ਪੁਲਿਸ ਨੇ ਸ਼ਰਾਬ ਤਸਕਰਾਂ ਨੂੰ ਕੀਤਾ ਕਾਬੂ * 100 ਪਊਏ ਨਾਜਾਇਜ਼ ਸ਼ਰਾਬ ਦੇ ਜ਼ਬਤ
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਉਸਮਾਨਪੁਰ ਦਿੱਲੀ ਦੀ ਪੁਲਿਸ ਨੇ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਕੋਲੋਂ 100 ਨਾਜਾਇਜ਼ ਸ਼ਰਾਬ ਦੇ ਪਊਏ (ਕੁਆਰਟਰ) ਬਰਾਮਦ ਕੀਤੇ ਹਨ।
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਉਸਮਾਨਪੁਰ ਦਿੱਲੀ ਦੀ ਪੁਲਿਸ ਨੇ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਕੋਲੋਂ 100 ਨਾਜਾਇਜ਼ ਸ਼ਰਾਬ ਦੇ ਪਊਏ (ਕੁਆਰਟਰ) ਬਰਾਮਦ ਕੀਤੇ ਹਨ। ਇਨ੍ਹਾਂ ਤਸਕਰਾਂ ਦੇ ਨਾਂਅ ਪਵਨ (31) ਨਿਵਾਸੀ ਜੈ ਪ੍ਰਕਾਸ਼ ਨਗਰ ਘੋਂਡਾ ਦਿੱਲੀ ਅਤੇ ਰਾਹੁਲ (26) ਨਿਵਾਸੀ ਬ੍ਰਹਮਪੁਰ, ਦਿੱਲੀ ਹਨ। ਰਾਹੁਲ ਪ੍ਰਤੀ ਪੁਲਿਸ ਕੋਲ ਦੋ ਅਪਰਾਧ ਦੇ ਮਾਮਲੇ ਪਹਿਲਾਂ ਦਰਜ ਹਨ। ਪੁਲਿਸ ਵਲੋਂ ਜੋ ਸ਼ਰਾਬ ਫੜੀ ਹੈ ਉਹ ਕੇਵਲ ਹਰਿਆਣਾ ਵਿਚ ਵਿਕਰੀ ਲਈ ਸੀ। ਇਸ ਮਾਮਲੇ ਪ੍ਰਤੀ ਪੁਲਿਸ ਨੂੰ ਇਕ ਸੂਚਨਾ ਮਿਲੀ ਸੀ ਅਤੇ ਪੁਲਿਸ ਨੇ ਆਪਣੀ ਡਿਊਟੀ ਨਿਭਾਉਂਦਿਆਂ ਦੋ ਵਿਅਕਤੀਆਂ, ਜੋ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਸਨ, ਨੂੰ ਫੜਿਆ ਅਤੇ ਜਦੋਂ ਉਨ੍ਹਾਂ ਦੇ ਥੈਲੇ ਨੂੰ ਵੇਖਿਆ ਤਾਂ ਉਸ ਵਿਚ ਸ਼ਰਾਬ ਦੇ ਪਊਏ ਰੱਖੇ ਹੋਏ ਸਨ। ਪੁਲਿਸ ਨੇ ਆਬਕਾਰੀ ਐਕਟ ਦੀ ਧਾਰਾ 33 ਅਧੀਨ ਮਾਮਲਾ ਦਰਜ ਕਰ ਲਿਆ ਹੈ।