪੰਜਾਵਾ ਵਿਚ ਸਿਮਰਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਟੈਲੀਵਿਜ਼ਨ ’ਤੇ ਦੇਖਿਆ। ਭਾਰਤ ਦੀ ਜਿੱਤ ਦਾ ਐਲਾਨ ਹੁੰਦਿਆਂ ਹੀ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਿਮਰਨ ਦੇ ਪਿਤਾ ਸੁਖਪਾਲ ਕੰਬੋਜ, ਮਾਤਾ ਸੁਖਵਿੰਦਰ ਕੌਰ, ਚਾਚਾ ਗੁਰਲਾਲ ਕੰਬੋਜ ਅਤੇ ਭਰਾ ਹਰਮਨ ਕੰਬੋਜ ਨੇ ਖੁਸ਼ੀ ਮਨਾਉਂਦਿਆਂ ਇਕ-ਦੂਜੇ ਨੂੰ ਵਧਾਈ ਦਿੱਤੀ। ਪਰਿਵਾਰ ਨੇ ਸਿਮਰਨ ਦੀ ਮਿਹਨਤ ਅਤੇ ਸੰਘਰਸ਼ ਨੂੰ ਪੂਰੇ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਪ੍ਰਾਪਤੀ ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਸਿਮਰਨ ਇਸ ਤੋਂ ਪਹਿਲਾਂ ਚੀਨ ਦੇ ਸਾਨਿਆ ਵਿਖੇ ਹੋਈਆਂ ਛੇਵੀਆਂ ਏਸ਼ੀਆਈ ਬੀਚ ਖੇਡਾਂ ਵਿਚ ਵੀ ਸੋਨ ਤਮਗਾ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੀ ਹੈ। ਕੂਹਣੀ ਦੀ ਗੰਭੀਰ ਸੱਟ ਅਤੇ ਸਰਜਰੀ ਕਾਰਨ ਉਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਸਖ਼ਤ ਮਿਹਨਤ ਸਦਕਾ ਮੁੜ ਮੈਦਾਨ ਵਿਚ ਵਾਪਸੀ ਕਰਦਿਆਂ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਬਣਾਈ।

ਪਿੰਡ ਦੇ ਇਕ ਸਾਧਾਰਨ ਕਰਿਆਨਾ ਦੁਕਾਨਦਾਰ ਸੁਖਪਾਲ ਕੰਬੋਜ ਦੀ ਧੀ ਸਿਮਰਨ ਹੁਣ ਤੱਕ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਤਿੰਨ ਸੋਨ ਤਮਗੇ ਅਤੇ ਨੈਸ਼ਨਲ ਖੇਡਾਂ ਵਿਚ ਇਕ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ।

ਭਾਰਤੀ ਟੀਮ ਨੇ ਫਾਈਨਲ ਤੋਂ ਪਹਿਲਾਂ ਸੈਮੀਫਾਈਨਲ ਵਿਚ ਸ੍ਰੀਲੰਕਾ ਨੂੰ 39-14 ਨਾਲ ਕਰਾਰੀ ਮਾਤ ਦਿੱਤੀ ਸੀ, ਜਦਕਿ ਯੂਗਾਂਡਾ ਨੇ ਕੀਨੀਆ ਨੂੰ 23-21 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਖ਼ਿਤਾਬੀ ਮੁਕਾਬਲੇ ਵਿਚ ਭਾਰਤ ਨੇ 20 ਅੰਕਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

Ad Position 22
No active advertisement
ਪਿਛਲੀ ਖ਼ਬਰ ਅਭਿਜੀਤ ਡਿਪਕੇ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ, INDIA ਗਠਜੋੜ ਦੀ ਰੈਲੀ ’ਚ ਸ਼ਾਮਲ ਨਹੀਂ ਹੋਵੇਗਾ CJP ਅਗਲੀ ਖ਼ਬਰ ਬਰਵਾਲਾ ਸੜਕ ’ਤੇ ਦਰਦਨਾਕ ਹਾਦਸਾ, ਟਰੱਕ ਦੀ ਲਪੇਟ ’ਚ ਆਉਣ ਨਾਲ ਔਰਤ ਦੀ ਮੌਤ
Ad Position 24